ਜਿਲ੍ਹਾ ਮੈਜਿਸਟ੍ਰੇਟ ਵਲੋਂ ਕੋਰੋਨਾ ਸਬੰਧੀ ਗਾਈਡਲਾਈਨ, ਪਾਬੰਦੀਆਂ ਅਤੇ ਛੋਟਾਂ ਸਬੰਧੀ ਹੁਕਮ ਜਾਰੀ

news makahni
news makhani

Sorry, this news is not available in your requested language. Please see here.

ਫਾਜ਼ਿਲਕਾ, 17 ਜੂਨ
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ. ਅਰਵਿੰਦ ਪਾਲ ਸਿੰਘ ਸੰਧੂ ਵਲੋਂ ਕੋਰੋਨਾ ਸਬੰਧੀ ਜਾਰੀ ਪਾਬੰਦੀਆਂ/ਲਾਕਡਾਊਨ ਅਤੇ ਛੋਟਾਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 25 ਜੂਨ,2021 ਤੱਕ ਲਾਗੂ ਰਹਿਣਗੇ।
ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਨਾਈਟ ਕਰਫਿਊ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ਨੀਵਾਰ ਸ਼ਾਮ 8.00 ਵਜੇ ਤੋਂ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ ਜਿਲ੍ਹੇ ਭਰ ਵਿੱਚ ਜਾਰੀ ਰਹੇਗਾ ਪਰ ਜਰੂਰੀ ਕੰਮ ਬਿਨਾਂ ਰੁਕਾਵਟ ਅਤੇ ਕਰਫਿਊ ਤੋਂ ਛੋਟ ਨਾਲ ਹੋ ਸਕਦੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਦੁਕਾਨਾਂ, ਫਾਸਟ ਫੂਡ, ਆਉਟਲੈਟਸ, ਢਾਬਾ ਆਦਿ ਸਿਨੇਮਾ, ਜਿੰਮ, ਅਜਾਇਬ ਘਰ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ, ਸ਼ਰਤ ਹੈ ਕਿ ਉਨ੍ਹਾਂ ਦੇ ਅਧੀਨ ਸਾਰੇ ਕਰਮਚਾਰੀਆਂ ਨੇ ਟੀਕਾਕਰਣ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੋਵੇ।
ਬਾਰ, ਪੱਬ ਅਤੇ `ਅਹਾਤੇ ਬੰਦ ਰਹਿਣਗੇ। ਸਾਰੇ ਵਿਦਿਅਕ ਸੰਸਥਾਵਾਂ ਅਰਥਾਤ ਸਕੂਲ ਅਤੇ ਕਾਲਜ ਬੰਦ ਰਹਿਣਗੇ। ਵਿਆਹ / ਸਸਕਾਰ ਆਦਿ ਰਸਮਾਂ ਸਮੇਂ 50 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੋਵੇਗੀ। ਨਾਨ ਏ. ਸੀ. ਬੱਸਾਂ ਪੂਰੀ ਸਮਰੱਥਾ ਨਾਲ ਚੱਲ ਸਕਣਗੀਆਂ ਪਰ ਸਵਾਰੀਆ ਖੜ੍ਹਣ ਦੀ ਮਨਾਹੀ ਹੈ। ਏ.ਸੀ . ਬੱਸਾਂ 50 ਪ੍ਰਤੀਸ਼ਤ ਸਮਰੱਥਾ ਨਾਲ ਚੱਲ ਸਕਣਗੀਆਂ।
ਛੋਟਾਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੇਠ ਲਿਖੀਆਂ ਗਤੀਵਿਧੀਆਂ/ਸੰਸਥਾਨ ਕੋਵਿਡ ਪਾਬੰਦੀਆਂ ਤੋਂ ਮੁਕਤ ਰਹਿਣਗੇ ਬਸ਼ਰਤੇ ਕਿ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਜਨਤਕ ਤੇ ਨਿੱਜੀ ਖੇਤਰ ਦੇ ਸਾਰੇ ਸੰਸਥਾਨ ਜੋ ਕਿ ਸਾਰੀਆਂ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੇ ਉਤਪਾਦਨ ਅਤੇ ਸਪਲਾਈ ਨਾਲ ਸਬੰਧਤ ਹੋਣ। ਇਨਾਂ ਵਿਚ ਉਤਪਾਦਨ ਅਤੇ ਵੰਡ ਇਕਾਈਆਂ ਜਿਵੇਂ ਕਿ ਡਿਸਪੈਂਸਰੀਆਂ, ਕੈਮਿਸਟ ਅਤੇ ਫਾਰਮੇਸੀ (ਜਨ ਔਸ਼ਧੀ ਕੇਂਦਰ ਸਮੇਤ), ਲੈਬਰਾਟਰੀਆਂ, ਫਾਰਮਾਸਿਊਟੀਕਲ ਖੋਜ ਲੈਬਾਰੇਟਰੀਆਂ, ਕਲੀਨਿਕ, ਨਰਸਿੰਗ ਹੋਮ ਅਤੇ ਐਂਬੂਲੈਂਸ ਆਦਿ ਸ਼ਾਮਲ ਹੋਣਗੇ। ਇਨਾਂ ਸੰਸਥਾਨਾਂ ਦੇ ਸਮੂਹ ਕਰਮਚਾਰੀਆਂ ਨੂੰ ਪਛਾਣ ਪੱਤਰ ਪੇਸ਼ ਕਰਨ ਉੱਤੇ ਆਉਣ-ਜਾਣ ਦੀ ਆਗਿਆ ਹੋਵੇਗੀ।
ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ, ਡੇਅਰੀ ਅਤੇ ਪੋਲਟਰੀ ਉਤਪਾਦਾਂ ਜਿਵੇਂ ਕਿ ਬਰੈਡ, ਅੰਡੇ, ਮੀਟ ਆਦਿ ਅਤੇ ਸਬਜ਼ੀਆਂ, ਫ਼ੱਲ ਨਾਲ ਸਬੰਧਤ ਦੁਕਾਨਾਂ। ਉਦਯੋਗਿਕ ਸਮਾਨ ਜਿਵੇਂ ਕਿ ਕੱਚਾ ਮਾਲ ਵੇਚਣ ਵਾਲੀਆਂ ਦੁਕਾਨਾਂ/ਸੰਸਥਾਨ, ਵਿਚੋਲਗਿਰੀ ਤੋਂ ਇਲਾਵਾ ਦਰਾਮਦ ਅਤੇ ਬਰਾਮਦ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਦੁਕਾਨਾਂ/ਸੰਸਥਾਨ। ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ/ਸੰਸਥਾਨ ਜਿਵੇਂ ਕਿ ਮੱਛੀ, ਮੀਟ ਅਤੇ ਇਸ ਦੇ ਉਤਪਾਦ ਜਿਨਾਂ ਵਿਚ ਮੱਛੀ ਦੇ ਦਾਣਿਆਂ ਦੀ ਸਪਲਾਈ ਸ਼ਾਮਲ ਹੈ।ਸਫਰ ਦੇ ਕਾਗਜ਼ਾਤ ਪੇਸ਼ ਕੀਤੇ ਜਾਣ ਉਪਰੰਤ ਹਵਾਈ, ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਦਾ ਆਉਣ-ਜਾਣ ਅਤੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਅਤੇ ਸੂਬੇ ਤੋਂ ਬਾਹਰ ਜ਼ਰੂਰੀ ਅਤੇ ਗੈਰ-ਜ਼ਰੂਰੀ ਵਸਤਾਂ ਲਿਜਾਣ ਵਾਲੇ ਵਾਹਨਾਂ/ਵਿਅਕਤੀਆਂ ਦਾ ਆਉਣਾ-ਜਾਣਾ।
