ਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਨੇ ਬਲਾਕ ਮੋਰਿੰਡਾ ਦੇ ਵੱਖ-ਵੱਖ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦਾ ਕੀਤਾ ਦੌਰਾ

Sorry, this news is not available in your requested language. Please see here.

ਬੱਚਿਆਂ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝਦੇ ਹੋਏ ਭਵਿੱਖ ‘ਚ ਵੀ ਦੌਰੇ ਜਾਰੀ ਰੱਖੇ ਜਾਣਗੇ

ਰੂਪਨਗਰ, 13 ਨਵੰਬਰ 2024 

ਪੰਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਜ਼ਿਲ੍ਹਾ ਰੂਪਨਗਰ ਦੇ ਬਲਾਕ ਮੋਰਿੰਡਾ ਦੇ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਦਾ ਦੌਰਾ ਕਰਦਿਆਂ ਹਦਾਇਤ ਕੀਤੀ ਕਿ ਬੱਚਿਆਂ ਦੀ ਸਿਹਤ ਪ੍ਰਤੀ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਕੀਤੀ ਜਾਵੇ।

ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਸਰਕਾਰੀ ਮਿਡਲ ਸਮਾਰਟ ਸਕੂਲ ਪਿੰਡ ਕਾਈਨੌਰ, ਆਂਗਣਵਾੜੀ ਕੇਂਦਰ ਪਿੰਡ ਕਾਈਨੌਰ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਕਾਈਨੌਰ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਰਸੂਲਪੁਰ, ਆਂਗਣਵਾੜੀ ਕੇਂਦਰ ਪਿੰਡ ਸਮਰੋਲੀ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਮਰੋਲੀ, ਸਰਕਾਰੀ  ਪ੍ਰਾਇਮਰੀ ਸਮਾਰਟ ਸਕੂਲ ਪਿੰਡ ਧਨੌਰੀ, ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਧਨੋਰੀ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਗੋਪਾਲਪੁਰ ਅਤੇ ਸਰਕਾਰੀ ਹਾਈ ਸਕੂਲ ਪਿੰਡ ਸਹੇੜੀ ਦਾ ਦੌਰਾ ਕਰਦਿਆਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ।

ਇਸ ਦੌਰੇ ਦੌਰਾਨ ਉਨ੍ਹਾਂ ਸਕੂਲਾਂ ਦੀਆਂ ਰਸੋਈਆਂ ਦੀ ਚੈਕਿੰਗ ਕੀਤੀ ਗਈ ਜੋ ਕਿ ਸਾਫ਼ ਪਾਈਆਂ ਗਈਆਂ ਤੇ ਰਾਸ਼ਨ ਦਾ ਭੰਡਾਰਨ ਵੀ ਸਹੀ ਢੰਗ ਨਾਲ ਕੀਤਾ ਗਿਆ ਸੀ। ਉਨ੍ਹਾਂ ਸਕੂਲਾਂ ਵਿੱਚ ਤਿਆਰ ਕੀਤੇ ਗਏ ਮਿਡ ਡੇ ਮੀਲ ਦੀ ਚੈਕਿੰਗ ਵੀ ਕੀਤੀ ਗਈ, ਜੋ ਕਿ ਚੰਗੀ ਗੁਣਵੱਤਾ ਵਾਲਾ ਪਾਇਆ ਗਿਆ। ਇਸ ਦੇ ਨਾਲ ਹੀ ਹਰ ਸਕੂਲ ਵਿੱਚ ਗੈਸ ਸਿਲੰਡਰ ਦੀ ਵਰਤੋਂ ਕਰਕੇ ਮਿਡ ਡੇ ਮੀਲ ਕੁੱਕ ਅਤੇ ਹੈਲਪਰਾਂ ਦੀ ਨਿੱਜੀ ਸਫਾਈ ਦੀ ਜਾਂਚ ਕੀਤੀ ਗਈ ਜੋ ਤਸੱਲੀਬਖਸ਼ ਪਾਈ ਗਈ।

ਮਿਡ ਡੇ ਮੀਲ ਕੁੱਕ ਅਤੇ ਹੈਲਪਰਾਂ ਵੱਲੋਂ ਐਪਰਨ ਅਤੇ ਟੋਪੀਆਂ ਨਾ ਪਹਿਨਣ ਤੇ ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਭੋਜਨ ਤਿਆਰ ਕਰਦੇ ਸਮੇਂ ਮਿਡ ਡੇ ਮੀਲ ਕੁੱਕ ਅਤੇ ਹੈਲਪਰਾਂ ਦੁਪੱਟਾ ਜਾਂ ਚੁੰਨੀ ਨਾ ਪਹਿਨਣ ਤੇ ਐਪਰਨ ਤੇ ਟੋਪੀ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਸਬੰਧਤ ਸਟਾਫ਼ ਨੂੰ ਹਦਾਇਤ ਕੀਤੀ ਕਿ ਰਸੋਈਏ ਦੀ ਸਿਹਤ ਦੀ ਨਿਯਮਤ ਤੌਰ ‘ਤੇ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਦੀ ਨਿੱਜੀ ਸਫਾਈ ਦੀ ਰੋਜ਼ਾਨਾ ਜਾਂਚ ਕੀਤੀ ਜਾਵੇ।

ਇਸ ਮੌਕੇ ਉਨ੍ਹਾਂ ਆਂਗਣਵਾੜੀ ਕੇਂਦਰਾਂ ਵਿੱਚ ਆਏ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨੂੰ ਪੁੱਛਿਆ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਆਂਗਣਵਾੜੀ ਸਕੀਮਾਂ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ? ਤਾਂ ਇਸ ਤੇ ਵੀ ਲਾਭਪਾਤਰੀਆਂ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ। ਇਸ ਦੇ ਮਲ ਹੀ ਆਂਗਣਵਾੜੀਆਂ ਦੇ ਰਜਿਸਟਰਾਂ ਦੀ ਜਾਂਚ ਕੀਤੀ ਗਈ ਜੋ ਸਹੀ ਢੰਗ ਨਾਲ ਸੰਭਾਲੇ ਹੋਏ ਸਨ।

ਉਨ੍ਹਾਂ ਕਿਹਾ ਕਿ ਬੱਚਿਆਂ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝਦੇ ਹੋਏ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਦੌਰੇ ਜਾਰੀ ਰੱਖੇ ਜਾਣਗੇ।