ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਹੀਦੇ ਆਜਮ ਸ. ਭਗਤ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਕੇ ਕੀਤਾ ਯਾਦ

Sorry, this news is not available in your requested language. Please see here.

 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਹੀਦੇ ਆਜਮ ਸ. ਭਗਤ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਕੇ ਕੀਤਾ ਯਾਦ

—-ਪੰਜਾਬ ਪੁਲਿਸ ਦੇ ਕਰੀਬ 28 ਜਵਾਨਾਂ ਵੱਲੋਂ ਸਹੀਦੇ ਆਜਮ ਸ. ਭਗਤ ਸਿੰਘ ਜੀ ਨੂੰ ਦਿੱਤੀ ਸਲਾਮੀ।
—-ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਮੋਮਬੱਤੀਆਂ ਰੋਸਨ ਕਰਕੇ ਸਹੀਦੇ ਆਜਮ ਨੂੰ ਕੀਤਾ ਨਮਨ ਅਤੇ ਉਨ੍ਹਾਂ ਦੇ ਨਕਸੇ ਕਦਮ ਤੇ ਚਲਣ ਦਾ ਲਿਆ ਪ੍ਰਣ

ਪਠਾਨਕੋਟ, 29 ਸਤੰਬਰ 2022:-

ਜਿਲ੍ਹਾ ਪ੍ਰਸਾਸਨ ਵੱਲੋਂ ਸਹੀਦੇ ਆਜਮ ਸ. ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ। ਇਸ ਮੋਕੇ ਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਸ. ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਧਰਮਵੀਰ ਸਿੰਘ ਵਣ ਮੰਡਲ ਅਧਿਕਾਰੀ ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਪਠਾਨਕੋਟ, ਪੰਜਾਬ ਪੁਲਿਸ ਦੇ ਹੋਰ ਅਧਿਕਾਰੀ, ਆਦਿ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਅਤੇ ਸਟਾਫ ਹਾਜਰ ਸੀ।

ਪ੍ਰੋਗਰਾਮ ਦੇ ਸੁਰੂ ਵਿੱਚ ਮੁੱਖ ਮਹਿਮਾਨ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਨੇ ਸਹੀਦੇ ਆਜਮ ਸ. ਭਗਤ ਸਿੰਘ ਜੀ ਦੀ ਫੋਟੋ ਅੱਗੇ ਸਰਧਾ ਦੇ ਫੁੱਲ ਭੇਂਟ ਕਰਕੇ ਨਮਨ ਕੀਤਾ। ਇਸ ਤੋਂ ਬਾਅਦ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮੋਮਬੱਤੀਆਂ ਜਗ੍ਹਾਈਆਂ ਗਈਆਂ ਅਤੇ ਸ. ਭਗਤ ਸਿੰਘ ਜੀ ਨੂੰ ਨਮਨ ਕਰਕੇ ਯਾਦ ਕੀਤਾ ਗਿਆ। ਇਸ ਮੋਕੇ ਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਐਲ.ਈ.ਡੀ. ਸਕਰੀਨ ਤੇ ਸੰਹੁ ਚੁੱਕੀ ਗਈ ਅਤੇ ਸਹੀਦੇ ਆਜਮ ਸ. ਭਗਤ ਸਿੰਘ ਜੀ ਦੇ ਨਕਸੇ ਕਦਮ ਤੇ ਚਲਣ ਲਈ ਸਭ ਨੂੰ ਪ੍ਰੇਰਿਤ ਕੀਤਾ। ਇਸ ਮੋਕੇ ਤੇ ਪੰਜਾਬ ਪੁਲਿਸ ਪਠਾਨਕੋਟ ਦੇ ਕਰੀਬ 28 ਜਵਾਨਾਂ ਵੱਲੋਂ ਸਹੀਦੇ ਆਜਮ ਸ. ਭਗਤ ਸਿੰਘ ਜੀ ਨੂੰ ਸਲਾਮੀ ਵੀ ਦਿੱਤੀ ਗਈ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਸਹੀਦੇ ਆਜਮ ਸ. ਭਗਤ ਸਿੰਘ ਦੇਸ ਦੇ ਅਸਲੀ ਹੀਰੋ ਹਨ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜਾਦ ਫਿਜਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮਨਾਉਂਣਾਂ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਆਉਂਣ ਵਾਲੀਆਂ ਪੀੜੀਆਂ ਤੱਕ ਇੱਕ ਸੰਦੇਸ ਜਾਂਦਾ ਹੈ ਤਾਂ ਜੋ ਉਹ ਵੀ ਇਨ੍ਹਾਂ ਸਹੀਦਾਂ ਦੀ ਯਾਦ ਨੂੰ ਅੱਗੇ ਭਵਿੱਖ ਵਿੱਚ ਜਿੰਦਾ ਰੱਖ ਸਕਣ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰ ਤੇ ਇਨ੍ਹਾਂ ਵੱਡਾ ਪ੍ਰੋਗਰਾਮ ਆਯੋਜਿਤ ਕਰਕੇ ਸ. ਭਗਤ ਸਿੰਘ ਜੀ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਦੇਸ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਉਨ੍ਹਾਂ ਦੇ ਪ੍ਰਤੀ ਸੱਚਾ ਮਾਨ ਤੇ ਸਨਮਾਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਅਸੀਂ ਵੀ ਦੇਸ ਦੀ ਉੱਨਤੀ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਈਏ ਅਤੇ ਜਿਨ੍ਹਾਂ ਸਹੀਦਾਂ ਨੇ ਦੇਸ ਲਈ, ਸਾਡੇ ਲਈ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਨੂੰ ਯਾਦ ਕਰਕੇ ਮਾਨ ਸਨਮਾਨ ਦੇਈਏ।