ਜੁਡੀਸ਼ੀਅਲ ਅਫ਼ਸਰਾਂ ਨੇ ਬੰਗਾ ਰੋਡ ਸਮਸ਼ਾਨਘਾਟ ਲਈ ਦਿੱਤਾ ਯੋਗਦਾਨ

Sorry, this news is not available in your requested language. Please see here.

ਨਵਾਂਸ਼ਹਿਰ, 8 ਮਈ :
ਪਬਲਿਕ ਵੈਲਫੇਅਰ ਸੁਸਾਇਟੀ ਦੇ ਉੱਪ ਪ੍ਰਧਾਨ ਪੀ. ਕੇ ਸਰੀਨ ਵੱਲੋਂ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਬੰਗਾ ਰੋਡ ਸਥਿਤ ਸਮਸ਼ਾਨਘਾਟ ਵਿਚ ਮਿ੍ਰਤਕਾਂ ਦੇ ਸਸਕਾਰ ਲਈ ਜਗਾ ਦੀ ਘਾਟ ਹੈ ਅਤੇ ਖ਼ਰਾਬ ਮੌਸਮ ਨੂੰ ਦੇਖਦਿਆਂ ਸ਼ੈੱਡ ਦਾ ਨਿਰਮਾਣ ਕੀਤਾ ਜਾਣਾ ਜ਼ਰੂਰੀ ਹੈ। ਇਹ ਗੱਲ ਧਿਆਨ ਵਿਚ ਆਉਣ ’ਤੇ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ, ਸੀ. ਜੇ. ਐਮ-ਕਮ-ਸਕੱਤਰ ਹਰਪ੍ਰੀਤ ਕੌਰ ਸਮੇਤ ਸਮੂਹ ਜੁਡੀਸ਼ੀਅਲ ਅਫ਼ਸਰਾਂ ਵੱਲੋਂ ਕੋਰੋਨਾ ਮਿ੍ਰਤਕਾਂ ਦੇ ਸਸਕਾਰ ਅਤੇ ਸਮਸ਼ਾਨਘਾਟ ਦੀ ਸ਼ੈੱਡ ਦਾ ਕੰਮ ਮੁਕੰਮਲ ਕਰਵਾਉਣ ਲਈ 51 ਹਜ਼ਾਰ ਰੁਪਏ ਦੀ ਰਕਮ ਦਾ ਯੋਗਦਾਨ ਪਾਇਆ ਗਿਆ।