ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਲੋਂ ਨਵੀਆਂ ਵੋਟਾਂ ਬਣਾਉਣ ਲਈ ਬੂਥ ਲੈਵਲ ਅਫ਼ਸਰ ਨਾਲ ਕੀਤੀ ਗਈ ਮੀਟਿੰਗ

Sorry, this news is not available in your requested language. Please see here.

ਅੰਮ੍ਰਿਤਸਰ 25 ਨਵੰਬਰ: 

ਅੱਜ 13-ਮਜੀਠਾ ਵਿਧਾਨ ਸਭਾ ਚੋਣ ਹਲਕੇ ਦੀ ਮੀਟਿੰਗ ਡਾ. ਹਰਨੂਰ ਕੌਰ ਢਿੱਲੋਂਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ— ਉਪ ਮੰਡਲ ਮੈਜਿਸਟਰੇਟਮਜੀਠਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਇੱਕ ਇੱਕ ਬੂਥ ਲੈਵਲ ਅਫ਼ਸਰ ਨਾਲ ਗਰਾਊਂਡ ਲੈਵਲ ਚਰਚਾ ਕੀਤਾ ਅਤੇ ਚਾਲੂ ਸੁਧਾਈ ਦੌਰਾਨ 18—19 ਦੇ ਵੋਟਰਾਂ ਦੀ ਰਜਿਸਟਰੇਸ਼ਨ ਦਾ ਬਾਕੀ ਰਹਿੰਦਾ ਟਾਰਗੈਟ ਹਰ ਹਾਲਤ ਮਿਤੀ 01.12.2023 ਤੋਂ ਪਹਿਲਾਂ ਪਹਿਲਾਂ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਬੂਥ ਲੈਵਲ ਅਫ਼ਸਰਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਸ਼ੰਕਿਆਂ ਦਾ ਨਿਵਾਰਣ ਕੀਤਾ ਗਿਆ।

