ਐਸ ਏ ਐਸ ਨਗਰ, 1 ਮਈ
ਸ਼੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਦੱਸਿਆ ਹੈ ਕਿ ਚੋਰੀ ਤੇ ਖੋਹਾ ਕਰਨ ਵਾਲਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ) ਐਸ.ਏ.ਐਸ ਨਗਰ, ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ ਅਗਵਾਈ ਹੇਠ ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਵਿੱਚ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਚੋਰੀ ਅਤੇ ਖੋਹ ਦੀਆ ਵਾਰਦਾਤਾ ਕਰਨ ਵਾਲੇ ਵਿਅਕਤੀ ਅਮਨਦੀਪ ਸਿੰਘ ਉਰਫ ਪੱਪੂ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28-04-2021 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਅਮਨਦੀਪ ਸਿੰਘ ਉਰਫ ਪੱਪੂ ਪੁੱਤਰ ਜਸਵੀਰ ਸਿੰਘ ਵਾਸੀ ਮੋਲੀ ਬੈਦਵਾਣ ਥਾਣਾ ਸੋਹਾਣਾ ਜਿਲ੍ਹਾ ਐਸ.ਏ.ਐਸ ਨਗਰ ਜੋ ਮੋਹਾਲੀ ਏਰੀਆ ਵਿੱਚ ਚੋਰੀਆ ਤੇ ਖੋਹਾ ਦੀ ਵਾਰਦਾਤਾ ਨੂੰ ਅੰਜਾਮ ਦਿੰਦਾ ਹੈ।ਜਿਸ ਤੇ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋ ਸੈਕਟਰ-88 ਸੋਹਾਣਾ ਵਿਖੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕਰਨੀ ਸੁਰੂ ਕੀਤੀ ਗਈ।ਦੋਰਾਨੇ ਨਾਕਾਬੰਦੀ ਅਮਨਦੀਪ ਸਿੰਘ ਉਰਫ ਪੱਪੂ ਨੂੰ ਚੋਰੀ ਸੁਦਾ ਮੋਟਰਸਾਇਕਲ ਨੰਬਰ HR 49 B 2710 ਮਾਰਕਾ ਹੀਰੋਹੋਡਾਂ ਰੰਗ ਕਾਲਾ ਤੇ ਖੋਹ ਕੀਤੇ ਮੋਬਾਇਲਾ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ।ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸੀ ਅਮਨਦੀਪ ਸਿੰਘ ਉਰਫ ਪੱਪੂ ਕਾਫੀ ਸਮੇ ਤੋਂ ਮੋਹਾਲੀ ਏਰੀਏ ਵਿੱਚ ਚੋਰੀਆ ਅਤੇ ਖੋਹਾ ਦੀਆ ਵਾਰਦਾਤਾ ਨੂੰ ਅੰਜਾਮ ਦਿੰਦਾ ਆ ਰਿਹਾ ਹੈ।ਇਸਦਾ ਤਰੀਕਾ ਵਾਰਦਾਤ ਇਹ ਸੀ ਕਿ ਜਿੱਥੇ ਉਸਾਰੀ ਅਧੀਨ ਬਣ ਰਹੇ ਮਕਾਨਾ ਵਿੱਚ ਕੰਮ ਕਰਦੀ ਲੇਬਰ ਰਾਤ ਦੇ ਸਮੇ ਸੁਤੀ ਹੁੰਦੀ ਸੀ ਉਸ ਸਮੇਂ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦਿੰਦਾ ਸੀ ਤੇ ਚੋਰੀ ਸ਼ੁਦਾ ਮੋਟਰਸਾਇਕਲ ਪਰ ਸਵਾਰ ਹੋ ਕੇ ਰਾਹਗੀਰਾ ਪਾਸੋ ਉਹਨਾ ਦੇ ਮੋਬਾਇਲ ਫੋਨ ਅਤੇ ਨਕਦੀ ਖੋਹ ਕੇ ਫਰਾਰ ਹੋ ਜਾਦਾ ਸੀ।ਦੋਸੀ ਉਪਰ ਪਹਿਲਾਂ ਵੀ ਚੋਰੀ ਦੀਆ ਵਾਰਦਾਤਾ ਦੇ ਕਾਫੀ ਮੁਕੱਦਮੇ ਦਰਜ ਰਜਿਸਟਰ ਹਨ।ਜਿਹਨਾ ਵਿੱਚ ਦੋਸੀ ਅਮਨਦੀਪ ਸਿੰਘ ਉਰਫ ਪੱਪੂ ਥਾਣਾ ਸੋਹਾਣਾ ਅਤੇ ਫੇਸ-8 ਮੋਹਾਲੀ ਦੀ ਪੁਲਿਸ ਨੂੰ ਲੋੜੀਦਾ ਸੀ।ਦੌਰਾਨੇ ਤਫਤੀਸ ਦੋਸੀ ਪਾਸੋਂ ਇੱਕ ਚੋਰੀ ਕੀਤਾ ਹੋਇਆ ਮੋਟਰਸਾਇਕਲ ਨੰਬਰ HR 49 B 2710 ਮਾਰਕਾ ਹੀਰੋਹੋਡਾਂ ਜੋ ਉਸ ਨੇ ਸਾਹਬਾਦ ਤੋਂ ਚੋਰੀ ਕੀਤਾ ਸੀ ਤੇ ਵੱਖ-ਵੱਖ ਕੰਪਨਿਆ ਦੇ ਮਹਿੰਗੇ 12 ਮੋਬਾਇਲ ਫੋਨ ਬ੍ਰਾਮਦ ਹੋਏ ਹਨ।ਦੋਸੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿਸ ਨਾਲ ਇਹ ਗੱਲ ਸਾਹਮਣੇ ਆਏਗੀ ਕਿ ਦੋਸੀ ਨਾਲ ਹੋਰ ਕਿਹੜੇ-ਕਿਹੜੇ ਵਿਅਕਤੀ ਚੋਰੀਆ ਤੇ ਖੋਹਾ ਕਰਦੇ ਹਨ।ਜਿਹਨਾ ਬਾਰੇ ਜਾਣਕਾਰੀ ਸਾਹਮਣੇ ਆਉਣ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।ਦੋਸੀ ਅਮਨਦੀਪ ਸਿੰਘ ਉਰਫ ਪੱਪੂ ਖਿਲਾਫ ਮੁਕੱਦਮਾ ਨੰਬਰ 167 ਮਿਤੀ 28-04-2021 ਅ/ਧ 379, 379B IPC ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ।ਦੋਸੀ ਅਮਨਦੀਪ ਸਿੰਘ ਉਰਫ ਪੱਪੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।ਮੁਕੱਦਮਾ ਦੀ ਤਫਤੀਸ ਜਾਰੀ ਹੈ।

हिंदी






