ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਤਰ ਵੱਤਰ ਹਾਲਤ ਵਿੱਚ ਬਿਜਾਈ ਕਰਨ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

Sorry, this news is not available in your requested language. Please see here.

ਪੰਜਾਬ ਸਰਕਾਰ ਨੇ ਇਸ ਸਾਲ ਵਿਸ਼ੇਸ ਤੌਰ ਤੇ ਝੋਨੇ ਦੀ ਸਿੱਧੀ ਬਿਜਾਈ ਦੀ ਤਰਜੀਹ ਦਿੰਦੇ ਹੋਏ ਜਿਲ੍ਹਾਂ ਐਸ.ਏ.ਐਸ. ਨਗਰ ਦੇ ਤਿੰਨੇ ਬਲਾਕਾਂ ਵਿੱਚ 25 ਮਈ 2021 ਤੋਂ 8 ਘੰਟਿਆਂ ਲਈ ਬਿਜਲੀ ਦੇਣ ਲਈ ਸੁਨਿਸ਼ਚਿਤ ਕੀਤਾ
50% ਸਬਸਿਡੀ ਤੇ ਦਿੱਤਾ ਜਾਵੇਗਾ ਜਿਪਸਮ
ਐਸ.ਏ.ਐਸ ਨਗਰ, 25 ਮਈ 2021
ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਰਾਜੇਸ਼ ਕੁਮਾਰ ਰਹੇਜਾ, ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਲੇਬਰ ਦੀ ਘਾਟ ਅਤੇ ਕੁਦਰਤੀ ਸੋਮਿਆਂ ਦੇ ਰੱਖ ਰਖਾਵ ਲਈ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਦਾ ਵਿਸ਼ੇਸ ਪ੍ਰੋਗਰਾਮ ਉਲੀਕਿਆ ਗਿਆ ਹੈ ।
ਮੁੱਖ ਖੇਤੀਬਾੜੀ ਅਫਸਰ, ਐਸ .ਏ.ਐਸ. ਨਗਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਕੋਵਿਡ 19 ਦੀ ਮਹਾਂਮਾਰੀ ਦੌਰਾਨ ਲੇਬਰ ਦੀ ਪਲਾਇਨ ਹੋਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਦੀ ਮਜਬੂਰੀ ਬਣ ਗਈ ਸੀ । ਪਰ ਇਹ ਵਿਧੀ ਇੱਕ ਵੱਡੀ ਕਾਮਯਾਬੀ ਬਣ ਕੇ ਸਾਬਤ ਹੋਈ । ਇਸ ਵਿਧੀ ਨਾਲ ਪਾਣੀ ਦੀ 15 ਤੋਂ 20 ਪ੍ਰਤੀਸ਼ਤ ਬੱਚਤ ਹੁੰਦੀ ਹੈ ਅਤੇ ਫਸਲ ਦਾ ਕੁੱਲ ਸਮਾਂ ਵੀ ਘੱਟਦਾ ਹੈ । ਜਿਸ ਨਾਲ ਖੇਤ ਸਮੇਂ ਸਿਰ ਵਿਹਲੇ ਹੋਣ ਨਾਲ ਅਗਲੀ ਕਣਕ ਦੀ ਫਸਲ ਤੋਂ ਪਹਿਲਾ ਪਰਾਲੀ ਦਾ ਰੱਖ ਰਖਾਵ ਜਾਂ ਸੰਭਾਲ ਲਈ ਸਮਾਂ ਮਿਲ ਜਾਂਦਾ ਹੈ । ਝੋਨੇ ਦੀ ਸਿੱਧੀ ਬਿਜਾਈ ਲਈ ਸਿਰਫ ਤੇ ਸਿਰਫ ਭਾਰੀਆਂ ਅਤੇ ਮੱਧਮ ਜ਼ਮੀਨਾਂ ਲਈ ਹੀ ਕਾਸ਼ਤ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਝੋਨੇ ਦੀ ਸਿੱਧੀ ਬਿਜਾਈ ਦਾ ਢੁੱਕਵਾਂ ਸਮਾਂ 1 ਤੋਂ 15 ਜੂਨ ਹੈ , ਜਦਕਿ ਬਾਸਮਤੀ ਦੀ ਸਿੱਧੀ ਬਿਜਾਈ ਦਾ ਢੁੱਕਵਾ ਸਮਾਂ 16 ਤੋਂ 30 ਜੂਨ ਤੱਕ ਦੀ ਸਿਫਾਰਿਸ਼ ਕੀਤੀ ਗਈ ਹੈ ।
