ਘਰ—ਘਰ ਰੁਜ਼ਗਾਰ ਮਿਸ਼ਨ ਤਹਿਤ 9 ਤੋਂ 17 ਸਤੰਬਰ ਤੱਕ ਲੱਗਣਗੇ ਸੱਤਵੇਂ ਮੈਗਾ ਰੋਜ਼ਗਾਰ ਮੇਲੇ

VEENIT KUMAR
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 5 ਮਰਲਾ ਪਲਾਟ ਦੇਣ ਦੀ ਸਕੀਮ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ 40 ਦਿਨਾਂ ਦੀ ਸਮਾਂ ਸਾਰਨੀ ਜਾਰੀ

Sorry, this news is not available in your requested language. Please see here.

ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ—ਵੱਖ ਸਥਾਨਾਂ ਤੇ ਮਿਤੀਬੱਧ ਢੰਗ ਨਾਲ ਲਗਾਏ ਜਾਣਗੇ ਰੋਜ਼ਗਾਰ ਮੇਲੇ
ਚਾਹਵਾਨ ਉਮੀਦਵਾਰ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਸਮੂਲੀਅਤ ਕਰਨ ਤੇ www.pgrkam.com ਅਤੇ www.ncs.gov.in ਤੇ ਆਪਣਾ ਨਾਮ ਰਜਿਸਟਰ ਵੀ ਕਰਨ
ਫਿਰੋਜ਼ਪੁਰ 7 ਸਤੰਬਰ 2021
ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ—ਘਰ ਰੁਜ਼ਗਾਰ ਮਿਸ਼ਨ ਤਹਿਤ ਦਿੱਤੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਫਿਰੋਜਪੁਰ ਜਿਲ੍ਹੇ ਵਿੱਚ 09 ਸਤੰਬਰ ਤੋਂ 17 ਸਤੰਬਰ 2021 ਦੌਰਾਨ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ—ਕਮ—ਚੇਅਰਮੈਨ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਸ਼੍ਰੀ ਵਿਨੀਤ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਹ ਮੇਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ—ਵੱਖ ਸਥਾਨਾਂ ਤੇ ਮਿਤੀਬੱਧ ਢੰਗ ਨਾਲ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰੁਜ਼ਗਾਰ ਮੇਲੇ 9 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਕਾਲਜ ਆਫ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ, ਮਿਤੀ 10 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ) ਫਿਰੋਜਪੁਰ ਸ਼ਹਿਰ, 13 ਸਤੰਬਰ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਜੀਰਾ, 15 ਸਤੰਬਰ ਨੂੰ ਡੀ.ਡੀ.ਯੂ.ਜੀ.ਕੇ.ਵਾਈ. ਸੱਕਿਲ ਸੈਂਟਰ ਨੇੜੇ ਅਨਾਜ ਮੰਡੀ ਗੁਰੂਹਰਸਹਾਏ ਅਤੇ 17 ਸਤੰਬਰ 2021 ਨੂੰ ਐਸ.ਜੀ.ਐਸ. ਇੰਸਟੀਚਿਊਟ ਨੇੜੇ ਪਾਵਰ ਹਾਊਸ ਕੱਚਾ ਕਰਮਿਤੀ ਰੋਡ, ਤਲਵੰਡੀ ਭਾਈ ਵਿਖੇ ਲਗਾਏ ਜਾਣਗੇ। ਉਨ੍ਹਾਂ ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਸਮੂਲੀਅਤ ਕਰਨ ਦੇ ਨਾਲ www.pgrkam.com ਅਤੇ www.ncs.gov.in ਤੇ ਆਪਣਾ ਨਾਮ ਰਜਿਸਟਰ ਕਰਨਾ ਯਕੀਨੀ ਬਣਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫਤਰ ਦੇ ਹੈਲਪਲਾਈਨ ਨੰਬਰ: 94654—74122 ਤੇ ਈ—ਮੇਲ ਆਈ dbeehelpfzr@gmail.com ਅਤੇ ਦਫ਼ਤਰ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਆਈ—ਬਲਾਕ, ਦੂਜੀ ਮਜਿੰਲ, ਡੀ.ਸੀ.ਕੰਪਲੈਕਸ, ਫਿਰੋਜਪੁਰ ਵਿਖੇ ਜਾ ਸਕਦੇ ਹਨ।