ਜ਼ਿਲ੍ਹਾ ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਦੇ ਐਮ.ਆਰ.ਸਰਕਾਰੀ ਕਾਲਜ ਵਿਖੇ ਤਿੰਨ ਦਿਨਾਂ ਰੰਗਮੰਚ ਤੇ ਭਾਸ਼ਾ ਕਾਰਜ਼ਸ਼ਾਲਾ ਸਮਾਪਨ ਸਮਾਰੋਹ

Sorry, this news is not available in your requested language. Please see here.

ਫਾਜ਼ਿਲਕਾ 8 ਮਾਰਚ 2025
ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਐਮ.ਆਰ.ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਤਿੰਨ ਦਿਨਾਂ ਰੰਗਮੰਚ ਤੇ ਭਾਸ਼ਾ ਕਾਰਜ਼ਸ਼ਾਲਾ ਦਾ ਸਮਾਪਨ ਸਮਾਰੋਹ ਕੀਤਾ ਗਿਆ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀਮਤੀ ਸੁਤੰਤਰ ਬਾਲਾ ਪਾਠਕ ਪ੍ਰਿੰਸੀਪਲ ਸਰਕਾਰੀ ਗਰਲਜ਼ ਸੀਨੀਅਰ ਸਕੂਲ ਫ਼ਾਜ਼ਿਲਕਾ ਤੇ ਵਿਸ਼ੇਸ਼ ਮਹਿਮਾਨ ਸ. ਜੁਝਾਰ ਸਿੰਘ ਭੰਗੜਾ ਕੋਚ ਸਨ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਰਾਜੇਸ਼ ਕੁਮਾਰ ਪ੍ਰਿੰਸੀਪਲ ਐਮ.ਆਰ.ਸਰਕਾਰੀ ਕਾਲਜ, ਫ਼ਾਜ਼ਿਲਕਾ ਨੇ ਕੀਤੀ ।
ਸ਼੍ਰੀਮਤੀ ਸੁਤੰਤਰ ਬਾਲਾ ਪਾਠਕ ਨੇ ਮਹਿਲਾ ਦਿਵਸ ਦੇ ਸਬੰਧ ਵਿੱਚ ਆਖਿਆ ਕਿ ਅੱਜ ਦੀ ਔਰਤ ਨੇ ਆਪਣੀ ਸ਼ਕਤੀ ਨੂੰ ਪਹਿਚਾਣ ਲਿਆ ਹੈ ਤੇ ਸਮਾਜ ਨਿਰਮਾਣ ਵਿੱਚ ਵੱਡੀ ਹਿੱਸੇਦਾਰੀ ਪਾ ਰਹੀ ਹੈ। ਤਿੰਨ ਦਿਨਾਂ ਰੰਗਮੰਚ ਕਾਰਜਸ਼ਾਲਾ ਦੌਰਾਨ ਸ. ਭਗਤ ਸਿੰਘ ਕੋਰਿਓਗ੍ਰਾਫ਼ੀ,  ਰਾਸ਼ਟਰੀ ਏਕਤਾ ਤੇ ਮਾਇਮ ,ਸੋਸ਼ਲ ਮੀਡੀਆ ਮੀਡੀਆ ‘ਤੇ ਸਕਿੱਟ , ਗੀਤ, ਕਵਿਤਾ ਤੇ ਭੰਗੜਾ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ।  ਇਹਨਾਂ ਪੇਸ਼ਕਾਰੀਆਂ ਦਾ ਨਿਰਦੇਸ਼ਨ ਪਵਨ ਕੁਮਾਰ,ਵੈਭਵ ਅਗਰਵਾਲ, ਗੁਰਮੀਤ ਸਿੰਘ,ਵਿਕਾਸ, ਭਗਵੰਤ ਸਿੰਘ ਤੇ ਸਿਮਰਨ ਕੰਬੋਜ ਵੱਲੋਂ ਕੀਤਾ ਗਿਆ।
ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਬਾਰੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਬਾਹਰ ਆਉਦੀ ਹੈ ਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ,ਫ਼ਾਜ਼ਿਲਕਾ ਸ਼੍ਰੀ ਭੁਪਿੰਦਰ ਉਤਰੇਜਾ  ਅਤੇ ਖੋਜ ਅਫ਼ਸਰ ਸ. ਪਰਮਿੰਦਰ ਸਿੰਘ  ਨੇ ਸਮਾਗਮ ਵਿੱਚ ਪਹੁੰਚੇ  ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋ. ਰੇਨੂੰ ਨੇ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸਕ ਪਿਛੋਕੜ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਮੰਚ ਸੰਚਾਲਣ ਪ੍ਰੋ. ਜਸਕਰਨ ਸਿੰਘ ਨੇ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ. ਪ੍ਰਵੀਨ ਰਾਣੀ, ਪ੍ਰੋ. ਗੁਰਜਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ l ਕਾਲਜ ਵੱਲੋਂ ਸ਼੍ਰੀਮਤੀ ਗੁਰਮਿੰਦਰ ਕੌਰ ਇੰਚਾਰਜ ਨੇ ਧੰਨਵਾਦ ਕੀਤਾ। ਇਸ ਕਾਰਜਸ਼ਾਲਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟਫਿਕੇਟ, ਕਿਤਾਬਾਂ ਅਤੇ ਮੈਡਲ ਦੇ ਸਨਮਾਨਿਤ ਵੀ ਕੀਤਾ ਗਿਆ ।