ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਵੱਲੋਂ ਪੋਕਸੋ ਐਕਟ ਵਿਕਟਿਮ ਕੰਪਨਸੇਸ਼ਨ ਤੇ ਬੱਚਿਆਂ ਦੇ ਮੋਲਿਕ ਅਧਿਕਾਰਾਂ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ

Sorry, this news is not available in your requested language. Please see here.

ਰੂਪਨਗਰ, 22 ਨਵੰਬਰ:
ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਹਿਮਾਂਸ਼ੀ ਗਲਹੋਤਰਾ ਵੱਲੋਂ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਬਹਿਰਾਮਪੁਰ ਜਿਮੀਦਾਰਾ,ਵਿਖੇ ਇੱਕ ਵਿਸੇਸ਼ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਪੋਕਸੋ ਐਕਟ ਵਿਕਟਿਮ ਕੰਪਨਸੇਸ਼ਨ ਅਤੇ ਅਤੇ ਉਹਨਾ ਦੇ ਮੌਲਿਕ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਬੱਚਿਆਂ ਨੂੰ ਪੋਕਸੋ ਦੇ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ ਕਿ ਬਦਲਾਅ ਦੇ ਦੌਰ ਵਿੱਚ ਬੱਚਿਆਂ ਵਿੱਚ ਕਾਨੂੰਨੀ ਪ੍ਰਾਵਧਾਨ ਦੀ ਜਾਣਕਾਰੀ ਸਕਸ਼ਮ ਤੇ ਜਾਗਰੂਕ ਨਾਗਰਿਕ ਬਣਾਉਣ ਦਾ ਕੰਮ ਕਰਦੀ ਹੈ।
ਉਹਨਾ ਦੱਸਿਆ ਕਿ ਪੋਕਸੋ ਦੇ ਵਿੱਚ ਕੇਸ ਦਰਜ ਹੋਣ ਤੇ ਕਿਸੇ ਵੀ ਪੀੜਤ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ ਅਤੇ ਬੱਚਿਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਸ਼ਰੀਰਕ ਸੋਸ਼ਣ ਤੋਂ ਬਚਾਉਣ ਅਤੇ ਅਜਿਹੀ ਅਨਚਾਹੀ ਘਟਨਾ ਹੋਣ ਤੇ ਸਖਤ ਕਾਰਵਾਈ ਕਰਨ ਲਈ ਪਰੋਟੇਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਓਫੈਂਸ ਐਕਟ 2012 (ਪੋਕਸੋ) ਲਈ ਕਾਨੂੰਨ ਬਣਾਇਆ ਗਿਆ ਹੈ। ਅਜਿਹੀ ਘਟਨਾ ਵਾਪਰਨ ਦਾ ਡਰ ਹੋਣ ਤੇ ਚਾਇਲਡ ਹੈਲਪਲਾਇਨ ਨੰਬਰ 1098 ਮਹਿਲਾ ਹੈਲਪਲਾਇਨ ਨੰਬਰ 1091 ਜਾਂ ਪੁਲਿਸ ਹੈਲਪਲਾਇਨ ਨੰਬਰ 100,112 ਤੇ ਇਤਲਾਹ ਦੇ ਸਕਦੇ ਹਨ।
ਇਸ ਮੌਕੇ ਪੈਨਲ ਵਕੀਲ ਸ਼੍ਰੀ ਗਗਨਦੀਪ ਭਰਦਵਾਜ ਨੇ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਜਾਣੂ ਕਰਵਾਇਆ ਅੰਤ ਵਿੱਚ ਉਹਨਾ ਨੇ ਨਾਲਸਾ ਦੇੇ ਟੋਲ ਫਰੀ ਨੰਬਰ 15100 ਬਾਰੇ ਵੀ ਜਾਣੂ ਕਰਵਾਇਆ ਅੰਤ ਵਿੱਚ ਜੱਜ ਸਾਹਿਬ ਨੇ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 09/12/2023 ਨੂੰ ਲੱਗਣ ਜਾ ਰਹੀ ਹੈ।
ਇਸ ਮੌਕੇ ਤੇ ਜਿਲਾ ਬਾਲ ਸੁਰੱਖਿਆ ਦਫਤਰ ਦੇ ਕਰਮਚਾਰੀ ਵੀ ਮੌਜੂਦ ਰਹੇ।