ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ

Sorry, this news is not available in your requested language. Please see here.

ਮਰੇ ਹੋਏ ਵੋਟਰਾਂ ਦੇ ਨਾਮ ਵੋਟਰ ਸੂਚੀ ਚੋ ਤੁਰੰਤ ਕੱਟੇ ਜਾਣ-ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 3 ਸਤੰਬਰ 2021
ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01-01-2022 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) -ਕਮ-ਵਧੀਕ ਜਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ੍ਰੀਮਤੀ ਰੂਹੀ ਡੱਗ ਨੇ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 1 ਨਵੰਬਰ, 2021 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ ਨਿਰਧਾਰਤ ਸਥਾਨਾਂ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਵੀ ਉਪਲਬੱਧ ਹੋਵੇਗੀ ਅਤੇ ਜ਼ਿਲ੍ਹੇ ਵਿੱਚ ਪੈਂਦੇ 11 ਵਿਧਾਨ ਸਭਾ ਚੋਣ ਹਲਕਿਆਂ ਦੇ ਡਰਾਫਟ ਫੋਟੋ ਵੋਟਰ ਸੂਚੀ 2022 ਦੀ ਹਾਰਡ ਕਾਪੀ ਅਤੇ ਬਿਨਾਂ ਫੋਟੋ ਤੋਂ ਡਰਾਫਟ ਫੋਟੋ ਵੋਟਰ ਸੂਚੀ ਦੀ ਸੀ.ਡੀ. ਬਿਨਾਂ ਕਿਸੇ ਕੀਮਤ ਦੇ ਸਪਲਾਈ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਏ:ਆਰ:ਓਜ਼ ਨੂੰ ਹਦਾਇਤ ਕੀਤੀ ਕਿ ਉਹ ਰਜਿਸਟਰਾਰ ਜਨਮ ਅਤੇ ਮੌਤ ਪਾਸੋਂ ਮਰੇ ਹੋਏ ਵਿਅਕਤੀਆਂ ਦੀਆਂ ਲਿਸਟਾਂ ਪ੍ਰਾਪਤ ਕਰਕੇ ਵੋਟਰ ਸੂਚੀ ਵਿੱਚੋਂ ਮਰ ਚੁੱਕੇ ਵਿਅਕਤੀਆਂ ਦੇ ਨਾਮ ਕੱਟਣ। ਉਨ੍ਹਾਂ ਨੇ ਸਮੂਹ ਈ:ਆਰ:ਓਜ਼ ਨੂੰ ਕਿਹਾ ਕਿ ਜੇਕਰ ਕਿਸੇ ਵੀ ਪੋਲਿਗ ਸਟੇਸ਼ਨ ਦੀ ਬਿਲਡਿੰਗ ਜਾਂ ਪੋÇਲੰਗ ਏਰੀਏ ਨੂੰ ਬਦਲਣ ਦੀ ਤਜਵੀਜ ਹੈ ਤਾਂ ਉਸ ਦੀ ਲਿਸਟ ਤੁਰੰਤ ਚੋਣ ਦਫਤਰ ਨੂ ਭੇਜੀ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।
ਸ੍ਰੀਮਤੀ ਡੱਗ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ/ਇਤਰਾਜ 1 ਨਵੰਬਰ ਤੋਂ 30 ਨਵੰਬਰ 2021 ਤੱਕ ਲਏ ਜਾਣਗੇ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਫਾਰਮ ਨੰ:6 ਅਤੇ ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਤੇ ਇਤਰਾਜ ਲਈ ਫਾਰਮ ਨੰ: 7 ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਦੀ ਸੋਧ ਲਈ ਫਾਰਮ ਨੰ: 8 ਅਤੇ ਇਕ ਚੋਣ ਹਲਕੇ ਦੇ ਪੋÇਲੰਗ ਸਟੇਸ਼ਨ ਤੋਂ ਦੂਜੇ ਪੋÇਲੰਗ ਸਟੇਸ਼ਨ ਵਿੱਚ ਇੰਦਰਾਜ ਦੀ ਤਬਦੀਲੀ ਲਈ ਫਾਰਮ ਨੰ: 8 ੳ ਭਰÇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫਾਰਮ ਚੋਣਕਾਰ ਰਜਿਸਟਰੇਸ਼ਨ ਅਫਸਰ, ਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਅਤੇ ਬੂਥ ਲੈਵਲ ਅਫਸਰਾਂ ਪਾਸੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨੈਕਾਰ ਆਪਣੇ ਦਾਅਵੇ ਅਤੇ ਇਤਰਾਜ ਆਨਲਾਈਨ ਪੋਰਟਲ www.nvsp.in ਤੇ ਵੀ ਅਪਲੋਡ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1-1-2022 ਦੀ ਯੋਗਤੀ ਮਿਤੀ ਦੇ ਆਧਾਰ ਤੇ 11-ਅਜਨਾਲਾ ਵਿਖੇ 152919, 12-ਰਾਜਾਸਾਂਸੀਂ ਵਿਖੇ 170676, 13-ਮਜੀਠਾ ਵਿਖੇ 162133, 14-ਜੰਡਿਆਲਾ ਵਿਖੇ 175573, 15-ਅੰਮ੍ਰਿਤਸਰ ਉੱਤਰੀ ਵਿਖੇ 187529, 16 ਅੰਮ੍ਰਿਤਸਰ ਪੱਛਮੀ ਵਿਖੇ 201831, 17-ਅੰਮ੍ਰਿਤਸਰ ਕੇਂਦਰੀ ਵਿਖੇ 140968, 18-ਅੰਮ੍ਰਿਤਸਰ ਪੂਰਬੀ 160445, 19-ਅੰਮ੍ਰਿਤਸਰ ਦੱਖਣੀ ਵਿਖੇ 165353, 20-ਅਟਾਰੀ ਵਿਖੇ 183382 ਅਤੇ 25-ਬਾਬਾ ਬਕਾਲਾ 195359 ਕੁੱਲ 1896168 ਵੋਟਰ ਹਨ।
ਇਸ ਮੀਟਿੰਗ ਵਿੱਚ ਐ.ਡੀ.ਐਮ. ਸ੍ਰੀ ਰਾਜੇਸ਼ ਸ਼ਰਮਾ, ਐਸ.ਡੀ.ਐਮ. ਅੰਮ੍ਰਿਤਸਰ-2 ਸ: ਅਰਸ਼ਦੀਪ ਸਿੰਘ, ਐਸ.ਡੀ.ਐਮ. ਅਜਨਾਲਾ ਸ੍ਰੀ ਦੀਪਕ ਭਾਟੀਆ, ਐਸ.ਡੀ.ਐਮ ਬਾਬਾ ਬਕਾਲਾ ਸ੍ਰੀਮਤੀ ਸੁਮਿਤ ਮੁੱਧ ਤਹਿਰੀਲਦਾਰ ਚੋਣਾਂ ਸ: ਰਜਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ (ਜ) -ਕਮ-ਵਧੀਕ ਜਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ੍ਰੀਮਤੀ ਰੂਹੀ ਡੱਗ ਨੇ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।