ਸੈਕਟਰ ਅਫ਼ਸਰਾਂ ਨੁੰ ਹਦਾਇਤ ਕੀਤੀ ਗਈ ਹਰ ਹਫਤੇ ਆਪਣੇ ਅਧੀਨ ਆਉਂਦੇ ਸਮੂਹ ਬੂਥ ਲੈਵਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਆਨ—ਲਾਈਨ ਫਾਰਮਾਂ ਅਤੇ ਫਿਜੀਕਲੀ ਪ੍ਰਾਪਤ ਹੋਏ ਫਾਰਮਾਂ ਦਾ ਮਿਲਾਨ ਕਰ ਲਿਆ ਜਾਵੇ ਅਤੇ ਬਾਕੀ ਰਹਿੰਦੇ ਫਾਰਮ ਜੋ ਕਿ ਬੂਥ ਲੈਵਲ ਅਫ਼ਸਰ ਦੁਆਰਾ ਕਿਸੇ ਵੀ ਕਾਰਣ ਆਨਲਾਈਨ ਐਂਟਰੀ ਕਰਨ ਤੋਂ ਬਾਕੀ ਰਹਿ ਗਏ ਹਨਇਹ ਇਕੱਤਰ ਕਰਕੇ ਐਸ ਡੀ ਐਮ ਦਫ਼ਤਰ ਨੂੰ ਭੇਜ ਦਿੱਤੇ ਜਾਣ ਜਿੱਥੇ ਇਨ੍ਹਾਂ ਫਾਰਮਾਂ ਦੀ ਐਂਟਰੀ ਆਪਰੇਟਰ ਲੌਗਿਨ ਵਿੱਚ ਕੀਤੀ ਜਾਵੇਗੀ। ਮੀਟਿੰਗ ਵਿੱਚ ਆਏ ਲਗਭਗ ਸਾਰੇ ਬੂਥ ਲੈਵਲ ਅਫ਼ਸਰਾਂ ਨੇ ਘੱਟ ਗਿਣਤੀ ਵਿੱਚ ਆਨਲਾਈਨ ਹੋਏ ਫਾਰਮਾਂ ਦਾ ਕਾਰਣ ਇਹੋ ਦੱਸਿਆ ਗਿਆ ਕਿ ਮੋਬਾਈਲ ਐਪਲੀਕੇਸ਼ਨ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਹੈ ਅਤੇ ਬਾਰ ਬਾਰ ਐਰਰ ਆਉਂਦਾ ਰਹਿੰਦਾ ਹੈਕਈ ਵਾਰ ਫਾਰਮ ਭਲੀਭਾਂਤ ਭਰਨ ਤੋਂ ਬਾਅਦ ਅਖੀਰਲੇ ਮੌਕੇ ਸਬਮਿਟ ਕਰਨ ਤੇ ਦੋਬਾਰਾ ਸਟੇਜ ਨੰ. 1 ਤੇ ਕਰਸਰ ਚਲਾ ਜਾਂਦਾ ਹੈ ਕਿ ਇੱਕ ਹੀ ਫਾਰਮ ਪੰਜਛੇ ਵਾਰ ਡੈਟਾ ਐੈਂਟਰੀ ਕਰਨ ਤੋਂ ਬਾਅਦ ਸਬਮਿਟਡ ਸਕਸੈਸਫੁਲੀ ਦਾ ਮੈਸੇਜ ਪ੍ਰਾਪਤ ਹੁੰਦਾ ਹੈਜਿਸ ਕਰਕੇ ਫਾਰਮ ਆਨਲਾਈਨ ਕਰਨ ਵਿੱਚ ਬੇਲੋੜੀ ਦੇਰੀ ਹੋ ਰਹੀ ਹੈ। ਹਾਲਾਂਕਿ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੇ ਮੁੜ ਹਦਾਇਤ ਕੀਤੀ ਕਿ ਜਿੰਨ੍ਹਾਂ ਵੀ ਬੂਥ ਲੈਵਲ ਅਫ਼ਸਰਾਂ ਨੂੰ ਕਿਸੇ ਵੀ ਕਾਰਣ ਕੋਈ ਮੁਸ਼ਕਲ ਹੈਉਹ ਫਾਰਮ ਐਸ ਡੀ ਐਮ ਦਫ਼ਤਰ ਵਿਖੇ ਪਹੁੰਚਦੇ ਕਰ ਦਿੱਤੇ ਜਾਣ।

ਸਮੂਹ ਸੈਕਟਰ ਅਫ਼ਸਰਾਂ ਨਾਲ ਮੁਖਾਤਬ ਹੁੰਦੇ ਹੋਏ ਦੱਸਿਆ ਗਿਆ ਕਿ ਡਰਾਫਟ ਰੋਲ 2024 ਦੇ ਕੁੱਲ 1,62,976 ਵੋਟਰਾਂ ਵਿੱਚੋਂ 18—19 ਸਾਲ ਦੇ ਨਵਯੁਵਕਾਂ ਦੀ ਗਿਣਤੀ 2575 ਹੈਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸੈਂਸਜ ਡੈਟਾ ਅਨੁਸਾਰ ਚਾਲੂ ਸੁਧਾਈ ਦੌਰਾਨ 5920 ਨਵਯੁਵਕਾਂ ਦੀ ਹੋਰ ਰਜਿਸਟਰੇਸ਼ਨ ਦਾ ਟਾਰਗੈਟ ਦਿੱਤਾ ਗਿਆ ਹੈ। ਪਰੰਤੂ ਈ.ਆਰ.ਓ.ਨੈਟ ਡੈਟਾ ਵਿੱਚ ਉਮਰ 18—19 ਸਾਲ ਦੇ ਬਿਨੈਕਾਰਾਂ ਦੇ ਕੇਵਲ 1355 ਫਾਰਮ ਹੀ ਆਨਲਾਈਨ ਹੋਏ ਹਨ। ਇਸ ਲਈ ਤਰਜੀਹ ਦੇ ਆਧਾਰ ਬਾਕੀ ਰਹਿੰਦੇ ਨਵਯੁਵਕਾਂ ਦੀ ਰਜਿਸਟਰੇਸ਼ਨ ਕੀਤੀ ਜਾਵੇ।