ਚਮਕੌਰ ਸਾਹਿਬ ਵਿਖੇ ਕਰਵਾਇਆ ਗਿਆ ਆਨਲਾਈਨ ਟੀਚਰ ਫੈਸਟ

news makahni
news makhani

Sorry, this news is not available in your requested language. Please see here.

 

ਚਮਕੌਰ ਸਾਹਿਬ ਵਿਖੇ ਕਰਵਾਇਆ ਗਿਆ ਆਨਲਾਈਨ ਟੀਚਰ ਫੈਸਟ
ਚਮਕੌਰ ਸਾਹਿਬ 8 ਅਗਸਤ
ਸਿੱਖਿਆ  ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਹੇਠ  ਅਤੇ ਬਲਾਕ ਨੋਡਲ ਅਫਸਰ ਸ੍ਰੀ ਚਮਕੌਰ ਸਾਹਿਬ ਸ੍ਰੀ ਬਲਵੰਤ ਸਿੰਘ ਜੀ ਦੀ ਰਹਿਨੁਮਾਈ ਨਾਲ ਬਲਾਕ ਸ੍ਰੀ ਚਮਕੌਰ ਸਾਹਿਬ ਵਿਖੇ  ਆਨਲਾਈਨ ਟੀਚਰ ਫੈਸਟ ਕਰਵਾਇਆ ਗਿਆ  ।  ਬਲਾਕ  ਦੇ ਅਲੱਗ ਅਲੱਗ ਵਿਸ਼ੇ ਦੇ ਟੀਚਰਾਂ ਨੇ  ਨਵੀਨਤਾਕਾਰੀ ਤਰੀਕਿਆਂ ਨੂੰ ਆਧਾਰ ਬਣਾ ਕੇ ਵੀਡੀਓ ਭੇਜੀਆਂ  ।ਇਸ ਮੌਕੇ  ਬਲਾਕ ਮੈਂਟਰ ਵਿਗਿਆਨ ਤੇਜਿੰਦਰ ਸਿੰਘ ਬਾਜ਼ ਨੇ ਵਿਗਿਆਨ ਵਿਸ਼ੇ ਦੇ ਨਤੀਜੇ ਸਾਂਝੇ ਕੀਤੇ ਉਨ੍ਹਾਂ ਦੱਸਿਆ ਕਿ ਸੁਨੰਦਾ ਕੁਮਾਰੀ ਸਰਕਾਰੀ ਹਾਈ ਸਕੂਲ ਬਜੀਦਪੁਰ ਵਿਗਿਆਨ ਵਿਸ਼ੇ ਵਿਚੋਂ ਅੱਵਲ ਰਹੀ। ਜਦੋਂ ਕਿ ਦੂਸਰੇ ਸਥਾਨ ਤੇ ਅਰਵਿੰਦਰ ਕੌਰ ਸਰਕਾਰੀ ਮਿਡਲ ਸਕੂਲ ਟੱਪਰੀਆਂ ਅਮਰ ਸਿੰਘ ਰਹੀ । ਤੀਸਰੇ ਸਥਾਨ  ਤੇ ਸ੍ਰੀਮਤੀ ਅਨੁਪਮ ਅਤੇ ਬਿਕਰਮਜੀਤ ਕੌਰ ਕੈਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਾਬਾਦ ਦੇ ਟੀਚਰਜ਼ ਨੇ ਸਾਂਝਾ ਪ੍ਰਾਪਤ ਕੀਤਾ।ਬਲਾਕ ਮੈਂਟਰ ਮੈਥ ਸ੍ਰੀ ਚਮਕੌਰ ਸਾਹਿਬ, ਕੰਵਲਜੀਤ ਸਿੰਘ ਨੇ ਵੀ ਆਪਣਾ ਗਣਿਤ ਵਿਸ਼ੇ ਦਾ ਨਤੀਜਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝਾ ਕੀਤਾ । ਜਿਸ ਵਿੱਚ ਸ੍ਰੀਮਤੀ ਰਮਨਦੀਪ ਕੌਰ ਅਤੇ ਰਾਜਵਿੰਦਰ ਕੌਰ ਮੈਥ ਮਿਸਟ੍ਰੈਸ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਾਬਾਦ ਨੇ ਪਹਿਲਾ , ਲੈਕਚਰਾਰ ਰਣਬੀਰ ਕੌਰ  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਦੂਸਰਾ ਅਤੇ ਹਰਜੀਤ ਕੌਰ ਮੈਥ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਬਜੀਦਪੁਰ ਅਤੇ ਸੁਖਦੀਪ ਕੌਰ ਸਾਇੰਸ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਮਾਣੇਮਾਜਰਾ ਨੇ ਤੀਸਰਾ ਸਥਾਨ ਸਾਂਝਾ ਪ੍ਰਾਪਤ ਕੀਤਾ  ।