ਜਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਨੇ ਹਫਤਾਵਾਰ ਪਬਲਿਕ ਮੀਟਿੰਗ ਦੌਰਾਨ ਸੁਣੀਆ ਲੋਕਾ ਦੀਆ ਸਮੱਸਿਆਵਾ

Sorry, this news is not available in your requested language. Please see here.

ਐਸ.ਏ.ਐਸ ਨਗਰ, 6 ਜੁਲਾਈ 2021
ਜਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਸ੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਸਥਾਨਕ ਦਫਤਰ ਵਿੱਚ ਹਫਤਾਵਾਰ ਪਬਲਿਕ ਮੀਟਿੰਗ ਦੌਰਾਨ ਲੋਕਾ ਦੀਆ ਸਮੱਸਿਆਵਾ ਸੁਣੀਆ ਅਤੇ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਅੱਜ ਦੀ ਮੀਟਿੰਗ ਵਿੱਚ ਗ੍ਰਾਮ ਪੰਚਾਇਤ ਪਿੰਡ ਚਾਹੜ ਮਾਜਰਾ ਦੀ ਸਮੁੱਚੀ ਪੰਚਾਇਤ ਨੇ ਪਿੰਡ ਦੀਆ ਅਹਿਮ ਮੰਗਾ ਸੰਬੰਧੀ ਮੰਗ ਪੱਤਰ ਚੇਅਰਮੈਨ ਨੂੰ ਸੌਂਪਿਆ ਜਿਸ ਵਿੱਚ ਚਾਹੜ ਮਾਜਰਾ ਚ 12 ਕਨਾਲ ਜਮੀਨ ਵਿੱਚ ਕਬਰਿਸਤਾਨ ਬਣਾਉਣ ਅਤੇ ਚਾਰ ਦੀਵਾਰੀ,ਮੁਸਲਿਮ ਧਰਮਸ਼ਾਲਾ,ਕਮਿਊਨਿਟੀ ਸੈਂਟਰ,ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਦੇ ਨਜਦੀਕ ਇੱਕ ਹੱਜ ਟਰਮੀਨਲ ਬਣਾਉਣ ਲਈ ਫੰਡ ਮੁੱਹਈਆ ਕਰਵਾਉਣ ਲਈ ਮੰਗ ਕੀਤੀ ਇਸੇ ਤਰਾ ਨੌਜਵਾਨਾ ਨੇ ਰੋਜ਼ਗਾਰ ਦੇਣ ਲਈ ਸੰਬੰਧੀ ਬੇਨਤੀਆ ਕੀਤੀਆ ਚੇਅਰਮੈਨ ਸ਼੍ਰੀ ਟਿੰਕੂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆ ਨੂੰ ਲੋਕਾ ਦੇ ਮਸਲੇ ਪਹਿਲ ਦੇ ਅਧਾਰ ਦੇ ਹੱਲ ਕਰਨ ਲਈ ਕਿਹਾ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚੌਧਰੀ ਗੁਰਮੇਲ ਸਿੰਘ ਮੈਂਬਰ ਜਿਲ੍ਹਾ ਯੋਜਨਾ ਬੋਰਡ ਮੁਹਾਲੀ,ਖੁਵਾਜਾ ਖਾਨ ਬੂਟਾ ਸਰਪੰਚ ਚਾਹੜ ਮਾਜਰਾ,ਮਨਜੇਸ਼ ਸ਼ਰਮਾ ਰੋਜ਼ਗਾਰ ਅਧਿਕਾਰੀ,ਬਹਾਦਰ ਖਾਨ ਪ੍ਰਧਾਨ ਮਸਜਿਦ ਕਮੇਟੀ,ਦਰਸ਼ਨ ਅਲੀ,ਬਸੀਰ ਅਹਿਮਦ,ਇੰਦਰਜੀਤ ਸਿੰਘ,ਬੇਅੰਤ ਸਿੰਘ ਇੰਵੈਟੀਗੇਟਰ,ਜਮੀਰ ਖਾਨ ਅਤੇ ਕੁਲਦੀਪ ਸਿੰਘ ਓਇੰਦ ਪੀਏ ਟੂ ਚੇਅਰਮੈਨ ਆਦਿ ਹਾਜ਼ਰ ਸਨ