ਬਰਨਾਲਾ, 6 ਅਪਰੈਲ 2021
ਸਾਲ 2021-22 ਲਈ (ਮਿਤੀ 10-04-2021 ਤੋਂ 31-03-2022 ਤੱਕ) ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਦੀ ਤੀਸਰੀ ਮੰਜ਼ਿਲ ’ਤੇ ਸਥਿਤ ਚਾਹ-ਦੁੱਧ ਦੀ ਕੰਟੀਨ ਅਤੇ ਜ਼ਿਲਾ ਰੈਡ ਕਰਾਸ ਸੁਸਾਇਟੀ, ਬਰਨਾਲਾ ਵਿਖੇ ਸਥਿਤ ਚਾਹ-ਦੁੱਧ ਦੀ ਕੰਟੀਨ ਦਾ ਠੇਕਾ ਇੱਕ ਹੀ ਵਿਅਕਤੀ ਨੂੰ ਦੇਣ ਲਈ ਸੀਲ ਬੰਦ ਲਿਫਾਫੇ ਵਿਚ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਤਹਿਤ ਇਸ ਸਬੰਧੀ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ/ਰਿਹਾਇਸ਼ੀ ਸਬੂਤ ਸਮੇਤ 20,000 ਰੁਪਏ ਦਾ ਡਿਮਾਂਡ ਡਰਾਫਟ ਅਪਰੇਸ਼ਨ ਅਤੇ ਮੇਂਟੀਨੈਂਸ ਸੁਸਾਇਟੀ ਬਰਨਾਲਾ ਦੇ ਨਾਮ ’ਤੇ ਅਤੇ 15 ਹਜ਼ਾਰ ਰੁਪਏ ਦਾ ਡਿਮਾਂਡ ਡਰਾਫਟ ਇੰਡੀਅਨ ਰੈਡ ਕ੍ਰਾਸ ਸੁਸਾਇਟੀ ਦੇ ਨਾਮ ’ਤੇ ਬਤੌਰ ਪੇਸ਼ਗੀ ਰਕਮ ਸੀਲ ਬੰਦ ਲਿਫਾਫੇ ਵਿਚ ਨੱਥੀ ਕਰ ਕੇ ਜ਼ਿਲਾ ਨਜ਼ਾਰਤ ਸ਼ਾਖਾ (ਡੀਸੀ ਦਫਤਰ ਬਰਨਾਲਾ) ਕੋਲ ਕਮਰਾ ਨੰਬਰ 78 ਪਹਿਲੀ ਮੰਜ਼ਿਲ ਅਤੇ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਬਰਨਾਲਾ ਵਿਖੇ ਮਿਤੀ 8 ਅਪਰੈਲ 2021 ਨੂੰ ਦੁਪਹਿਰ 12 ਵਜੇ ਤੱਕ ਜਮਾਂ ਕਰਵਾ ਸਕਦੇ ਹਨ।
ਪੇਸ਼ਗੀ ਰਕਮ ਸਫਲ ਕੁਟੇਸ਼ਨ ਕਰਤਾ ਤੋਂ ਇਲਾਵਾ ਅਸਫਲ ਕੁਟੇਸ਼ਨ ਕਰਤਾਵਾਂ ਨੂੰ ਵਾਪਸ ਕਰਨ ਯੋਗ ਹੋਵੇਗੀ। ਇਸ ਤੋਂ ਇਲਾਵਾ ਕੰਟੀਨ ਦੇ ਠੇਕੇ ਸਬੰਧੀ ਨਿਯਮ/ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ।
ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਦੀ ਤੀਸਰੀ ਮੰਜ਼ਿਲ ’ਤੇ ਸਥਿਤ ਚਾਹ-ਦੁੱਧ ਦੀ ਕੰਟੀਨ ਦੀ ਕੁਟੇਸ਼ਨ ਖੋਲਣ ਦਾ ਸਮਾਂ ਅਤੇ ਸਥਾਨ 9 ਅਪਰੈਲ 2021 ਨੂੰ ਬਾਅਦ ਦੁਪਹਿਰ 3 ਵਜੇ ਡੀਸੀ ਦਫਤਰ ਕਮਰਾ ਨੰਬਰ 24 ਅਤੇ ਰਾਖਵੀਂ ਕੀਮਤ 2,00,000/-ਰੁਪਏ (ਦੋ ਲੱਖ ਰੁਪਏ) ਅਤੇ ਜ਼ਿਲਾ ਰੈਡ ਕਰਾਸ ਸੁਸਾਇਟੀ, ਬਰਨਾਲਾ ਵਿਖੇ ਸਥਿਤ ਚਾਹ-ਦੁੱਧ ਦੀ ਕੰਟੀਨ ਸਬੰਧੀ ਕੁਟੇਸ਼ਨਾਂ ਖੋਲਣ ਦਾ ਸਮਾਂ ਵੀ 9 ਅਪਰੈਲ 2021 ਨੂੰ ਬਾਅਦ ਦੁਪਹਿਰ 3 ਵਜੇ ਡੀਸੀ ਦਫਤਰ ਕਮਰਾ ਨੰਬਰ 24 ਅਤੇ ਰਾਖਵੀਂ ਕੀਮਤ 1,50,000/-ਰੁਪਏ (ਇੱਕ ਲੱਖ ਪੰਜਾਹ ਹਜ਼ਾਰ ਰੁਪਏ) ਰੱਖੀ ਗਈ ਹੈ।

हिंदी





