ਬਰਨਾਲਾ, 29 ਨਵੰਬਰ 2024
ਯੂਨੀਸੈਫ ਦੇ “ਯੁਵਾ” ਪ੍ਰੋਗਰਾਮ ਦੇ ਤਹਿਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਦਿਸ਼ਾ ਨਿਰਦੇਸਾਂ ਅਧੀਨ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਬਰਨਾਲਾ ਵੱਲੋ “ਬਣੋ ਜੌਬ ਰੇਡੀ” ਸੈਮੀਨਾਰ 4 ਦਸੰਬਰ ਨੂੰ ਸਵੇਰੇ 11.00 ਵਜੇ ਡੀ.ਬੀ.ਈ.ਈ. ਦਫਤਰ, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ ।
ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਬਰਨਾਲਾ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਸੈਮੀਨਾਰਖਾਸ ਤੌਰ ‘ਤੇ ਉਹਨਾਂ ਸਾਰੇ ਪ੍ਰਾਰਥੀਆਂ ਲਈ ਹੈ ਜੋ ਨੌਕਰੀ ਦੀ ਖੋਜ ਕਰ ਰਹੇ ਹਨ ਜਾਂ ਹਾਲ ਹੀ ਵਿਚ ਗ੍ਰੈਜੂਏਸ਼ਨ /ਸਕੂਲ ਪਾਸ ਕਰ ਚੁਕੇ ਹਨ ।
ਉਹਨਾਂ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਉਮੀਦਵਾਰਾਂ ਨੂੰ ਉਹਨਾਂ ਦੇ ਰਿਜ਼ਿਊਮ ਤਿਆਰ ਕਰਨ, ਨੌਕਰੀ ਦੀ ਇੰਟਰਵਿਊ ਲਈ ਤਿਆਰੀ ਕਰਨ, ਜੌਬ ਪੋਰਟਲਾਂ ‘ਤੇ ਰਜਿਸਟ੍ਰੇਸ਼ਨ ਕਰਨ ਵਿਚ ਸਹਾਇਤਾ ਕਰਨਾ ਹੈ ।
ਉਹਨਾਂ ਦੱਸਿਆ ਕਿ ਉਮੀਦਵਾਰਾਂ ਨੂੰ ਵੱਖ ਵੱਖ ਏ.ਆਈ. ਟੂਲਾਂ ਦੀ ਵਰਤੋਂ ਕਰਨ ਬਾਰੇ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਨੌਕਰੀ ਦੀ
ਭਾਲ, ਨੌਕਰੀ ਦੀ ਤਿਆਰੀ, ਨੌਕਰੀ ਲਈ ਅਰਜ਼ੀਆਂ ਅਤੇ ਕੰਪਨੀਆਂ ਦੀ ਮੌਜੂਦਾ ਮੰਗ ਮੁਤਾਬਕ ਉੱਚਿਤ ਹੁਨਰ ਕੋਰਸਾਂ ਚੁਣਨ ਵਿੱਚ ਸਹਾਇਤਾ ਕੀਤੀ ਜਾ ਸਕੇ।ਸੈਮੀਨਾਰ ਦੀਆ ਵਿਸ਼ੇਸ਼ਤਾਵਾਂ ਸਬੰਧੀ ਉਹਨਾਂ ਦੱਸਿਆ ਕਿ ਇਹ ਸੈਮੀਨਾਰ ਨੌਕਰੀ ਖੋਜਣ ਵਾਲਿਆਂ ਨੂੰ ਬਿਹਤਰੀਨ ਮੌਕਿਆਂ ਦੀ ਪ੍ਰਾਪਤੀ ਅਤੇ ਮੁਕਾਬਲੇ ਦੀ ਮਾਰਕੀਟ ਵਿੱਚ ਨੌਕਰੀ ਲੈਣ ਲਈ ਮਦਦਗਾ ਸਾਬਤ ਹੋਵੇਗਾ।

हिंदी






