ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਵਰਲਡ ਮੈਂਟਲ ਹੈਲਥ ਡੇ ਤੇ ਮਨੋਵਿਕਾਸ ਕੇਂਦਰ ਵਿਖੇ ਲਗਾਇਆ ਸੈਮੀਨਾਰ

Sorry, this news is not available in your requested language. Please see here.

ਰੂਪਨਗਰ, 10 ਅਕਤੂਬਰ:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਅੱਜ ਮੰਦਬੁੱਧੀ ਬੱਚਿਆਂ ਦੇ ਸਕੂਲ ਅੰਬੂਜਾ ਮਨੋਵਿਕਾਸ ਕੇਂਦਰ ਬੜਾ ਸਲੌਰਾ ਰੂਪਨਗਰ ਵਿਖੇ ਇੱਕ ਵਿਸੇਸ਼  ਸੈਮੀਨਾਰ ਲਗਾਇਆ ਗਿਆ।
ਇਸ ਸੈਮੀਨਾਰ ਵਿੱਚ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾਂ ਵੱਲੋਂ ਸਕੂਲ ਦਾ ਦੌਰਾ ਕੀਤਾ ਅਤੇ  ਜੱਜ ਸਾਹਿਬ ਵੱਲੋਂ ਟੀਚਰਾਂ ਨੂੰ ਵਿਕਟਿਮ ਕੰਪਨਸੇਸ਼ਨ ਅਤੇ ਸੈਕਸੁਅਲ ਹਾਰਾਸਮੈਂਟ ਐਕਟ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਪੈਸ਼ਲ ਬੱਚਿਆਂ ਦੇ ਹਿੱਤ ਵਿੱਚ ਬਣੇ ਨਾਲਸਾ ਸਕੀਮਾ ਬਾਰੇ ਵੀ ਜਾਣੂ ਕਰਵਾਇਆ।
 ਉਨ੍ਹਾਂ ਨੇ ਅਧਿਆਪਕਾਂ ਨੂੰ ਪੋਕਸੋ ਐਕਟ ਬਾਰੇ ਦੱਸਿਆ ਅਤੇ ਕਿਹਾ ਇਹਨਾ ਐਕਟਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣਾ ਲਾਜਮੀ ਬਣਾਇਆ ਜਾਵੇ ਕਿਉਂ ਕਿ ਸਮਾਜ ਵਿੱਚ ਵਿਚਰਦੇ ਇਹਨਾ ਬੱਚਿਆਂ ਨੂੰ ਇਸ ਪ੍ਰਾਵਧਾਨ ਦੀ ਜਾਣਕਾਰੀ ਸਭ ਤੋਂ ਜਿਆਦਾ ਲਾਜਮੀ ਹੈ ਅਤੇ ਇਹਨਾ ਬੱਚਿਆਂ ਦੇ ਸੋਸ਼ਣ ਦਾ ਪਾਤਰ ਬਣਨ ਦੇ ਮੌਕੇ ਸਭ ਤੋਂ ਜਿਆਦਾ ਹੁੰਦੇ ਹਨ।
 ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਜੱਜ ਸਾਹਿਬ ਦਾ ਵਿਸੇਸ਼ ਧੰਨਵਾਦ ਕੀਤਾ।