ਚੋਣ ਡਿਊਟੀ ਕਰਨ ਵਾਲੇ ਟੀਚਿੰਗ ਸਟਾਫ ਨੂੰ ਸਨਮਾਨ ਦੇਣ ਲਈ ਹੋਣਗੇ ਲੇਖਣ ਮੁਕਾਬਲੇ-ਵਧੀਕ ਡਿਪਟੀ ਕਮਿਸ਼ਨਰ ਸੰਧੂ

webinar-gurdaspur

Sorry, this news is not available in your requested language. Please see here.

ਗੁਰਦਾਸਪੁਰ, 28 ਅਗਸਤ ( ) ਸ. ਤੇਜਿੰਦਰਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ –ਕਮ- ਵਧੀਕ ਜ਼ਿਲਾ ਚੋਣਾਂ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਦੌਰਾਨ ਟੀਚਿੰਗ ਸਟਾਫ ਵਲੋਂ ਦਿੱਤੀਆਂ ਸੇਵਾਵਾਂ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਸਨਮਾਨ ਦੇਣ ਲਈ ਟੀਚਿੰਗ ਸਟਾਫ ਦੇ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਤਹਿਤ ਸੂਬਾ ਪੱਧਰ ‘ਤੇ ਪਹਿਲੀਆਂ ਤਿੰਨ ਬਿਹਤਰੀਨ ਐਂਟਰੀਆਂ ਨੂੰ ਸਨਮਾਨ ਵਜੋਂ ਕ੍ਰਮਵਾਰ 1500 ਰੁਪਏ, 1000 ਰੁਪਏ ਤੇ 500 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ. ਜਿਲਾ ਪੱਧਰ ਤੇ ਆਏ ਅਧਿਆਪਕ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵਲੋਂ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਮੁਕਾਬਿਲਆਂ ਵਿਚ ਜਿਲੇ ਦੇ ਸਮੂਹ ਸਕੂਲ, ਕਾਲਜ, ਆਈ.ਟੀ.ਆਈ, ਸਰਕਾਰੀ ਪੋਲੀਟੈਕਨਿਕ ਤੇ ਕਾਲਜਾਂ ਦੇ ਸਟਾਫ ਜਿਨਾਂ ਵਲੋਂ ਚੋਣ ਡਿਊਟੀ ਦਿੱਤੀ ਗਈ ਹੈ, ਉਕਤ ਵਿਸ਼ਿਆਂ ‘ਤੇ 500 ਸ਼ਬਦ ਅੰਗਰੇਜ਼ੀ ਜਾਂ ਪੰਜਾਬੀ ਭਾਸ਼ਾ ਵਿਚ ਲਿਖਕੇ 31 ਅਗਸਤ 2020 ਤਕ ਐਂਟਰੀ ਭੇਜ ਸਕਦੇ ਹਨ।