ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੋਵਿਡ—19 ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿੰਡ ਪੱਧਰ ਤੇ ਫੈਲਾਈ ਜਾ ਰਹੀ ਹੈ ਜਾਗਰੂਕਤਾ

NEWS MAKHANI

Sorry, this news is not available in your requested language. Please see here.

ਫਿਰੋਜ਼ਪੁਰ 2 ਜੂਨ 2021 
ਇੰਟੇਗਰੇਟਿਡ ਚਾਇਲਡ ਪ੍ਰੋਟੈਕਸ਼ਨ ਸਕੀਮ ਤਹਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਵੱਲੋਂ ਕੋਵਿਡ-19 ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿੰਡ ਪੱਧਰ ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ  ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੋ੍ਰਗਰਾਮ ਅਫ਼ਸਰ ਸ੍ਰੀਮਤੀ ਰਤਨਦੀਪ ਸੰਧੂ ਨੇ ਦੱਸਿਆ ਕਿ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਵੱਲੋਂ ਪਿੰਡ ਪੱਧਰ ਤੇ ਬਣਾਈਆ ਬਾਲ ਭਲਾਈ ਕਮੇਟੀ ਦੇ ਮੈਬਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਸ੍ਰੀਮਤੀ ਰਤਨਦੀਪ ਸੰਧੂ ਨੇ ਦੱਸਿਆ ਕਿ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਰਮਚਾਰੀ ਸਤਨਾਮ ਸਿੰਘ (ਅ.ਰ.ਵ) ਵੱਲੋਂ ਪਿੰਡਾਂ ਦੇ ਸਰਪੰਚਾਂ ਨੂੰ ਮੋਬਾਇਲ ਫੋਨ ਰਾਹੀ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਕੈਦੀਆਂ ਦੇ ਬੱਚੇ, ਵਿਧਵਾ ਔਰਤਾਂ ਦੇ ਬੱਚੇ, ਬੇਸਹਾਰਾ ਅਤੇ ਅਨਾਥ ਆਦਿ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੀਮਾ ਜਿਵੇ – ਸਪੋਸਰਸਿ਼ਪ ਸਕੀਮ, ਫੋਸਟਰ ਕੇਅਰ ਸਕੀਮ, ਚਿਲਡਰਨ ਹੋਮ, ਅਬਜਰਵੇਸ਼ਨ ਹੋਮ, ਮੈਟਲੀ ਰਿਟਾਇਰਡ ਹੋਮ, ਅਡਾਪਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।ਪੋਕਸੋ ਐਕਟ ਜੋ ਕਿ 14 ਨਵੰਬਰ 2012 ਨੂੰ ਲਾਗੂ ਹੋਇਆ ਹੈ।ਜਿਸਦਾ ਉਦੇਸ਼ ਬੱਚਿਆਂ ਨਾਲ ਹੋ ਰਹੇ ਸਰੀਰਕ ਸ਼ੋਸ਼ਣ, ਜਿਸਮਾਨੀ ਹਮਲਾ ਤੇ ਜਿਸਮਾਨੀ ਤੌਰ ਤੇ ਪਰੇਸ਼ਾਨ ਕਰਨਾ ਤੋਂ ਰੱਖਿਆ ਕਰਨਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।ਸਤਨਾਮ ਸਿੰਘ (ਅ.ਰ.ਵ),ਫਿਰੋਜ਼ਪੁਰ ਵੱਲੋੋਂ ਉਪਰੋਕਤ ਸਕੀਮਾ ਸਬੰਧੀ 70 ਪਿੰਡਾਂ ਦੇ ਸਰਪੰਚਾ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ—19 ਦੌਰਾਨ ਜੇਕਰ ਕਿਸੇ ਬੱਚੇ ਦੇ ਮਾਤਾ—ਪਿਤਾ ਦੋਵਾਂ ਜਾਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਜਾਣਕਾਰੀ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਦੇ ਦਫ਼ਤਰ ਵਿਖੇ ਦਿੱਤੀ ਜਾਵੇ।ਕੋਵਿਡ—19 ਦੌਰਾਨ ਕੋਈ ਬੱਚਾ ਬੇਸਹਾਰਾ ਹੋ ਜਾਂਦਾ ਹੈ ਜਾਂ ਬੱਚੇ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਦੇ ਸਪੰਰਕ ਨੰ: 01632—242520 ਤੇ ਸਪੰਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ ਨੂੰ ਚਾਇਲਡ ਹੈਲਪ ਲਾਈਨ ਨੰ: 1098 ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।