ਜਿਲ੍ਹਾ ਤਰਨ ਤਾਰਨ ਨੂੰ ਖੁੱਲੇ ਵਿੱਚ ਸੌਚ ਮੁਕਤ ਕਰਨ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ 47.25 ਕਰੋੜ ਕਰੋੜ ਦੀ ਲਾਗਤ ਨਾਲ 575 ਪੰਚਾਇਤਾਂ ਵਿੱਚ ਬਣਾਏ ਗਏ 31,500 ਪੈਖਾਨੇ

Sorry, this news is not available in your requested language. Please see here.

ਖੁਲ੍ਹੇ ਵਿੱਚ ਸੌਚ ਨਾ ਜਾਣ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ 28 ਗ੍ਰਾਮ ਪੰਚਾਇਤਾਂ ਵਿੱਚ ਸਮੁਦਾਇਕ ਪਖਾਨੇ ਬਣਾਉਣ ਦਾ ਕੰਮ ਪ੍ਰਗਤੀ ਅਧੀਨ
ਤਰਨ ਤਾਰਨ, 06 ਫਰਵਰੀ :
ਜਿਲ੍ਹਾ ਤਰਨ ਤਾਰਨ ਨੂੰ ਖੁੱਲੇ ਵਿੱਚ ਸੌਚ ਮੁਕਤ ਕਰਨ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ 47.25 ਕਰੋੜ ਕਰੋੜ ਦੀ ਲਾਗਤ ਨਾਲ 575 ਪੰਚਾਇਤਾਂ ਵਿੱਚ 31,500 ਪੈਖਾਨੇ ਬਣਾਏ ਜਾ ਚੱੁਕੇ ਹਨ ਅਤੇ ਯੋਗ ਲਾਭਪਾਤਰੀਆਂ ਦੇ ਮੁਕੰਮਲ ਹੋਏ ਪਖਾਨਿਆਂ ਦੀ ਲਾਭਪਾਤਰੀ ਰਾਸ਼ੀ ਉਹਨਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 29 ਦਸੰਬਰ, 2017 ਨੂੰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਜਿਲ੍ਹਾ ਤਰਨ ਤਾਰਨ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਵਲੋਂ ਆਪਣੇ ਪਿੰਡਾਂ ਨੂੰ ਖੱੁਲ੍ਹੇ ਤੋਂ ਸੋਚ ਮੁਕਤ ਘੋਸ਼ਤ ਕੀਤਾ ਗਿਆ। ਖੱੁਲ੍ਹੇ ਤੋਂ ਸੌਚ ਮੁਕਤ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਗਰਾਮ ਪੰਚਾਇਤਾਂ ਨੂੰ ਜਲ ਸਲਪਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ।ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਸ-2 ਤਹਿਤ ਖੁਲ੍ਹੇ ਵਿੱਚ ਸੌਚ ਨਾ ਜਾਣ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ 58.80 ਲੱਖ ਦੇ ਫੰਡ ਪ੍ਰਾਪਤ ਹੋਏ ਹਨ।ਇਹਨਾਂ ਫੰਡਾਂ ਨਾਲ 28 ਗ੍ਰਾਮ ਪੰਚਾਇਤਾਂ ਵਿੱਚ ਸਮੁਦਾਇਕ ਪਖਾਨੇ ਬਣਾਉਣ ਦਾ ਕੰਮ ਪ੍ਰਗਤੀ ਅਧੀਨ ਹੈ।
ਇਸ ਤੋਂ ਇਲਾਵਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 4860 ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ, ਜਿਸਦੇ ਬਣਦੇ 4 ਕਰੋੜ 85 ਲੱਖ ਰੁਪਏ ਦੇ ਫੰਡ ਵਿਭਾਗ ਨੂੰ ਪ੍ਰਾਪਤ ਹੋਏ ਹਨ।ਇਸ ਸਬੰਧੀ ਵਿਭਾਗ ਵਲੋ  ਗ੍ਰਾਮ ਪੰਚਾਇਤਾਂ ਨੂੰ ਰਹਿੰਦੇ ਪਖਾਨੇ ਮੁਕੰਮਲ ਕਰਨ ਲਈ ਮੋਟੀਵੇਟ ਕੀਤਾ ਜਾ ਰਿਹਾ ਹੈ।
ਸਵੱਛ ਭਾਰਤ ਮਿਸ਼ਨ ਗ੍ਰਾਮੀਣ 2 ਅਕਤੂਬਰ 2014 ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ‘ਤੇ ਇਸਦੀ ਸ਼ੁਰੂਆਤ ਕੀਤੀ ਗਈ।ਇਸ ਮਿਸ਼ਨ ਤਹਿਤ ਪੇਂਡੂ ਖੇਤਰਾਂ ਵਿਚ ਰਹਿੰਦੇ ਗਰੀਬ ਪਰਿਵਾਰ ਜਿਹਨਾਂ ਦੇ ਘਰ ਵਿਚ ਪਖਾਨਾ ਨਹੀਂ ਬਣਿਆ ਸੀ ।ਯੋਗ ਲਾਭਪਾਤਰੀਆਂ ਦੀ ਪਛਾਣ ਕਰਕੇ ਲਾਭਪਾਤਰੀਆਂ ਨੂੰ ਪਖਾਨੇ ਦਾ ਲਾਭ ਦਿੱਤਾ ਗਿਆ ।
ਜਲ ਸਪਲਾਈ ਵਿਭਾਗ ਦੀ ਸਾਮਾਜਿਕ ਅਤੇ ਤਕਨੀਕੀ ਟੀਮ ਵਲੋਂ ਲੋਕਾਂ ਨੂੰ ਖੁੱਲੇ ਵਿਚ ਪਖਾਨਾ ਜਾਣ ਦੇ ਨੁਕਸਾਨ ਅਤੇ ਆਪਣੇ ਘਰ ਵਿੱਚ ਪਖਾਨਾ ਬਣਾ ਕੇ ਵਰਤਣ ਦੇ ਲਾਭ ਜਾਣੀ ਕੇ ਸਵੱਛਤਾ ਕਾਇਮ ਰੱਖਣ ਨਾਲ ਕਿਵੇਂ ਅਸੀਂ  ਬਿਮਾਰੀਆਂ ਤੋਂ ਬਚ ਸਕਦੇ ਹਾਂ ਦੱਸਿਆ ਗਿਆ।ਜਿਲ੍ਹੇ ਵਿੱਚ ਕੰਮ ਕਰਦੇ ਵੱਖ ਵੱਖ ਵਿਭਾਗਾਂ ਵਲੋਂ ਇਸ ਮਿਸ਼ਨ ਨੂੰ ਕਾਮਯਾਬ ਬਨਾਉਣ ਲਈ ਪੂਰਾ ਯੋਗਦਾਨ ਪਾਇਆ ਗਿਆ।
ਇਸ ਮਿਸ਼ਨ ਨੂੰ ਸਫ਼ਲ ਬਣਾਉਣ ਵਿਚ ਕਰਨਲ ਅਮਰਜੀਤ ਸਿੰਘ ਗਿੱਲ ਜਿਲ੍ਹਾ ਕੋਆਰਡੀਨੇਟਰ ਅਧੀਨ ਕੰਮ ਕਰਦੇ ਸਮੂਹ ਜੀ. ਓ. ਜੀਜ਼, ਵਲੋਂ ਇਸ ਮਿਸ਼ਨ ਤਹਿਤ ਦੀ ਸਫ਼ਲਤਾ ਵਿਚ ਅਹਿਮ ਰੋਲ ਅਦਾ ਕੀਤਾ।