ਜਵਾਹਰ ਨਵੋਦਿਆ ਵਿਦਿਆਲਿ‌ਆ ਫ਼ਤਿਹਪੁਰ ਰਾਜਪੂਤਾਂ ‘ਚ ਛੇਵੀਂ ਜਮਾਤ ਦੇ ਦਾਖਲੇ ਲਈ 15 ਦਸੰਬਰ ਤੱਕ ਆਨ ਲਾਈਨ ਭਰੇ ਜਾ ਸਕਦੇ ਨੇ ਫਾਰਮ

Sorry, this news is not available in your requested language. Please see here.

ਪਟਿਆਲਾ, 25 ਨਵੰਬਰ :

ਜਵਾਹਰ ਨਵੋਦਿਆ ਵਿਦਿਆਲਿਆ ਫ਼ਤਿਹਪੁਰ ਰਾਜਪੂਤਾਂ ਪਟਿਆਲਾ ‘ਚ ਛੇਵੀਂ ਜਮਾਤ ‘ਚ ਦਾਖਲੇ ਸ਼ੁਰੂ ਹੋ ਗਏ ਹਨ। ਇਹ ਸਬੰਧੀ ਜਾਣਕਾਰੀ ਦਿੰਦਿਆ ਜਵਾਹਰ ਨਵੋਦਿਆ ਵਿਦਿਆਲਿਆ ਫ਼ਤਿਹਪੁਰ ਰਾਜਪੂਤਾਂ ਦੇ ਪ੍ਰਿੰਸੀਪਲ ਸ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਛੇਵੀਂ ਜਮਾਤ ‘ਚ ਦਾਖਲੇ ਲਈ 15 ਦਸੰਬਰ ਤੱਕ ਆਨਲਾਈਨ ਫਾਰਮ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਇਸ ਉਪਰੰਤ 10 ਅਪ੍ਰੈਲ 2021 ਨੂੰ ਸਿਲੈਕਸ਼ਨ ਟੈਸਟ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵੈਬਸਾਈਟ www.navodaya.gov.in  ਅਤੇ ਵੈਬਸਾਈਟ ਤੋਂ ਇਲਾਵਾ ਵਿਦਿਆਲਿਆ ਦੇ ਲਿੰਕ https://navodaya.gov.in/nvs/nvs-school/Patiala/en/about_us/About-JNV/  ‘ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਸ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਛੇਵੀਂ ਜਮਾਤ ‘ਚ ਦਾਖਲਾ ਲੈਣ ਵਾਲੇ ਵਿਦਿਆਰਥੀ ਦਾ ਜਨਮ 1 ਮਈ 2008 ਤੋਂ 30 ਅਪ੍ਰੈਲ 2012 ਦੇ ਵਿਚਕਾਰ ਦਾ ਹੋਣਾ ਚਾਹੀਦਾ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 9814914985, 9779392502, 9779426143 ਅਤੇ 9780653192 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।