ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਵੱਲੋਂ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਸਾਹਿਤ ਤੇ ਕਿਤਾਬਾਂ ਨਾਲ ਜੁੜਨ ਲਈ ਕੀਤਾ ਸਮਾਗਮ

Sorry, this news is not available in your requested language. Please see here.

ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਬੰਦੀਆਂ ਨੂੰ ਨੁੱਕੜ ਨਾਟਕ ਰਾਹੀਂ ਨਸ਼ੇ ਦੇ ਬੁਰੇ ਪ੍ਰਭਾਵਾਂ ਸਬੰਧੀ ਕੀਤਾ ਸੁਚੇਤ\

ਫਾਜਿਲਕਾ, 11 ਫਰਵਰੀ 2025

ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਸ਼੍ਰੀ ਆਸ਼ੂ ਭੱਟੀ ਡਿਪਟੀ ਸੁਪਰਡੈਂਟ ਫ਼ਾਜ਼ਿਲਕਾ ਦੀ ਰਹਿਨੁਮਾਈ ਵਿੱਚ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਨੁੱਕੜ ਨਾਟਕ ਦੀ ਪੇਸ਼ਕਾਰੀ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਜੇਲ੍ਹ ਬੰਦੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਵਿਚ ਇਕ ਖੁਸ਼ਹਾਲ ਪਰਿਵਾਰ ਕਿਵੇਂ ਨਸ਼ੇ ਕਾਰਨ ਬਰਬਾਦ ਹੋ ਜਾਂਦਾ ਹੈ ਤੇ ਇਹ ਨਸ਼ਿਆਂ ਨੂੰ ਤਿਆਗ ਕੇ ਚੰਗਾ ਨਾਗਰਿਕ ਬਣਦਾ ਹੈ, ਦੀ ਕਹਾਣੀ ਦਿਖਾਈ ਗਈ।

ਇਹ ਨਾਟਕ ਨਟਰੰਗ ਅਬੋਹਰ ਦੇ ਕਲਾਕਾਰ ਪਵਨ ਕੁਮਾਰ, ਵੈਭਵ ਅਗਰਵਾਲ, ਗੁਰਮੀਤ, ਭਗਵੰਤ, ਰਸ਼ਕਿਨ, ਗੁਰਪ੍ਰੀਤ, ਸ਼ਿਵਮ ਆਦਿ ਨੇ ਬਹੁਤ ਵਧੀਆ ਕਿਰਦਾਰ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਭੁਪਿੰਦਰ ੳਤਰੇਜਾ ਨੇ ਬੰਦੀਆਂ ਨੂੰ ਸਾਹਿਤ ਤੇ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਤੇ ਜੇਲ੍ਹ ਬੰਦੀਆਂ ਵੱਲੇਂ ਨਸ਼ਿਆਂ ਤੋਂ ਦੂਰ ਰਹਿਣ ਲਈ ਯਕੀਨ ਦੁਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਨੇ ਜੇਲ੍ਹ ਪ੍ਰਸ਼ਾਸ਼ਨ ਅਤੇ ਡਿਪਟੀ ਸੁਪਰਡੈਂਟ ਸ਼੍ਰੀ ਆਸ਼ੂ ਭੱਟੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਬ ਜੇਲ੍ਹ ਫ਼ਾਜ਼ਿਲਕਾ ਸਟਾਫ ਵੀ ਹਾਜਰ ਸੀ।