ਟੀ. ਬੀ.  ਦੇ ਮਰੀਜਾਂ  ਨੂੰ ਨਿਊਟਰ੍ਸ਼ਨ ਕਿੱਟਾਂ ਮੁਹੱਇਆ ਕਰਵਾਈਆਂ

Sorry, this news is not available in your requested language. Please see here.

ਰੂਪਨਗਰ, 26 ਦਸੰਬਰ:

ਪ੍ਰਧਾਨ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਧਾਨ ਮੰਤਰੀ  ਟੀ. ਬੀ.  ਮੁਕਤ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਲੋੜਵੰਦ ਟੀ. ਬੀ. ਮਰੀਜਾਂ ਨੂੰ  ਕਮਿਊਨਿਟੀ ਸਪੋਰਟ ਕਰਨ ਲਈ  ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।

ਜਿਲ੍ਹਾ ਰੂਪਨਗਰ ਵਿੱਚ ਬਣਾਏ ਗਏ ਨਿਕਸ਼ੈ ਮਿੱਤਰਾ ਦੁਆਰਾ ਲੋੜਵੰਦ ਟੀ. ਬੀ. ਮਰੀਜਾਂ  ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ। ਮਾਨਯੋਗ ਸਿਵਲ ਸਰਜਨ ਰੂਪਨਗਰ ਅਤੇ  ਜਿਲ੍ਹਾ ਤਪਦਿਕ ਅਫਸਰ ਰੂਪਨਗਰ ਵੱਲੋ  ਲੋੜਵੰਦ ਟੀ. ਬੀ. ਮਰੀਜਾਂ  ਨੂੰ ਨਿਊਟਰ੍ਸ਼ਨ ਕਿੱਟਾਂ ਮੁਹੱਇਆ ਕਰਵਾਇਆ ਜਾਂਦੀਆ ਹਨ।

ਇਸਦੇ ਨਾਲ ਹੀ  ਇਨਰ ਵੀਲ ਕਲੱਬ ਰੂਪਨਗਰ ਦੇ ਪ੍ਰਧਾਨ ਸ਼੍ਰੀਮਤੀ ਮਨਦੀਪ ਕੌਰ ਅਤੇ ਕਲੱਬ ਮੈਬਰਾਂ ਵੱਲੋ ਸਿਵਲ ਹਸਪਤਾਲ ਰੂਪਨਗਰ ਵਿਖੇ ਮਿਤੀ 23-12-2023 ਨੂੰ  ਡਾ. ਕਮਲਦੀਪ ਜਿਲ੍ਹਾ ਤਪਦਿਕ ਅਫਸਰ ਰੂਪਨਗਰ ਅਤੇ ਟੀ. ਬੀ. ਸਟਾਫ ਦੀ ਮੌਜੂਦਗੀ ਵਿੱਚ ਲੋੜਵੰਦ 5 ਟੀ. ਬੀ. ਮਰੀਜਾਂ ਟੀ. ਬੀ. ਮਰੀਜਾਂ ਨੂੰ ਰਾਸ਼ਨ ਵੰਡਿਆ ਗਿਆ ਹੈ।

ਇਸ ਤੋ ਇਲਾਵਾ ਹਰ ਮਹੀਨੇ ਸਿਵਲ ਹਸਪਤਾਲ ਰੂਪਨਗਰ ਵਿਖੇ ਡਾ.ਮੰਜੂ ਵਿਜ ਸਿਵਲ ਸਰਜਨ ਰੂਪਨਗਰ,  ਏ. ਸੀ. ਐਸ. ਮੈਡਮ ਡਾ. ਅੰਜੂ ਭਾਟੀਆ ਜੀ, ਜਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ ਜੀ  , ਸੰਬੰਧਤ ਡਾਕਟਰ ਤੇ ਟੀ. ਬੀ. ਕਲੀਨਿਕ ਰੂਪਨਗਰ ਸਟਾਫ ਵੱਲੋ ਹਰ ਮਹੀਨੇ ਲੋੜਵੰਦ ਟੀ. ਬੀ. ਮਰੀਜਾਂ ਨੂੰ ਨਿਊਟਰੀਸ਼ਨ ਕਿੱਟਾਂ ਮੁਹੱਇਆ ਕਰਵਾਈਆਂ ਜਾਦੀਆ ਹਨ। ਸਾਰੇ ਜਿਲ੍ਹਾ ਵਾਸੀਆ ਨੂੰ ਵੀ ਅਪੀਲ ਹੈ ਕਿ  ਉਹ ਨਿਕਸ਼ੈ ਮਿੱਤਰਾ ਬਣ ਕੇ ਲੋੜਵੰਦ ਟੀ. ਬੀ. ਮਰੀਜਾ ਦੀ ਮਦਦ ਕਰ ਸਕਦੇ ਹਨ।