— ਖੇਡ ਕਨਵੀਨਰ-ਕਮ-ਪ੍ਰਿੰਸੀਪਲ ਰਜਿੰਦਰ ਸਿੰਘ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਵੱਲੋਂ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਰੂਪਨਗਰ, 18 ਅਕਤੂਬਰ:
ਸਿੱਖਿਆ ਵਿਭਾਗ ਪੰਜਾਬ ਦੀਆਂ 67 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਦੀਆਂ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੇ.ਸਿ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਏ ਜਾ ਰਹੇ ਹਨ ਜਿਸ ਲੜੀ ਤਹਿਤ ਅੱਜ ਰੂਪਨਗਰ ਦੇ ਸਰਕਾਰੀ ਕਾਲਜ ਦੇ ਮੈਦਾਨ ਵਿਖੇ ਅੰਡਰ 14 ਅਤੇ ਅੰਡਰ 17 ਦੇ ਜ਼ਿਲ੍ਹਾ ਪੱਧਰੀ ਫੁੱਟਬਾਲ ਅਤੇ ਕ੍ਰਿਕਟ ਖੇਡ ਮੁਕਾਬਲੇ ਕਰਵਾਏ ਗਏ।
ਅੱਜ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਖੇਡ ਕਨਵੀਨਰ-ਕਮ-ਪ੍ਰਿੰਸੀਪਲ ਰਜਿੰਦਰ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਵਧੀਆ ਖੇਡਣ ਦੀ ਪ੍ਰੇਰਣਾ ਦਿੱਤੀ।
ਅੱਜ ਰੂਪਨਗਰ ਦੇ ਸਰਕਾਰੀ ਕਾਲਜ ਦੇ ਮੈਦਾਨ ਵਿਖੇ ਫੁੱਟਬਾਲ ਦੇ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਹੋਇਆ ਮਨਜਿੰਦਰ ਸਿੰਘ ਚੱਕਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਅੰਡਰ 14 ਸਾਲ ਲੜਕਿਆਂ ਦੇ ਫੁੱਟਬਾਲ ਦੇ ਮੈਚ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜੋਨ ਦੀ ਟੀਮ ਨੇ ਨੰਗਲ ਜੋਨ ਦੀ ਟੀਮ ਨੂੰ ਹਰਾਇਆ ਜਦ ਕਿ ਤਖਤਗੜ੍ਹ ਜੋਨ, ਨੰਗਲ ਜੋਨ, ਮਰਿੰਡਾ ਜੋਨ ਅਤੇ ਨੂਰਪੁਰਬੇਦੀ ਜੋਨ ਨੂੰ ਬਾਏ ਮਿਲੀ। ਦੂਸਰੇ ਮੈਚ ਵਿੱਚ ਤਖਤਗੜ੍ਹ ਜੋਨ ਦੀ ਟੀਮ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦ ਕਿ ਮੋਰਿੰਡਾ ਜੋਨ ਦੀ ਟੀਮ ਨੇ ਨੂਰਪੁਰਬੇਦੀ ਟੀਮ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਪਾਸੇ ਮੀਆਂਪੁਰ ਜੋਨ ਦੀ ਟੀਮ ਨੇ ਭਲਾਨ ਜੋਨ ਦੀ ਟੀਮ ਨੂੰ ਹਰਾਇਆ ਜਦਕਿ ਰੂਪਨਗਰ ਜੋਨ, ਚਮਕੌਰ ਸਾਹਿਬ ਜੋਨ, ਅਤੇ ਘਣੋਲੀ ਜੋਨ ਦੀਆਂ ਟੀਮਾਂ ਨੂੰ ਬਾਏ ਮਿਲੀ। ਦੂਜੇ ਮੈਚ ਵਿੱਚ ਘਨੌਲੀ ਜੋਨ ਦੀ ਟੀਮ ਨੇ ਸ਼੍ਰੀ ਚਮਕੌਰ ਸਾਹਿਬ ਜੋਨ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀ ਫਾਈਨਲ ਵਿੱਚ ਘਨੌਲੀ ਜੋਨ ਦੀ ਟੀਮ ਨੇ ਰੂਪਨਗਰ ਜੋਨ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਫਾਈਨਲ ਦੇ ਜ਼ਬਰਦਸਤ ਮੁਕਾਬਲੇ ਵਿੱਚ ਤਖਤਗੜ੍ਹ ਜੋਨ ਦੀ ਟੀਮ ਨੇ ਰੂਪਨਗਰ ਜੋਨ ਦੀ ਟੀਮ ਨੂੰ ਹਰਾਕੇ ਜਿੱਤ ਪ੍ਰਾਪਤ ਕੀਤੀ। ਇਸ ਪ੍ਰਕਾਰ ਪਹਿਲੇ ਸਥਾਨ ਤੇ ਤਖਤਗੜ੍ਹ ਜੋਨ ਦੀ ਟੀਮ, ਦੂਸਰੇ ਸਥਾਨ ਤੇ ਰੂਪਨਗਰ ਜੋਨ ਦੀ ਟੀਮ ਅਤੇ ਤੀਸਰੇ ਸਥਾਨ ਤੇ ਘਨੌਲੀ ਜ਼ੋਨ ਦੀ ਟੀਮ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰੀ ਫੁਟਬਾਲ ਟੂਰਨਾਮੈਂਟ ਅੰਡਰ 17 ਲੜਕਿਆਂ ਦੇ ਮੈਚ ਵਿੱਚ ਮੀਆਂਪੁਰ ਜੋਨ ਦੀ ਟੀਮ ਨੇ ਸ਼੍ਰੀ ਅਨੰਦਪੁਰ ਸਾਹਿਬ ਜੋਨ ਦੀ ਟੀਮ ਨੂੰ ਹਰਾਇਆ। ਜਦਕਿ ਰੂਪਨਗਰ ਜੋਨ ਨੂੰ ਬਾਏ ਮਿਲੀ। ਦੂਸਰੇ ਮੈਚ ਵਿੱਚ ਰੂਪਨਗਰ ਜੋਨ ਦੀ ਟੀਮ ਨੇ ਮੀਆਂਪੁਰ ਜੋਨ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਸਰੇ ਪੂਲ ਵਿੱਚ ਮੋਰਿੰਡਾ ਜੋਨ ਦੀ ਟੀਮ ਨੇ ਭਲਾਣ ਜੋਨ ਦੀ ਟੀਮ ਨੂੰ ਹਰਾਇਆ। ਦੂਜੇ ਮੈਚ ਵਿੱਚ ਮਰਿੰਡਾ ਜੋਨ ਦੀ ਟੀਮ ਨੇ ਨੂਰਪੁਰ ਬੇਦੀ ਜੋਨ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ । ਜਦ ਕਿ ਨੂਰਪੁਰ ਬੇਦੀ ਜੋਨ, ਤਖਤਗੜ੍ਹ ਜੋਨ ਅਤੇ ਘਨੌਲੀ ਜੋਨ ਨੂੰ ਬਾਈ ਮਿਲੀ। ਸੈਮੀਫਾਈਨਲ ਮੈਚ ਹਰਾਇਆ ਤਖਤਗੜ੍ਹ ਜੋਨ ਦੀ ਟੀਮ ਨੇ ਮਰਿੰਡਾ ਜੋਨ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਤੀਜੇ ਅਤੇ ਚੌਥੇ ਸਥਾਨ ਦੇ ਲਈ ਮਰਿੰਡਾ ਜੋਨ ਦੀ ਟੀਮ ਨੇ ਮੀਆਂਪਰ ਜੋਨ ਦੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ।ਫਾਈਨਲ ਵਿੱਚ ਤਖਤਗੜ੍ਹ ਜੋਨ ਦੀ ਟੀਮ ਨੇ ਰੂਪਨਗਰ ਜੋਨ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੂਸਰਾ ਸਥਾਨ ਰੂਪਨਗਰ ਜੋਨ ਦਾ ਤੇ ਤੀਸਰਾ ਸਥਾਨ ਨੂੰ ਹਾਸਿਲ ਹੋਇਆ।
ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਅੰਡਰ 17 ਸਾਲ ਲੜਕਿਆਂ ਵਿੱਚ ਪੂਲ ਏ ਵਿੱਚ ਘਨੌਲੀ ਜ਼ੋਨ ਦੀ ਟੀਮ ਨੇ ਨੂਰਪੁਰਬੇਦੀ ਜੋਨ ਦੀ ਟੀਮ ਨੂੰ ਹਰਾਇਆ ਜਦ ਕਿ ਤਖਤਗੜ੍ਹ ਜੋਨ ਨੂੰ ਬਾਏ ਮਿਲੀ। ਪੂਲ ਬੀ ਵਿੱਚ ਮੀਆਂ ਪਰ, ਭਲਾਨ ਤੇ ਰੂਪਨਗਰ ਨੂੰ ਬਾਏ ਮਿਲੀ। ਮੀਆਂਪੁਰ ਜੋਨ ਦੀ ਟੀਮ ਨੇ ਭਲਾਣ ਜੋਨ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜੇ ਪਾਸੇ ਰੂਪਨਗਰ ਜੋਨ ਦੀ ਟੀਮ ਨੇ ਸ੍ਰੀ ਚਮਕੌਰ ਸਾਹਿਬ ਦੀ ਜੋਨ ਦੀ ਟੀਮ ਨੂੰ ਹਰਾਇਆ। ਸੈਮੀ ਫਾਈਨਲ ਵਿੱਚ ਮੀਆਂਪੁਰ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅੰਡਰ 14 ਸਾਲ ਲੜਕੇ ਵਿੱਚ ਰੂਪਨਗਰ ਜੋਨ ਦੀ ਟੀਮ ਨੇ ਸ਼੍ਰੀ ਚਮਕੌਰ ਸਾਹਿਬ ਜੋਨ ਦੀ ਟੀਮ ਨੂੰ ਹਰਾਇਆ ਦੂਸਰੇ ਮੈਚ ਵਿੱਚ ਨੂਰਪੁਰ ਬੇਦੀ ਦੀ ਟੀਮ ਨੇ ਨੰਗਲ ਜੋਨ ਦੀ ਟੀਮ ਨੂੰ ਹਰਾਇਆ।
ਇਸ ਮੌਕੇ ਰਾਜੇਸ਼ ਕੁਮਾਰ ਮੀਆਂਪੁਰ, ਸੁਖਵਿੰਦਰ ਸਿੰਘ ਕਿਸ਼ਨਪੁਰਾ, ਸਿਮਰਨ ਸਿੰਘ ਬਹਿਰਾਮਪੁਰ ਜ਼ਿਮੀਦਾਰਾ, ਸਰਬਜੀਤ ਸਿੰਘ ਸੈਟ ਕਾਰਮਲ ਕਟਲੀ, ਗੁਰਿੰਦਰਜੀਤ ਸਿੰਘ ਮਾਨ ਤਾਜਪੁਰਾ, ਜਸਵਿੰਦਰਪਾਲ ਸਿੰਘ ਭੁੱਲਰ, ਗਗਨਦੀਪ ਸਿੰਘ ਝੱਲੀਆਂ ਕਲਾਂ, ਭਾਸਕਰ ਨੰਦ ਕਟਲੀ, ਗਗਨਦੀਪ ਸਿੰਘ, ਗੁਰਜੀਤ ਸਿੰਘ,ਰਵਿੰਦਰ ਸਿੰਘ, ਸਰਬਜੀਤ ਸਿੰਘ, ਆਸ਼ਾ, ਸਤਵੰਤ ਕੌਰ, ਰਾਜਿੰਦਰ ਕੌਰ ਆਦਿ ਹਾਜ਼ਰ ਸਨ।

हिंदी






