ਗੋਲਬਾਗ ਪਾਰਕ ਵਿਚ ਫੂਡ ਸਟਰੀਟ ਬਨਾਉਣ ਲਈ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਇਲਾਕੇ ਦਾ ਦੌਰਾ

Sorry, this news is not available in your requested language. Please see here.

ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਅਤੇ ਕੈਂਰੋ ਮਾਰਕੀਟ ਵਿਚ ਬਣ ਰਹੀ ਕਾਰ ਪਾਰਕਿੰਗ ਦਾ ਵੀ ਕੀਤਾ ਦੌਰਾ

ਅੰਮ੍ਰਿਤਸਰ, 4 ਜਨਵਰੀ 2024 

ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਜਿੰਨਾ ਕੋਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਅਹੁਦਾ ਹੈਵੱਲੋਂ ਅੱਜ ਕਾਰਪੋਰੇਸ਼ਨ ਦੇ ਵਕਾਰੀ ਪ੍ਰੋਜੈਕਟ ਵੇਖਣ ਲਈ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ ਇਸ ਮੌਕੇ ਉਨਾਂ ਗੋਲਬਾਗ ਪਾਰਕ ਵਿਚ ਫੂਡ ਸਟਰੀਟ ਵਿਕਸਤ ਕਰਨ ਲਈ ਇਲਾਕੇ ਦਾ ਮੁਆਇਨਾ ਕੀਤਾ ਉਨਾਂ ਕਿਹਾ ਕਿ ਇਹ ਇਲਾਕਾ ਸੈਲਾਨੀਆਂ ਦੀ ਪਹੁੰਚ ਦੇ ਬਿਲਕੁੱਲ ਕੇਂਦਰ ਬਿੰਦੂ ਹੈਇਸ ਲਈ ਇਸ ਇਲਾਕੇ ਨੂੰ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਉਨਾਂ ਨੇ ਇਸ ਇਲਾਕੇ ਦੀ ਪਹੁੰਚ ਵੇਖਦੇ ਹੋਏ ਇੱਥੇ ਫੂਡ ਸਟਰੀਟ ਵਿਕਸਤ ਕਰਨ ਲਈ ਅਧਿਕਾਰੀਆਂ ਨੂੰ ਯੋਜਨਾਬੰਦੀ ਕਰਨ ਦੀ ਹਦਾਇਤ ਕੀਤੀ ਉਨਾਂ ਕਿਹਾ ਕਿ ਜੇਕਰ ਇਸ ਇਲਾਕੇ ਵਿਚ ਫੂਡ ਸਟਰੀਟ ਬਣਦੀ ਹੈ ਤਾਂ ਇਸ ਨਾਲ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਤੇ ਯਾਤਰੀਆਂ ਨੂੰ ਸਥਾਨਕ ਪ੍ਰਸਿਧ ਖਾਣੇ ਦਾ ਸਵਾਦ ਚਖਾਉਣ ਲਈ ਵਧੀਆ ਇਲਾਕਾ ਮਿਲ ਸਕਦਾ ਹੈਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਵੀ ਨੇੜੇ ਹੈਜਲਿਆਂ ਵਾਲਾ ਬਾਗ ਦੇ ਵੀ ਨੇੜੇ ਅਤੇ ਦੁਰਗਿਆਣਾ ਮੰਦਰ ਦੇ ਵੀ ਬਿਲਕੁੱਲ ਨਾਲ ਹੈ ਉਨਾਂ ਕਿਹਾ ਕਿ ਅੰਮ੍ਰਿਤਸਰ ਦੇਸ਼ ਵਿਚ ਸਭ ਤੋਂ ਵੱਧ ਯਾਤਰੀ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ ਅਤੇ ਯਾਤਰੀ ਇੱਥੋਂ ਦੇ ਦਰਸ਼ਨੀ ਸਥਾਨਾਂ ਦੀ ਯਾਤਰਾ ਦੇ ਨਾਲਨਾਲ ਖਾਣ ਪੀਣ ਦਾ ਮਜ਼ਾ ਲੈਣ ਦਾ ਵੀ ਸ਼ੌਕ ਰੱਖਦੇ ਹਨਇਸ ਲਈ ਜ਼ਰੂਰੀ ਹੈ ਕਿ ਸ਼ਹਿਰ ਦੇ ਪ੍ਰਸਿਧ ਖਾਣੇ ਇਕ ਹੀ ਸਥਾਨ ਉਤੇ ਪਰੋਸਣ ਲਈ ਵਧੀਆ ਇਲਾਕਾ ਦੇ ਦਿੱਤਾ ਜਾਵੇ

       ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵੇਖਿਆ ਤੇ ਕੈਂਰੋ ਮਾਰਕੀਟ ਵਿਚ ਬਣ ਰਹੀ ਮਲਟੀ ਲੈਵਲ ਕਾਰ ਪਾਰਕਿੰਗ ਦੇ ਚੱਲ ਰਹੇ ਕੰਮ ਨੂੰ ਵੇਖਿਆ ਉਨਾਂ ਠੇਕੇਦਾਰ ਦੇ ਆਦਮੀਆਂ ਨਾਲ ਗੱਲ ਕੀਤੀ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਪ੍ਰੋਜੈਕਟ ਦਾ ਵਿਸਥਾਰ ਲਿਆ ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਬਿਲਕੁੱਲ ਵਿਚਕਾਰ ਬਣਨ ਵਾਲੀ ਇਹ ਕਾਰ ਪਾਰਕਿੰਗ ਬਹੁਤ ਮਹੱਤਵਪੂਰਨ ਸਾਬਤ ਹੋਣੀ ਹੈਸੋ ਇਸ ਵਿਚ ਤਕਨੀਕੀ ਤੌਰ ਉਤੇ ਨਿਗ੍ਹਾ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰਾਂ ਦੀ ਖਾਮੀ ਪ੍ਰੋਜੈਕਟ ਵਿਚ ਨਾ ਰਹੇ ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਗਲਿਆਰਾ ਕਾਰ ਪਾਰਕਿੰਗ ਦਾ ਦੌਰਾ ਕਰਕੇ ਉਥੇ ਸਫਾਈ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਉਨਾਂ ਨੇ ਪੁੱਡਾ ਅਧਿਕਾਰੀਆਂ ਨੂੰ ਕਾਰ ਪਾਰਕਿੰਗ ਦੀ ਸੰਭਾਲ ਵੱਲ ਉਚੇਚਾ ਧਿਆਨ ਦੇਣ ਤੇ ਸ਼ਰਧਾਲੂਆਂ ਦੀ ਵਰਤੋ ਵਿਚ ਆਉਣ ਵਾਲੇ ਪਖਾਨਿਆਂ ਦੀ ਸਫਾਈ ਤੇ ਰੌਸ਼ਨੀ ਦੇ ਉਚੇਚੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ

ਇਸ ਮੌਕੇ ਜਾਇੰਟ ਕਮਿਸ਼ਨਰ ਨਗਰ ਨਿਗਮ ਹਰਦੀਪ ਸਿੰਘਸ਼੍ਰੀ ਵਿਸ਼ਾਲ ਵਧਾਵਨਐਸ ਸੰਦੀਪ ਸਿੰਘਅਸਟੇਟ ਅਫਸਰ ਧਰਮਿੰਦਰ ਸਿੰਘ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ

                                             —–

ਕੈਪਸ਼ਨ;  ਡਿਪਟੀ ਕਮਿਸ਼ਨਰਕਮਕਮਿਸ਼ਨਰ ਨਗਰ ਨਿਗਮ ਸ਼੍ਰੀ ਘਨਸ਼ਾਮ ਥੋਰੀ  ਰਣਜੀਤ ਸਿੰਘ ਪੈਨੋਰਮਾਕੈਂਰੋ ਮਾਰਕੀਟ ਅਤੇ ਗੋਲਬਾਗ ਦਾ ਦੌਰਾ ਕਰਦੇ


 ————————–

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਅੰਮ੍ਰਿਤਸਰ

ਕੈਬਿਨਟ ਮੰਤਰੀ .ਟੀ. ਨੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੇ ਕਰੀਬ 1 ਕਰੋੜ ਦੇ ਚੈਕ

20 ਪਿੰਡਾਂ ਦੇ ਨੋਜਵਾਨਾਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ਅੰਮ੍ਰਿਤਸਰ 3 ਜਨਵਰੀ:         ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਭਰ ਵਿਚ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀ ਹੈ

                    ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਹਰਭਜਨ ਸਿੰਘ .ਟੀ. ਨੇ ਅੱਜ ਜੰਡਿਆਲਾ ਗੁਰੂ  ਹਲਕੇ ਦੇ  ਬਲਾਕ ਜੰਡਿਆਲਾ ਅਤੇ ਤਰਸਿੱਕਾ ਦੇ  20 ਪਿੰਡਾਂ ਦੀ ਪੰਚਾਇਤਾਂ  ਨੁੰ ਵਿਵੇਕੀ ਫੰਡ ਵਿਚੋ 1 ਕਰੋੜ 3 ਲੱਖ ਰੁਪਏ ਦੇ ਚੈਕ ਤਕਸੀਮ ਕਰਨ ਸਮੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗਰਾਂਟ ਨਾਲ ਪੰਚਾਇਤਾਂ ਆਪਣੇ ਪਿੰਡਾਂ ਵਿਚ ਗਲੀਆਂਨਾਲੀਆਂਛੱਪੜਾਂ ਅਤੇ ਫਿਰਨੀਆਂ ਦਾ ਕੰਮ ਕਰਵਾ ਸਕਦੀਆਂ ਹਨ। .ਟੀ. ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਆਪਣੀ ਵਿਵੇਕੀ ਗਰਾਂਟ ਵਿਚੋ 1.5 ਕਰੋੜ ਰੁਪਏ ਦੇੇ ਫੰਡਜ਼ ਵੱਖ ਵੱਖ ਪੰਚਾਇਤਾਂ ਨੂੰ ਵੰਡੇ ਗਏ ਸਨ। ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਦੇ ਸਾਰੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਜ਼ਲਦੀ ਹੀ ਫੰਡਜ਼ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿਕਾਸ ਵਿਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਜੰਡਿਆਲਾ ਗੁਰੂ ਹਲਕੇ ਨੂੰ ਵਿਕਾਸ ਪੱਖੋ ਸੱਖਣਾ ਨਹੀ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪਿੰਡਾਂ ਦੇ ਵਿਕਾਸ ਲਈ ਕੋਈ ਧਿਆਨ ਨਹੀ ਦਿੱਤਾ

