ਚਿਲਡਰਨ ਇਨ ਸਟਰੀਟ ਸਿਚੂਏਸ਼ਨ (CISS) ਤਹਿਤ ਜਿਲ੍ਹਾ ਬਰਨਾਲਾ ਅੰਦਰ ਕੀਤਾ ਗਿਆ ਸਰਵੇ-

Sorry, this news is not available in your requested language. Please see here.

ਬਰਨਾਲਾ, 6 ਦਸੰਬਰ

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਅਤੇ ਸ਼੍ਰੀ ਕੁਲਵਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫ਼ਸਰ ,ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਿਲਡਰਨ ਇਨ ਸਟਰੀਟ ਸਿਚੂਏਸ਼ਨ (CISS) ਤਹਿਤ ਜ਼ਿਲ੍ਹੇ ਵਿਚ ਵੱਖ-ਵੱਖ ਥਾਂਵਾਂ ‘ਤੇ ਸਰਵੇ ਕੀਤਾ ਗਿਆ । ਸ੍ਰੀ ਹਰਬੰਸ ਸਿੰਘ ਜ਼ਿਲ੍ਹਾ ਬਾਲ  ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸਰਵੇ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਜੇਕਰ ਕੋਈ ਵੀ ਬੱਚਾ ਲਾਵਾਰਿਸ ਹਾਲਤ ਵਿਚ ਇਧਰ-ਉਧਰ ਘੁੰਮਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਸੂਚਨਾ ਇਸ ਦਫ਼ਤਰ ਨੂੰ ਦਿੱਤੀ ਜਾਵੇ । ਉਹਨਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਅਜਿਹੇ ਬੱਚੇ ਕਿਸੇ ਵੀ ਜੁਰਮ ਦੇ ਸ਼ਿਕਾਰ ਹੋ ਸਕਦੇ ਹਨ, ਜੇਕਰ ਕੋਈ ਬੱਚਾ ਅਜਿਹਾ ਮਿਲਦਾ ਹੈ ਤਾਂ ਦਫ਼ਤਰ ਵੱਲੋਂ ਉਸਦੇ ਪੁਨਰਵਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਦਫ਼ਤਰ ਵਿੱਚੋਂ ਸ਼੍ਰੀ ਗਗਨਦੀਪ ਗਰਗ ,ਸ਼੍ਰੀਮਤੀ ਗੁਰਜੀਤ ਕੋਰ,ਸ਼੍ਰੀ ਰੁਪਿੰਦਰ ਸਿੰਘ ਅਤੇ ਮੈਡਮ ਪ੍ਰਿਤਪਾਲ ਕੌਰ ਸਰਵੇ ਟੀਮ ਵਿਚ ਸ਼ਾਮਿਲ ਸਨ।