ਰੂਪਨਗਰ, 3 ਨਵੰਬਰ:
ਸੂਬੇ ਦੇ ਵਾਤਰਵਰਨ ਨੂੰ ਸ਼ੁੱਧ ਰੱਖਣ ਤੇ ਜਮੀਨ ਦੀ ਸੁਰੱਖਿਆ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਭਰੋਸਾ ਦੇਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਰੂਪਨਗਰ ਜ਼ਿਲ੍ਹੇ ਦੇ ਪੰਜ ਬਲਾਕਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਸਨਮਾਨਿਤ ਗਿਆ ਹੈ ਜਿਨ੍ਹਾਂ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਦਾ ਪ੍ਰਣ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਚੰਡੇਸਰ, ਢੇਰ, ਗੰਭੀਰਪੁਰ, ਨੂਰਪੁਰ ਬੇਦੀ ਤੋਂ ਬੜਵਾਂ, ਸਮੀਰੋਵਾਲ, ਮੋਰਿੰਡਾ ਤੋਂ ਚਤਮਲਾ, ਸਮਰੋਲੀ, ਬੰਨ ਮਾਜਰਾ, ਢੋਲਣ ਮਾਜਰਾ, ਚਲਾਕੀ,
ਸ੍ਰੀ ਚਮਕੌਰ ਸਾਹਿਬ ਤੋਂ ਭੈਰੋਮਾਜਰਾ, ਬਲਮਾਨਪੁਰ, ਢੋਲਣਾ, ਕੀੜੀ ਅਫਗਾਨਾ, ਸੰਧੂਆਂ, ਰੂਪਨਗਰ ਤੋਂ ਪਪਰਾਲਾ, ਸ਼ਾਮਪੁਰਾ, ਡਾਢੀ, ਬੜਾ ਪਿੰਡ, ਖੇੜੀ ਸਲਾਬਤਪੁਰ, ਅਤੇ ਬੜਾ ਦੀਆਂ ਪੰਚਾਇਤਾਂ ਸ਼ਾਮਿਲ ਹਨ ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਗੁਰਬਚਨ ਸਿੰਘ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਰਾਧਾ ਸ਼ਰਮਾ, ਖ਼ੇਤੀਬਾੜੀ ਅਫ਼ਸਰ ਪੰਕਜ ਸਿੰਘ, ਸਮੂਹ ਬੀਡੀਪੀਓਜ਼ ਹਾਜਰ ਸਨ।

हिंदी






