ਸ੍ਰੀ ਮੁਕਤਸਰ ਸਾਹਿਬ 6 ਮਈ
ਗਰੀਨ ਗੈਸ ਪ੍ਰਾਈਵੇਟ ਲਿਮਟਿਡ ਪਿੰਡ ਲੁਬਨਿਆਵਾਲੀ ਦਾ ਬੰਦ ਪਿਆ
ਆਕਸੀਜਨ ਪਲਾਟ ਨੂੰ ਜਿਲਾ ਪ੍ਰਸਾਸਨ ਦੇ ਯਤਨਾਂ ਸਦਕਾ ਮੁੜ ਚਾਲੁ ਹੋ ਗਿਆ ਹੈੇੇ।
ਸ੍ਰੀ ਐਮ ਕੇ ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਲਾਟ ਦਸੰਬਰ 2012 ਤੋਂ ਬੰਦ ਸੀ ਅਤੇ ਇਹ ਪਲਾਟ ਡਾ ਅਜੈ ਸੇਤੀਆ ਐਮ.ਡੀ ਪੇਪਰ ਮਿੱਲ ਦੇ ਸਹਿਯੋਗ ਨਾਲ ਇਹ ਪਲਾਂਟ ਦੀ ਮੁਰੰਮਤ ਕਰਨ ਉਪਰੰਤ ਮੁੜ ਚਾਲੂ ਕੀਤਾ ਗਿਆ ਹੈ।
ਇਸ ਪਲਾਟ ਨੂੰ ਕਾਰਜਸ਼ੀਲ ਬਣਾਉਣ ਲਈ ਸੇਤੀਆ ਪੇਪਰ ਮਿੱਲ ਦੀ ਇੱਕ ਤਕਨੀਕੀ ਟੀਮ ਅਤੇ ਜਿਲਾ ਪ੍ਰਸ਼ਾਸਨ ਨੇ ਪਿਛਲੇ 7 ਦਿਨਾਂ ਤੋਂ 24 ਘੰਟੇ ਕੰਮ ਕੀਤਾ। ਇਹ ਪਲਾਟ ਪ੍ਰਤੀ ਦਿਨ ਲਗਭਗ 300 ਆਕਸੀਜਨ ਸਿਲੰਡਰ ਤਿਆਰ ਕਰ ਸਕਦਾ ਹੈ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜੋ ਪਲਾਂਟ ਦੇ ਉਤਪਾਦਨ ਅਤੇ ਵੰਡ ਦੀ ਨਿਗਰਾਨੀ ਕਰੇਗੀ।

हिंदी





