ਘਰਾਂ ਵਿੱਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਕੋਰੋਨਾ ਪੀੜ੍ਹਤਾਂ ਨੂੰ ਜਲਦੀ ਮੁਫਤ

Sorry, this news is not available in your requested language. Please see here.

ਮੁਹੱਈਆ ਕਰਵਾਈਆਂ ਜਾਣਗੀਆਂ“ਕਰੋਨਾ ਫਤਿਹ” ਕਿੱਟਾਂ- ਡਿਪਟੀ ਕਮਿਸ਼ਨਰ
ਤਰਨ ਤਾਰਨ, 25 ਸਤੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਅਤੇ ਹੋਮ ਆਈਸੋਲੇਸ਼ਨ ਨੀਤੀ ਤਹਿਤ ਘਰਾਂ ਵਿੱਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਕੋਰੋਨਾ ਪੀੜਤਾਂ ਨੂੰ ਆਕਸੀ ਮੀਟਰ ਵਾਲੀਆਂ “ਕਰੋਨਾ ਫਤਿਹ”  ਕਿੱਟਾਂ ਜਲਦੀ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ “ਕਰੋਨਾ ਫਤਿਹ” ਕਿੱਟਾਂ ਅਗਲੇ ਕੁੱਝ ਦਿਨਾਂ ਦੌਰਾਨ ਜ਼ਿਲ੍ਹੇ ਵਿੱਚ ਪੁੱਜ ਜਾਣਗੀਆਂ ।ਉਹਨਾਂ ਦੱਸਿਆ ਕਿ ਕਿੱਟਾਂ ਵੰਡਣ ਦਾ ਮੁੱਖ ਮਕਸਦ ਜਿਥੇ ਮਰੀਜ਼ ਦੁਆਰਾ ਆਪਣੀ ਸਿਹਤ ਦੀ ਲਗਾਤਾਰ ਨਿਗਰਾਨੀ ਯਕੀਨੀ ਬਣਾਉਣਾ ਹੈ, ਉਥੇ ਹੀ ਸਿਹਤ ਵਿੱਚ ਵਿਗਾੜ ਆਉਣ ‘ਤੇ ਤੁਰੰਤ ਹਸਪਤਾਲ ਨਾਲ ਰਾਬਤਾ ਕਰਨਾ ਸੁਨਿਸ਼ਚਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਨੂੰ ਇਹ ਕਿੱਟਾਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ, ਜਿਸ ਵਿੱਚ ਆਕਸੀ ਮੀਟਰ, ਥਰਮਾਮੀਟਰ, ਦਵਾਈਆਂ (ਵਿਟਾਮਿਨ ਸੀ ਤੇ ਡੀ) ਕਾਹੜਾ, ਸਿਹਤ ਸਬੰਧੀ ਰਿਕਾਰਡ ਲਈ ਲਾਗ ਬੁੱਕ ਸ਼ਾਮਲ ਹਨ, ਜਿਸ ਵਿੱਚ ਮਰੀਜ਼ ਵੱਲੋਂ ਸਿਹਤ ਸਬੰਧੀ ਰੋਜ਼ਾਨਾ ਦੇ ਆਧਾਰ ‘ਤੇ ਵੇਰਵੇ ਦਰਜ ਕੀਤੇ ਜਾਣਗੇ ।
ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਦੀ ਸਿਹਤ ਬਾਰੇ ਲਗਾਤਾਰ ਨਿਗਰਾਨੀ ਲਈ ਡਾਕਟਰਾਂ ਅਤੇ ਹੋਰ ਸਿਹਤ ਅਮਲੇ ਵੱਲੋਂ ਮਰੀਜ਼ਾਂ ਨਾਲ ਫੋਨ ਰਾਹੀਂ ਲਗਾਤਾਰ ਸੰਪਰਕ ਕਰਕੇ ਫੀਡ ਬੈਕ ਲਈ ਜਾ ਰਹੀ ਹੈ ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਿਸਾਨਾਂ, ਲੇਬਰ, ਆੜਤੀਆਂ ਨੂੰ ਕਰੋਨਾ ਵਾਈਰਸ ਤੋਂ ਬਚਾਉਣ ਲਈ ਉਹਨਾਂ ਦੀ ਸਕਰੀਨਿੰਗ ਤੇ ਟੈਸਟਿੰਗ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ।ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੀਆਂ ਇਹ ਟੀਮਾਂ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਜਾ ਕੇ ਟੈਸਟਿੰਗ ਕਰਨਗੀਆਂ ।