ਉਨ੍ਹਾਂ ਕਿਹਾ ਕਿ ਛੋਟਾਂ ਵਿਚ ਸਾਰੀਆਂ ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ, ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਨ ਆਦਿ ਨੂੰ ਈ-ਕਾਮਰਸ ਰਾਹੀਂ ਪੁੱਜਦੇ ਕਰਨਾ। ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਉਸਾਰੀ ਗਤੀਵਿਧੀਆਂ। ਖੇਤੀਬਾੜੀ ਜਿਸ ਵਿਚ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਸ਼ਾਮਲ ਹਨ।ਟੀਕਾਕਰਨ ਕੈਂਪ ਲਗਾਉਣੇ।ਉਤਪਾਦਨ ਉਦਯੋਗ, ਵਪਾਰਕ ਤੇ ਨਿੱਜੀ ਸੰਸਥਾਨਾਂ ਦੀਆਂ ਗਤੀਵਿਧੀਆਂ ਅਤੇ ਇਨਾਂ ਤੋਂ ਇਲਾਵਾ ਹੇਠਾਂ ਦਿੱਤੀਆਂ ਸੇਵਾਵਾਂ ਜਿਨਾਂ ਵਿਚ ਉਪਰੋਕਤ ਸਾਰੇ ਖੇਤਰਾਂ ਦੇ ਕਰਮਚਾਰੀਆਂ/ਵਰਕਰਾਂ ਦਾ ਆਉਣ-ਜਾਣ ਸ਼ਾਮਲ ਹੋਵੇ ਤੇ ਉਨਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਉਨਾਂ ਦੇ ਮਾਲਕਾਂ ਪਾਸੋਂ ਲੋੜੀਂਦਾ ਆਗਿਆ ਪੱਤਰ ਦਿਖਾਏ ਜਾਣ ਉੱਤੇ ਆਉਣ-ਜਾਣ ਦੀ ਇਜਾਜ਼ਤ।ਟੈਲੀਕਮਿਊਨੀਕੇਸ਼ਨ, ਇੰਟਰਨੈਟ ਸੇਵਾਵਾਂ, ਪ੍ਰਸਾਰਨ ਅਤੇ ਕੇਬਲ ਸੇਵਾਵਾਂ ਤੋਂ ਇਲਾਵਾ ਆਈ.ਟੀ. ਅਤੇ ਇਸ ਦੀ ਮਦਦ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ।
ਈ-ਕਾਮਰਸ ਰਾਹੀਂ ਭੋਜਨ, ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਨ ਆਦਿ ਸਮੂਹ ਜ਼ਰੂਰੀ ਵਸਤਾਂ ਪੁੱਜਦੀਆਂ ਕਰਨਾ।ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਦੇ ਪ੍ਰਚੂਨ ਤੇ ਸਟੋਰੇਜ ਆਊਟਲੈਟ, ਕੋਲਾ, ਈਂਧਣ ਅਤੇ ਬਾਲਣ। ਬਿਜਲੀ ਉਤਪਾਦਨ, ਟਰਾਂਸਮਿਸ਼ਨ ਅਤੇ ਵੰਡ ਇਕਾਈਆਂ ਤੇ ਸੇਵਾਵਾਂ।ਕੋਲਡ ਸਟੋਰੇਜ ਅਤੇ ਭੰਡਾਰਣ ਸੇਵਾਵਾਂ।ਨਿੱਜੀ ਸੁਰੱਖਿਆ ਸੇਵਾਵਾਂ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਖੇਤਾਂ ਵਿਚ ਕਿਸਾਨੀ ਗਤੀਵਿਧੀਆਂ।ਸਾਰੀਆਂ ਬੈਂਕਿੰਗ/ਆਰ.ਬੀ.ਆਈ. ਸੇਵਾਵਾਂ, ਏ.ਟੀ.ਐਮ., ਕੈਸ਼ ਵੈਨਾਂ ਅਤੇ ਨਕਦੀ ਦੇ ਪ੍ਰਬੰਧਨ/ਵੰਡ ਨਾਲ ਸਬੰਧਤ ਸੇਵਾਵਾਂ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਅਨੁਕੂਲ ਵਿਵਹਾਰ ਦੀ ਪਾਲਣਾ ਕਰਦਿਆਂ ਜਿਵੇ ਕਿ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਅਤੇ ਸਰਕਾਰ ਦੁਆਰਾ ਸਮੇਂ-ਸਮੇਂ `ਤੇ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।