ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ ਪਾਬੰਦੀਆਂ 31 ਮਈ ਤੱਕ ਵਧਾਈਆਂ

Sorry, this news is not available in your requested language. Please see here.

ਰੂਪਨਗਰ 16 ਮਈ , 2021 :
ਪੰਜਾਬ ਰਾਜ ਵਿੱਚ ਕੋਵਿਡ -19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ, ਪੰਜਾਬ ਸਰਕਾਰ, ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਚੰਡੀਗੜ੍ਹ ਨੇ ਪੱਤਰ ਨੰ. 7/56/2020 / 2H4 / 2330 ਮਿਤੀ: 16-05-2021 ਰਾਹੀਂ ਵਾਧੂ ਪਾਬੰਦੀਆਂ ਦੇ ਆਦੇਸ਼ ਜਾਰੀ ਕੀਤੇ ਹਨ l
ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਜ਼ਿਲਾ ਮੈਜਿਸਟ੍ਰੇਟ ਰੂਪਨਗਰ ਦੇ ਦਫਤਰ ਵੱਲੋਂ ਪਹਿਲਾਂ ਤੋਂ ਜਾਰੀ ਆਦੇਸ਼ ਨੰ. 15001-70 / ਐਮਸੀ (1) ਮਿਤੀ: 07-05-2021 ਦੀ ਲਗਾਤਾਰਤਾ ਵਿੱਚ ਸ੍ਰੀਮਤੀ ਸੋਨਾਲੀ ਗਿਰੀ, ਆਈਏਐਸ, ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਧਾਰਾ 144, ਸੀਆਰਪੀਸੀ 1973
ਦੇ ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਜ਼ਿਲ੍ਹਾ ਰੂਪਨਗਰ ਵਿਚ 16-05 -21ਤੋਂ 31.05.2021 ਤਕ ਵਾਧੂ ਪਾਬੰਦੀਆਂ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ l
ਉਪਰੋਕਤ ਪੱਤਰਾਂ ਵਿੱਚ ਦਰਜ ਹਦਾਇਤਾਂ ਨੂੰ 31 ਮਈ, 2021 ਤੱਕ ਜ਼ਿਲੇ ਭਰ ਵਿੱਚ ਸਖਤੀ ਅਤੇ ਸਾਵਧਾਨੀ ਨਾਲ ਲਾਗੂ ਕੀਤਾ ਜਾਣਾ ਜਾਰੀ ਰਹੇਗਾ।
ਇਸ ਦੇ ਨਾਲ ਹੀ ਐਸਐਸਪੀ, ਰੂਪਨਗਰ ਅਤੇ ਸਬੰਧਤ ਐਸਡੀਐਮਐਸ ਸਮਾਜਿਕ ਦੂਰੀਆਂ ਦੇ ਨਿਯਮਾਂ, ਮਾਰਕੀਟ ਸਥਾਨਾਂ ਅਤੇ ਜਨਤਕ ਟ੍ਰਾਂਸਪੋਰਟ ਵਿੱਚ ਭੀੜ ਨੂੰ ਨਿਯਮਤ ਕਰਨ, ਅਤੇ ਨਿਯਮਾਂ ਅਨੁਸਾਰ ਜੁਰਮਾਨੇ ਲਗਾਉਣ ਸਮੇਤ ਉਚਿਤ ਵਿਵਹਾਰ ‘ਤੇ ਐਮਐਚਏ / ਰਾਜ ਸਰਕਾਰ ਦੀਆਂ ਸਾਰੀਆਂ ਮੌਜੂਦਾ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ l