ਘਰ ਘਰ ਰਾਸ਼ਨ ਸਕੀਮ ਤਹਿਤ ਅਜਨਾਲਾ ਵਿਚ ਰਾਸ਼ਨ ਦੀ ਵੰਡ ਸ਼ੁਰੂ

Cabinet Minister S. Kuldeep Singh Dhaliwal
ਘਰ ਘਰ ਰਾਸ਼ਨ ਸਕੀਮ ਤਹਿਤ ਅਜਨਾਲਾ ਵਿਚ ਰਾਸ਼ਨ ਦੀ ਵੰਡ ਸ਼ੁਰੂ

Sorry, this news is not available in your requested language. Please see here.

ਅਜਨਾਲਾ, 17 ਫਰਵਰੀ 2024

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਸ ਦਿਨ ਤੋਂ ਹੋਂਦ ਵਿੱਚ ਆਈ ਹੈ, ਓਸੇ ਦਿਨ ਤੋਂ ਲੋਕਾਂ ਦਾ ਜੀਵਨ ਸੌਖਾ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸੇ ਦਿਸ਼ਾ ਵਿੱਚ ਇੱਕ ਹੋਰ ਇਨਕਲਾਬੀ ਕਦਮ ਪੁੱਟਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 10 ਫਰਵਰੀ ਤੋਂ ਘਰ ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਹੁਣ ਪੰਜਾਬ ਵਿੱਚ  ਘਰ ਘਰ ਮੁਫਤ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਅਜਨਾਲਾ ਵਿਖੇ ਇਸ ਸਕੀਮ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਕੀਮ ਸਦਕਾ ਲੋਕਾਂ ਨੂੰ ਰਾਸ਼ਨ ਲਈ ਲਾਈਨਾਂ ਵਿੱਚ ਖੜ੍ਹ ਕੇ ਉਡੀਕ ਕਰਨ ਤੋਂ ਨਿਜਾਤ ਮਿਲ ਜਾਵੇਗੀ।

ਉਨਾਂ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜਾਰੀ  ਰਾਸ਼ਨ ਕਾਰਡਾਂ ਦੇ  ਲਾਭਪਾਤਰੀਆ ਲਈ ਸਰਕਾਰ ਵੱਲੋਂ ਮਾਰਕਫੈਡ ਅਧੀਨ ਮਾਡਲ ਫੇਅਰ ਪ੍ਰਾਈਸ ਸ਼ਾਪ (ਐਮ ਐੱਫ ਪੀ ਐੱਸ) ਖੋਲ੍ਹੇ ਜਾ ਰਹੇ ਹਨ।

ਇਹਨਾਂ ਐਮ ਐੱਫ ਪੀ ਐੱਸ ਨਾਲ  ਰਾਸ਼ਨ ਕਾਰਡ ਪਰਿਵਾਰਾਂ ਦੇ ਲਾਭਪਾਤਰੀ ਜੋੜੇ ਗਏ ਹਨ। ਇਨ੍ਹਾਂ ਲਾਭਪਾਤਰੀਆਂ ਨੂੰ ਪ੍ਰਤੀ ਮੈਂਬਰ 5 ਕਿਲੋ ਆਟਾ ਜਾਂ 5 ਕਿਲੋ ਕਣਕ ਦੀ ਵੰਡ ਮੁਫਤ ਕੀਤਾ ਜਾਵੇਗੀ। ਇਸ ਮੌਕੇ ਓ ਐਸ ਡੀ ਗੁਰਜੰਟ ਸਿੰਘ ਸੋਹੀ , ਮਾਰਕਿਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬਲਾਕ ਪ੍ਰਧਾਨ ਮੰਨੂੰ ਮੱਲ੍ਹੀ ,ਪਿੰਡ ਮੋਹਣ ਭੰਡਾਰੀਆਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ (ਜੱਗਾ) ਪੰਨੂ ,ਰਾਜਬੀਰ ਸਿੰਘ ਪੰਨੂ , ਲੱਖਾ ਸਿੰਘ , ਅਮਰਜੀਤ ਸਿੰਘ , ਰਣਜੀਤ ਸਿੰਘ , ਠੇਕੇਦਾਰ ਗੁਰਦੀਪ ਸਿੰਘ , ਬਚਨ ਲਾਲ ਚੌਂਕੀਦਾਰ ,ਤਰਸੇਮ ਸਿੰਘ , ਗੁਰਮੁੱਖ ਸਿੰਘ , ਕਰਨੈਲ ਸਿੰਘ ,ਪ੍ਰਧਾਨ ਬੂਟਾ ਸਿੰਘ ਆਦਿ ਹਾਜਰ ਸਨ ।