ਕੋਰੋਨਾ ਹਦਾਇਤਾਂ ਅਨੁਸਾਰ ਸੰਖੇਪ ਸਮਾਗਮ ਦੌਰਾਨ ਕੀਤਾ ਸਨਮਾਨਿਤ।
ਬਰਨਾਲਾ, 5 ਸਤੰਬਰ :
ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਸ਼ਾਨਦਾਰ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕਰਨ ਲਈ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਮੂਹ ਜਿਲ੍ਹਿਆਂ ¯ਚ ਆਨਲਾਈਨ ਸਮਾਗਮ ਕਰਵਾਏ ਗਏ।ਆਨਲਾਈਨ ਸਮਾਗਮ ਦੌਰਾਨ ਵਿਭਾਗ ਦੀਆਂ ਪ੍ਰਾਪਤੀਆਂ ਦੀਆਂ ਪੇਸ਼ਕਾਰੀਆਂ ਤੋਂ ਇਲਾਵਾ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸ਼ਾ ਕਰਦਿਆਂ ਉਹਨਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।
ਸਿੱਖਿਆ ਵਿਭਾਗ ਵੱਲੋਂ ਇਸ ਵਰ੍ਹੇ ਸਟੇਟ ਅਵਾਰਡ ਦੇ ਨਾਲ ਨਾਲ ਨਵੇਂ ਸ਼ੁਰੂ ਕੀਤੇ ਯੰਗ ਅਧਿਆਪਕ ਅਤੇ ਪ੍ਰਬੰਧਕ ਅਵਾਰਡ ਲਈ ਵੀ ਅਧਿਆਪਕਾਂ ਅਤੇ ਅਧਿਕਾਰੀਆਂ ਦੀਆਂ ਨਾਮਜਦਗੀਆਂ ਮੰਗੀਆਂ ਗਈਆਂ ਸਨ।ਸਾਰੇ ਅਵਾਰਡਾਂ ਲਈ ਵੱਖ ਵੱਖ ਜਿਲ੍ਹਿਆਂ ਵਿੱਚੋਂ ਨਾਮਜ਼ਦ ਕੀਤੇ ਅਧਿਆਪਕਾਂ ਅਤੇ ਅਧਿਕਾਰੀਆਂ ਦੀਆਂ ਪ੍ਰਾਪਤੀਆਂ ਦੀਆਂ ਪੇਸ਼ਕਾਰੀਆਂ ਦਾ ਮਾਹਿਰਾਂ ਦੀ ਵਿਭਾਗੀ ਟੀਮ ਵੱਲੋਂ ਨਿਰੀਖਣ ਕਰਕੇ ਨਾਵਾਂ ਦੀ ਚੋਣ ਕੀਤੀ ਗਈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਸਟੇਟ ਅਵਾਰਡ ਲਈ ਅਤੇ ਸਰਕਾਰੀ ਹਾਈ ਸਕੂਲ ਗੁਰਮ ਦੇ ਸਾਇੰਸ ਅਧਿਆਪਕ ਸ੍ਰੀ ਰੁਪਿੰਦਰ ਸਿੰਘ ਯੰਗ ਸਟੇਟ ਅਧਿਆਪਕ ਅਵਾਰਡ ਲਈ ਚੁਣੇ ਗਏ।ਇਹਨਾਂ ਦੋਵਾਂ ਜੇਤੂਆਂ ਨੂੰ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਦੀ ਆਨਲਾਈਨ ਹਾਜ਼ਰੀ ¯ਚ ਜਿਲ੍ਹਾ ਸਿੱਖਿਆ ਦਫ਼ਤਰ ਵਿਖੇ ਬਹੁਤ ਹੀ ਸੀਮਿਤ ਸਮਾਗਮ ਦੌਰਾਨ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

हिंदी