ਸਿੱਧੀ ਬਿਜਾਈ ਨਾਲ ਬੀਜੇ ਗਏ ਝੋਨੇ ਤੋਂ ਲੱਗਭੱਗ 5 ਹਜਾਰ ਰੁਪਏ ਪ੍ਰਤੀ ਏਕੜ ਦੀ ਲੇਬਰ ਦੀ ਸਿੱਧੇ ਤੌਰ ਤੇ ਬੱਚਤ ਹੁੰਦੀ ਹੈ । ਦੂਜੇ ਪਾਸੇ ਕੱਦੂ ਕਰਕੇ ਝੋਨੇ ਦੀ ਟਰਾਂਸ ਪਲਾਂਟਿੰਗ ਨਾਲ ਇੱਕ ਠੋਸ ਤਹਿ ਬਣ ਜਾਂਦੀ ਹੈ ਜਿਸ ਨਾਲ ਮੀਹ ਦਾ ਪਾਣੀ ਨਹੀਂ ਜੀਰਦਾ ਅਤੇ ਬਾਰਸ਼ਾਂ ਦੌਰਾਨ ਹੜ੍ਹ ਵਰਗੇ ਹਾਲਾਤ ਵੀ ਬਣੇ ਰਹਿੰਦੇ ਹਨ । ਉਹਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੋ ਵਿਧੀਆਂ ਭਾਵ ਸੁੱਕੇ ਵਾਨ੍ਹ ਜਾਂ ਤਰ ਵੱਤਰ ਹਾਲਤ ਵਿੱਚ ਕੀਤੀ ਜਾ ਸਕਦੀ ਹੈ । ਪੰਜਾਬ ਸਰਕਾਰ ਵਲੋਂ ਇਸ ਸਾਲ ਵਿਸ਼ੇਸ ਤੌਰ ਤੇ ਝੋਨੇ ਦੀ ਸਿੱਧੀ ਬਿਜਾਈ ਦੀ ਤਰਜੀਹ ਦਿੰਦੇ ਹੋਏ ਜਿਲ੍ਹਾਂ ਐਸ.ਏ.ਐਸ. ਨਗਰ ਦੇ ਤਿੰਨੇ ਬਲਾਕਾਂ ਵਿੱਚ 25 ਮਈ 2021 ਤੋਂ 8 ਘੰਟਿਆਂ ਲਈ ਬਿਜਲੀ ਦੇਣ ਲਈ ਸੁਨਿਸ਼ਚਿਤ ਕੀਤਾ ਹੈ ਤਾਂ ਜੋ ਕਿਸਾਨ ਰੌਣੀ ਕਰਕੇ 1 ਜੂਨ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਣ। ਉਹਨਾ ਇਹ ਵੀ ਕਿਹਾ ਕਿ ਤਰ ਬੱਤਰ ਹਾਲਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਲੱਕੀ ਹੈਪੀ ਸੀਡਰ ਰਾਹੀ 2 ਤੋਂ 3 ਸੈਂਟੀਮੀਟਰ ਡੂੰਘਾ ਹੀ ਬੀਜਣਾ ਚਾਹੀਦਾ ਹੈ । ਇਸ ਮਸ਼ੀਨ ਨਾਲ ਬਿਜਾਈ ਸਮੇਂ ਹੀ ਨਦੀਨ ਨਾਸ਼ਕ ਦੀ ਸਪਰੇਅ ਹੋ ਜਾਂਦੀ ਹੈ । ਜਿਸ ਨਾਲ ਨਦੀਨਾਂ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ । ਉਹਨਾਂ ਕਿਹਾ ਕਿ ਬਿਜਾਈ ਤੋਂ ਬਾਦ ਪਹਿਲਾ ਪਾਣੀ ਮਿੱਟੀ ਦੀ ਕਿਸਮ ਅਨੁਸਾਰ 21 ਦਿਨ ਬਾਦ ਲਾਉਣਾ ਚਾਹੀਦਾ ਹੈ । ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਲਕੀਆਂ/ਰੇਤਲੀਆਂ ਜਮੀਨਾਂ ਵਿੱਚ ਸਿੱਧੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ ਕਿਉਕਿ ਇਸ ਨਾਲ ਲੋਹੇ ਦੀ ਘਾਟ ਆ ਜਾਂਦੀ ਹੈ ।
ਜਿਲਾ ਐਸ.ਏ.ਐਸ. ਨਗਰ ਦੇ ਕਿਸਾਨਾਂ ਨੂੰ ਤਕਨੀਕੀ ਮਦਦ ਲਈ ਉਹਨਾਂ ਨੇ ਤਿੰਨੇ ਬਲਾਕਾਂ ਦੇ ਅਧਿਕਾਰੀਆਂ ਖਰੜ ਬਲਾਕ ਡਾ. ਸੰਦੀਪ ਰਿੰਨਵਾ ਮੋਬਾਇਲ ਨੰ: 9417439949, ਬਲਾਕ ਮਾਜਰੀ ਲਈ ਡਾ. ਗੁਰਬਚਨ ਸਿੰਘ ਮੋ.ਨੰ 9855606006 ਅਤੇ ਬਲਾਕ ਡੇਰਾਬੱਸੀ ਲਈ ਡਾ. ਸਵਰਨਜੀਤ ਸਿੰਘ 9915179981 ਦੇ ਨੰਬਰ ਐਲਾਨੇ ਜਾਂਦੇ ਹਨ ਤਾਂ ਜੋ ਕਿਸਾਨ ਕਿਸੇ ਵੀ ਤਕਨੀਕੀ ਸਹਾਇਤਾ ਲਈ ਇਹਨਾਂ ਨੰਬਰਾਂ ਤੇ ਜਾਣਕਾਰੀ ਹਾਸਿਲ ਕਰ ਸਕਣ ।
ਉਹਨਾ ਇਹ ਵੀ ਕਿਹਾ ਕਿ ਵਿਭਾਗ ਵਿੱਚ 50% ਸਬਸਿਡੀ ਤੇ ਜਿਪਸਮ ਵੀ ਦਿੱਤਾ ਜਾਣਾ ਹੈ ਇਸ ਲਈ ਕਿਸਾਨ ਵੀਰ ਖੇਤ ਦੀ ਮਿੱਟੀ ਪਰਖ ਦੇ ਅਧਾਰ ਤੇ ਲੋੜ ਅਨੁਸਾਰ ਜਿਪਸਮ ਵੀ ਸਬਸਿਡੀ ਤੇ ਬਲਾਕ ਖੇਤੀਬਾੜੀ ਦਫਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ ।