ਜ਼ਿਲ੍ਹਾ ਬਾਲ ਭਲਾਈ ਕੌਂਸਲ, ਸਕੂਲ ਸਿੱਖਿਆ ਵਿਭਾਗ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਹੋਏ ਪੇਂਟਿੰਗ ਮੁਕਾਬਲੇ 

Sorry, this news is not available in your requested language. Please see here.

— ਵਾਈ.ਐੱਸ.ਸਕੂਲ ਵਿਖੇ ਕਰਵਾਏ ਗਏ ਡਿਵੀਜਨਲ ਪੱਧਰੀ ਪੇਂਟਿੰਗ ਮੁਕਾਬਲੇ
ਬਰਨਾਲਾ, 16 ਅਕਤੂਬਰ:
ਜ਼ਿਲ੍ਹਾ ਬਾਲ ਭਲਾਈ ਕੌਂਸਲ, ਸਕੂਲ ਸਿੱਖਿਆ ਵਿਭਾਗ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਵਾਈ.ਐੱਸ. ਸਕੂਲ ਬਰਨਾਲਾ ਵਿਖੇ ਡਿਵੀਜਨਲ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ  ਮੁੱਖ ਮਹਿਮਾਨ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ 59 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਚਾਰ ਗਰੁੱਪਾਂ ਵਿੱਚ ਕਰਵਾਏ ਗਏ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਵਾਈਟ ਤੇ ਗਰੀਨ ਗਰੁੱਪ ਵਿੱਚ ਆਮ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਰੈੱਡ ਤੇ ਯੈਲੋ ਗਰੁੱਪ ਵਿੱਚ ਦਿਵਿਆਂਗ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ।
ਇਸ ਪ੍ਰੋਗਰਾਮ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਸ. ਸੁਖਪਾਲ ਸਿੰਘ, ਚੇਅਰਪਰਸਨ ਬਾਲ ਭਲਾਈ ਕੌਂਸਲ ਸ੍ਰੀਮਤੀ ਪ੍ਰਜਕਤਾ ਅਵਹਦ, ਸੈਕਟਰੀ ਬਾਲ ਭਲਾਈ ਕੌਂਸਲ ਡਾ.ਪ੍ਰੀਤਮ ਸੰਧੂ, ਬਾਲ ਭਲਾਈ ਕੌਂਸਲ ਦੇ ਅਫ਼ਸਰ ਸ੍ਰੀਮਤੀ ਗੁਰਪ੍ਰੀਤ ਕੌਰ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਸੈਕਟਰੀ ਰੈੱਡ ਕਰਾਸ ਸ. ਸਰਬਨ ਸਿੰਘ, ਵਾਈ.ਐੱਸ. ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ, ਪ੍ਰੈਜ਼ੀਡੈਂਟ ਪ੍ਰੋ. ਦਰਸ਼ਨ ਕੁਮਾਰ,ਪ੍ਰਿੰਸੀਪਲ  ਸ੍ਰੀਮਤੀ ਬਿੰਦੀ ਪੁਰੀ, ਸ੍ਰੀ ਅੰਤਰਜੀਤ ਭੱਠਲ, ਸ੍ਰੀ ਅਸ਼ੀਸ਼ ਕੁਮਾਰ, ਸ੍ਰੀ ਅਨਿਲ ਕੁਮਾਰ, ਸ੍ਰੀ ਹਰਪ੍ਰੀਤ ਸਿੰਘ, ਨਮਰਿਤਾ, ਦਿਲਪ੍ਰੀਤ ਸਿੰਘ, ਦਵਿੰਦਰ ਕੌਰ, ਅਮਰਿੰਦਰ ਕੌਰ, ਸੁਖਵਿੰਦਰ ਕੌਰ, ਸਪਨਾ ਸ਼ਰਮਾਂ ਹਾਜ਼ਰ ਰਹੇ।