ਝੋਨੇ ਦੀ ਪਰਾਲੀ ਇੱਕ ਵੱਡਮੁੱਲੀ ਖਾਦ ਹੈ-ਹਰਪ੍ਰੀਤਪਾਲ ਕੌਰ

Sorry, this news is not available in your requested language. Please see here.

ਜਲਾਲਾਬਾਦ, 9 ਅਕਤੂਬਰ:

ਡਿਪਟੀ ਕਮਿਸ਼ਨਰ, ਫ਼ਾਜਿਲਕਾ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਇਨ ਸੀਟੂ ਸਟਰਾਅ ਮਨੈਜਮੈਂਟ ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਫ਼ਾਜਿਲਕਾ ਡਾ.ਗੁਰਮੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਅਤੇ ਬਲਾਕ ਖੇਤੀਬਾੜੀ ਅਫ਼ਸਰ, ਜਲਾਲਾਬਾਦ ਹਰਪ੍ਰੀਤਪਾਲ ਕੌਰ ਦੀ ਪ੍ਰਧਾਨਗੀ ਹੇਠ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਬਲਾਕ ਜਲਾਲਾਬਾਦ ਦੇ ਪਿੰਡ  ਚੁੱਕ ਰੁਮ ਵਾਲਾ, ਕੀੜੀਆਂ ਵਾਲੀ, ਬਹਿਕ ਹਸਤਾ ਉਤਾੜ ਵਿਖੇ ਕੈਂਪ ਲਗਾਏ ਗਏ।

ਸ੍ਰੀਅੰਸ਼ੁਲ ਬਾਸਲ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਧਰਤੀ ਨੂੰ ਸਾਡੇ ਗੁਰੂਆਂ ਪੀਰਾਂ ਨੇ ਮਾਂ ਦਾ ਦਰਜਾ ਦਿੱਤਾ ਹੈ। ਅਸੀ ਸਾਰੇ ਇਸ ਵਿੱਚੋ ਅੰਨ ਉਗਾ ਕੇ ਖਾਂਦੇ ਹਾਂ ਸਾਨੂੰ ਇਸ ਦੀ ਕੁੱਖ ਨੂੰ ਨਈਂ ਸਾੜਨਾ ਚਾਹਦਾ।

ਉਨ੍ਹਾਂ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪਰਾਲੀ ਇੱਕ ਵੱਢਮੁੱਲੀ ਖਾਦ ਤੇ ਮਿੱਟੀ ਦੀ ਚੰਗੀ ਸਿਹਤ ਦਾ ਕੁਦਰਤੀ ਸਰੋਤ ਹੈ। ਜੇਕਰ ਅਸੀ ਇਸ ਤਰ੍ਹਾਂ ਦੀ ਫਸਲਾ ਦੀ ਰਹਿੰਦ ਖੁਹੰਦ ਨੂੰ ਸਾੜਦੇ ਰਹਾਂਗੇ ਤਾਂ ਕੁਦਰਤ ਦੇ ਪ੍ਰਕੋਪ ਤੋ ਸਾਨੂੰ ਕੋਈ ਵੀ ਨਹੀਂ ਬਚਾ ਸਕਦਾ।

ਗੁਰਵੀਰ ਸਿੰਘ ਏ.ਡੀ.ਓ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਤਹਿਜੀਹ ਦੇਣ ਲਈ ਪ੍ਰੇਰਿਤ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਖਾਦਾਂ ਦੀ ਸੁਚੱਜੀ ਵਰਤੋ ਕਰਨ ਜਿਸ ਨਾਲ ਖੇਤੀ ਖਰਚੇ ਘਟਣ ਦੇ ਨਾਲ-ਨਾਲ ਵਾਤਾਵਨ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾ ਨੇ ਕਿਹਾ ਕਿ ਆਈ-ਖੇਤ ਐਪ ਤੋਂ ਛੋਟੇ ਤੇ ਸੀਮਾਂਤ ਕਿਸਾਨ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਨੂੰ ਬੜੇ ਹੀ ਸਸਤੇ ਕਿਰਾਏ ਤੇ ਲੈ ਕੇ ਵਰਤ ਸਕਦੇ ਹਨ। ਇਸ ਐਪ ਜਰੀਏ ਕਿਸਾਨ ਆਧੁਨਿਕ ਮਸ਼ੀਨਾਂ ਜਿਵੇ ਹੈਪੀ ਸੀਡਰ, ਐਮ.ਬੀ.ਪਲਾਅ, ਚੋਪਰ, ਮਲਚਰ, ਸੁਪਰਸੀਡਰ ਆਦਿ ਨੂੰ ਵਰਤ ਸਕਦੇ ਹਨ।

ਇਸ ਮੌਕੇ ਮੌਜੂਦ ਕਿਸਾਨਾਂ ਨੇ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦਾ ਪੂਰਨ ਸਹਿਯੋਗ ਦਿਤਾ ਅਤੇ ਪਰਾਲੀ ਨੂੰ ਨਾ ਸਾੜਨ ਦੀ ਸਹਿਮਤੀ ਪ੍ਰਗਟਾਈ।