             ਇਸ ਮੌਕੇ .ਟੀ. ਵਲੋ 20 ਪਿੰਡਾਂ ਦੇ ਨੋਜਵਾਨਾਂ ਨੂੰ ਖੇਡ ਕਿੱਟਾਂ ਦੀ ਵੰਡ ਵੀ ਕੀਤੀ ਗਏ ਅਤੇ ਦੱਸਿਆ ਕਿ ਹਰੇਕ ਪਿੰਡ ਵਿਚ ਖੇਡ ਸਟੇਡੀਅਮ ਬਣਾਏ ਜਾਣਗੇ ਤੇ ਖੇਡ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਨੋਜਵਾਨ ਖੇਡਾਂ ਨਾਲ ਜੁੜਣਗੇ ਅਤੇ ਨਸ਼ਿਆਂ ਤੋ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਰਾਜਨੀਤੀ ਕਰਨ ਨਹੀ ਸਗੋ ਰਾਜਨੀਤੀ ਵਿਚ ਬਦਲਾਅ ਲਿਆ ਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ

             .ਟੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ  ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਡੀ ਸਰਕਾਰ ਨੇ ਪ੍ਰਾਈਵੇਟ ਕੰਪਨੀ ਤੋ ਗੋਬਿੰਦਵਾਲ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਕਰ ਦਿੱਤਾ ਹੈ ਅਤੇ ਹੁਣ ਇਸ ਪਲਾਂਟ ਨੂੰ ਪਾ੍ਰਈਵੇਟ ਨਹੀ ਬਲਕਿ ਸਰਕਾਰੀ ਪਲਾਂਟ ਵਜੋ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਸਰਕਾਰੀ ਜਾਇਦਾਦਾਂ ਨੂੰ ਕੇਵਲ ਵੇਚਿਆ ਹੈ ਇਹ ਪਹਿਲੀ ਵਾਰ ਹੈ ਕਿ ਸਾਡੀ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਨੂੰ ਖਰੀਦ ਕੇ ਸਰਕਾਰੀ ਕੀਤਾ ਹੈਜਿਸ ਨਾਲ ਸੂਬੇ ਦੀ ਲੋਕਾਂ ਨੂੰ ਹੋਰ ਸਸਤੀ ਬਿਜਲੀ ਮੁਹੱਈਆ ਹੋਵੇਗੀੇ

             ਕੈਬਿਨਟ ਮੰਤਰੀ .ਟੀ. ਨੇ ਦੱਸਿਆ ਕਿ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ  43 ਸਰਕਾਰੀ ਸੇਵਾਵਾਂ ਘਰ ਬੈਠੇ ਹੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ ਅਤੇ ਇਕ ਟੈਲੀਫੋਨ ਕਾਲ ਤੇ ਹੀ ਉਹ ਆਪਣਾ ਕਰਵਾ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਹੀ ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡਾਂ ਵਿਚ ਕੈਪ ਲਗਾ ਕੇ ਮੌਕੇ ਤੇ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਰਿਹਾ ਹੈਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਅਸੀ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ

             ਇਸ ਮੌਕੇ ਚੇਅਰਮੈਨ ਸ਼ਨਾਖ ਸਿੰਘਸੁਨੈਨਾ ਰੰਧਾਵਾਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਤਿੰਦਰ ਸਿੰਘਬਲਾਕ ਪ੍ਰਧਾਨ ਸਰਬਜੀਤ ਡਿੰਪੀ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ ।

ਕੈਪਸ਼ਨਕੈਬਿਨਟ ਮੰਤਰੀ ਹਰਭਜਨ ਸਿੰਘ .ਟੀ.  ਵੱਖ ਵੱਖ ਪਿਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈਕ ਦਿੰਦੇ ਹੋਏ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਅੰਮ੍ਰਿਤਸਰ

ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਅੰਮ੍ਰਿਤਸਰ 3 ਜਨਵਰੀ 2024—ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਵਿਜੇ