ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਸਪੈਸ਼ਲ ਡਰਾਇਵ ਤਹਿਤ ਸੈਮੀਨਾਰਾਂ ਦਾ ਆਯੋਜਨ।

Sorry, this news is not available in your requested language. Please see here.

ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਜੀ ਦੀਆਂ ਹਦਾਇਤਾਂ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਅਗਵਾਈ ਹੇਠ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਮਿਤੀ 01.10.2023 ਨੂੰ ਜ਼ਿਲ੍ਹਾ  ਜੇਲ੍ਹ, ਬਰਨਾਲਾ ਵਿਖੇ “ਪੰਜਾਬ ਅਗੇਂਸਟ ਡਰੱਗ ਅਡਿਕਸ਼ਨ” ਮੁਹਿੰਮ ਲਾਂਚ ਕੀਤੀ ਗਈ। ਇਸ ਮੌਕੇ ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਾਲ ਐਡਵੋਕੇਟ ਕੁਲਵੰਤ ਰਾਏ ਗੋਇਲ, ਚੀਫ਼ ਲੀਗਲ ਏਡ ਡਿਫੈਂਸ ਕੌਂਸਲ ਅਤੇ ਐਡਵੋਕੇਟ ਗੁਰਮੇਲ ਸਿੰਘ, ਡਿਪਟੀ ਚੀਫ਼ ਲੀਗਲ ਏਡ ਡਿਫੈਂਸ ਕੌਂਸਲ ਵੀ ਸ਼ਾਮਿਲ ਸਨ, ਜਿੰਨ੍ਹਾ ਵੱਲੋਂ ਬੰਦੀਆਂ ਨੂੰ ਉਕਤ ਮੁਹਿੰਮ ਸੰਬੰਧੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲ਼ੋਂ ਉਕਤ ਮੁਹਿੰਮ ਦੇ ਸੰਬੰਧ ਵਿੱਚ ਵੱਖ-ਵੱਖ ਸੈਮੀਨਾਰਾਂ, ਨੁੱਕੜ ਨਾਟਕਾਂ, ਡੀਬੇਟ ਕੰਪੀਟਿਸ਼ਨ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

ਸ੍ਰੀ ਗੁਰਬੀਰ ਸਿੰਘ, ਮਾਨਯੋਗ ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਮੁਹਿੰਮ ਦਾ ਪ੍ਰਚਾਰ ਕਰਨ ਲਈ ਮਿਤੀ 02.10.2023 ਨੂੰ ਰੇਲਵੇ ਸਟੇਸ਼ਨ, ਬਰਨਾਲਾ ਤੋਂ ਰਾਮ ਬਾਗ, ਬਰਨਾਲਾ ਤੱਕ ਪੈਦਲ ਮਾਰਚ ਕੀਤਾ ਗਿਆ, ਮਿਤੀ 03.10.2023 ਨੂੰ  ਬਲਾਕ ਮਹਿਲ ਕਲਾਂ ਦੇ ਆਂਗਣਵਾੜੀ ਵਰਕਰਜ਼ ਲਈ ਐਡਵੋਕੇਟ ਲੋਕੇਸ਼ਵਰ ਸੇਵਕ ਵੱਲੋਂ ਵੈਬੀਨਾਰ ਕੀਤਾ ਗਿਆ, ਮਿਤੀ 04.10.2023 ਨੂੰ ਪਿੰਡ ਕਰਮਗੜ੍ਹ ਵਿਖੇ ਐਡਵੋਕੇਟ ਸਰਬਜੀਤ ਕੌਰ ਅਤੇ ਪੀ.ਐੱਲ.ਵੀ ਸੌਰਵ ਕੁਮਾਰ ਵੱਲੋਂ ਸੈਮੀਨਾਰ ਲਗਾਇਆ ਗਿਆ ਅਤੇ ਆਮ ਜਨਤਾ ਨੂੰ ਉਕਤ ਮੁਹਿੰਮ ਅਤੇ ਨਾਲਸਾ/ਪਲਸਾ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ।

ਮਿਤੀ 05.10.2023 ਨੂੰ ਬੱਸ ਸਟੈਂਡ, ਬਰਨਾਲਾ ਵਿਖੇ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਕਰਵਾਏ ਗਏ, ਮਿਤੀ 06.10.2023 ਨੂੰ ਐਡਵੋਕੇਟ ਨਿਰਭੈ ਸਿੰਘ, ਐਡਵੋਕੇਟ ਸਰਬਜੀਤ ਸਿੰਘ ਮਾਨ ਅਤੇ ਪੀ.ਐੱਲ.ਵੀ ਬਲਵੰਤ ਸਿੰਘ ਨੇ ਯੂਨੀਵਰਸਿਟੀ ਕਾਲਜ, ਬਰਨਾਲਾ ਦੇ ਵਿਦਿਆਰਥੀਆਂ ਨੂੰ ਮੁਹਿੰਮ ਸੰਬੰਧੀ ਜਾਣੂ ਕਰਵਾਇਆ, ਮਿਤੀ 08.10.2023 ਨੂੰ ਐਡਵੋਕੇਟ ਵਰੁਣ ਸਿੰਗਲਾ ਅਤੇ ਪੀ.ਐੱਲ.ਵੀ ਬਲਵੰਤ ਸਿੰਘ ਵੱਲੋਂ ਪਿੰਡ ਠੀਕਰੀਵਾਲ ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਰਾਹੀਂ ਆਮ ਜਨਤਾ ਨੂੰ ਨੌਜਵਾਨਾਂ ਵਿੱਚ ਨਸ਼ੇ ਪ੍ਰਤੀ ਵਧ ਰਹੇ ਰੁਝਾਨ ਅਤੇ ਇਸ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ, ਮਿਤੀ 10.10.2023 ਨੂੰ ਸ੍ਰੀ ਗੁਰਬੀਰ ਸਿੰਘ, ਮਾਨਯੋਗ ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਵੱਲੋਂ ਸਾਰੇ ਐਸ.ਐੱਚ.ਓਜ਼ ਨਾਲ ਵੈਬੀਨਾਰ ਕੀਤਾ ਗਿਆ, ਮਿਤੀ 11.10.2023 ਨੂੰ ਐਡਵੋਕੇਟ ਵਰੁਣ ਸਿੰਗਲਾ ਅਤੇ ਪੀ.ਐੱਲ.ਵੀ ਬਲਵੰਤ ਸਿੰਘ ਵੱਲੋਂ ਪਿੰਡ ਚੁਹਾਨਕੇ ਕਲਾਂ ਵਿਖੇ ਸੈਮੀਨਾਰ ਲਗਵਾਇਆ ਗਿਆ ਅਤੇ ਮਿਤੀ 12.10.2023 ਨੂੰ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਦੇ ਵਿਦਿਆਰਥੀਆਂ ਵੱਲੋਂ ਬੱਸ ਅੱਡਾ ਸੰਘੇੜਾ ਅਤੇ ਉਕਤ ਮੁਹਿੰਮ ਦੇ ਤਹਿਤ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ, ਜਿਸ ਦੇ ਤਹਿਤ ਕਾਲਜ ਦੇ ਵਿਦਿਆਰਥੀਆਂ ਨੂੰ ਨਸ਼ੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੇ ਪੈਰਾ ਲੀਗਲ ਵਲੰਟੀਅਰ ਸ੍ਰੀ ਬਲਵੰਤ ਸਿੰਘ ਵੀ ਸ਼ਾਮਿਲ ਸਨ।