ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ‘‘ਪੰਜਾਬ ਦੇ ਨੌਜੁਆਨ ਅਤੇ ਨਸ਼ਾਖੋਰੀ ਵਿਸ਼ੇ’ ਤੇ ਵੈਬੀਨਾਰ ਕਰਵਾਇਆ ਗਿਆ।

Sorry, this news is not available in your requested language. Please see here.

ਅੰਮ੍ਰਿਤਸਰ 28 ਜੂਨ 2021
ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਨੌਜੁਆਨ ਅਤੇ ਨਸ਼ਾਖੋਰੀ ਵਿਸ਼ੇ ’ਤੇ ਕਾਲਜ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਵੈਬੀਨਾਰ ਕਰਵਾਇਆ। ਵੈਬੀਨਾਰ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਨੇ ਕਿਹਾ ਕਿ ਨਸ਼ਾ ਅੱਜ ਦੇ ਸਮਾਜ ਦੀ ਪ੍ਰਮੁੱਖ ਸਮੱਸਿਆ ਹੈ। ਸਮਾਜ ਦਾ ਕੋਈ ਵੀ ਵਰਗ ਭਾਵੇਂ ਉਹ ਅਮੀਰ ਹੈ ਜਾਂ ਗਰੀਬ ਇਸ ਦੀ ਗਰਫਿਤ ਤੋਂ ਬਚ ਨਹੀਂ ਸਕਿਆ। ਅਜਿਹੇ ਸਮੇਂ ਲੋੜ ਹੈ ਕਿ ਇਸ ਸਮੱਸਿਆ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਨੌਜੁਆਨ ਪੀੜ੍ਹੀ ਨੂੰ ਜਾਗਰੂਕ ਕਰੀਏ। ਸਮਾਜਿਕ ਪੱਧਰ ’ਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਇਸ ਸਮੱਸਿਆ ਦੇ ਹੱਲ ਪ੍ਰਤੀ ਯਤਨਸ਼ੀਲ ਹਨ। ਮੁੱਢਲੇ ਪੱਧਰ ’ਤੇ ਸਕੂਲ ਅਤੇ ਕਾਲਜ ਵਰਗੀਆਂ ਵਿਦਿਅਕ ਸੰਸਥਾਵਾਂ ਇਸ ਸਮੱਸਿਆ ਦੇ ਹੱਲ ਪ੍ਰਤੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਅੱਜ ਦਾ ਵੈਬੀਨਾਰ ਵੀ ਅਜਿਹੀ ਕੋਸ਼ਿਸ਼ ਦੇ ਉਪਰਾਲੇ ਵਜੋਂ ਕਰਵਾਇਆ ਜਾ ਰਿਹਾ ਹੈ। ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋ: ਹਰਪ੍ਰੀਤ ਕੌਰ ਨੇ ਨਸ਼ਾ ਪ੍ਰਭਾਵਿਤ ਖੇਤਰਾਂ ਦੇ ਤੱਥ ਭਰਪੂਰ ਵੇਰਵਾ ਦਿੰਦਿਆਂ ਦੱਸਿਆ ਕਿ ਨਸ਼ੇ ਦੇ ਪ੍ਰਭਾਵ ਕਾਰਨ ਘਰੇਲੂ ਹਿੰਸਾ ਅਤੇ ਪਰਿਵਾਰਾਂ ਦਾ ਟੁੱਟਣਾ ਆਮ ਪਾਇਆ ਜਾ ਰਿਹਾ ਹੈ। ਵਿਦਿਆਰਥੀ ਜੀਵਨ ’ਤੇ ਇਸਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਪੈ ਰਿਹਾ ਹੈ। ਨਸ਼ੇ ਦੇ ਪ੍ਰਭਾਵ ਕਾਰਨ ਵਿਦਿਆਰਥੀ ਆਪਣੇ ਉਦੇਸ਼ ਤੋਂ ਭਟਕ ਜਾਂਦਾ ਹੈ। ਜਿਸ ਨਾਲ ਉਸਦਾ ਸਰੀਰਕ ਹੀ ਨਹੀਂ ਬਲਕਿ ਪਰਿਵਾਰਕ, ਸਮਾਜਿਕ ਅਤੇ ਆਰਥਿਕ ਪਹਿਲੂਆਂ ਦੇ ਨਾਲ-ਨਾਲ ਪੂਰੀ ਜਿੰਦਗੀ ਦਾ ਹੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਨਸ਼ੇ ਪ੍ਰਤੀ ਜਾਗਰੂਕਤਾ ਅਤੇ ਇਸਦੇ ਬਚਾਅ ਲਈ ਹੱਲ ਕਰਨਾ ਜ਼ਰੂਰੀ ਹੈ। ਜੇਕਰ ਸਮੇਂ ਅਨੁਸਾਰ ਇਸ ਸਮੱਸਿਆ ਨਾਲ ਨਾ ਨਜਿੱਠਿਆ ਗਿਆ ਤਾਂ ਭਵਿੱਖ ਵਿੱਚ ਇਸਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਇਸ ਵੈਬੀਨਾਰ ਦਾ ਆਯੋਜਨ ਪ੍ਰੋ ਜਤਿੰਦਰ ਕੌਰ ਨੇ ਕੀਤਾ। ਹੋਰਨਾਂ ਤੋਂ ਇਲਾਵਾ ਇਸ ਵੈਬੀਨਾਰ ਵਿੱਚ ਡਾ. ਨਿਸ਼ਾ ਛਾਬੜਾ, ਡਾ. ਰੁਪਿੰਦਰਪ੍ਰੀਤ ਕੌਰ ਅਤੇ ਡਾ. ਮਨਜੀਤ ਕੌਰ ਵੀ ਹਾਜ਼ਰ ਸਨ।