ਡਾਕ ਵਿਭਾਗ ਵੱਲੋਂ 13 ਅਕਤੂਬਰ ਤੱਕ ਮਨਾਇਆ ਜਾਵੇਗਾ ਰਾਸ਼ਟਰੀ ਡਾਕ ਹਫ਼ਤਾ

Sorry, this news is not available in your requested language. Please see here.

— ਵੱਖ ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਦਿੱਤੀ ਜਾਵੇਗੀ ਜਾਣਕਾਰੀ

 ਫਿਰੋਜ਼ਪੁਰ 09 ਅਕਤੂਬਰ:

ਡਾਕ ਵਿਭਾਗ ਵੱਲੋਂ 13 ਅਕਤੂਬਰ 2023 ਤੱਕ “ਰਾਸ਼ਟਰੀ ਡਾਕ ਹਫ਼ਤਾ” ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੈਂਟ ਡਾਕਘਰ ਫ਼ਿਰੋਜ਼ਪੁਰ ਡਾਕ ਮੰਡਲ ਸ਼੍ਰੀ ਪੀ.ਸੀ. ਮੀਨਾ ਨੇ ਦੱਸਿਆ ਕਿ 9 ਅਕਤੂਬਰ 1874 ਨੂੰ ਯੂਨੀਵਰਸਲ ਪੋਸਟਲ ਯੂਨੀਅਨ ਦੀ ਸਥਾਪਨਾ ਦੀ ਵਰ੍ਹੇਗੰਢ ਹੈ, ਜਿਸ ਤਹਿਤ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਤਹਿਤ 13 ਅਕਤੂਬਰ ਤੱਕ ਰਾਸ਼ਟਰੀ ਡਾਕ ਹਫਤਾ ਮਨਾਇਆ ਜਾਂਦਾ ਹੈ।

 ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਡਾਕ ਮੰਡਲ ਵੱਲੋਂ ਰਾਸ਼ਟਰੀ ਡਾਕ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਸਾਲ ਵਿਸ਼ਵ ਡਾਕ ਦਿਵਸ ਦਾ ਥੀਮ “ਭਰੋਸੇ ਲਈ ਇਕੱਠੇ” ਹੈ। ਉਨ੍ਹਾਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਅਕਤੂਬਰ  ਨੂੰ ਵਿੱਤੀਆਂ ਸਸ਼ਕਤੀਕਰਨ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਫ਼ਿਰੋਜ਼ਪੁਰ ਡਾਕ ਮੰਡਲ ਦੁਆਰਾ ਡਾਕ ਚੌਪਾਲ (ਡਾਕ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ) ਦਾ ਆਯੋਜਨ ਕੀਤਾ ਜਾਵੇਗਾ। ਡਾਕ ਚੌਪਾਲ ਇੱਕ ਵਿਆਪਕ ਕਮਿਊਨਿਟੀ ਪ੍ਰੋਗਰਾਮ ਹੈ ਜਿਸ ਰਾਹੀਂ ਲੋਕਾਂ ਨੂੰ ਇੱਕ ਹੀ ਕੈਂਪ ਵਿੱਚ ਵੱਖ-ਵੱਖ ਡਾਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। 11 ਅਕਤੂਬਰ ਨੂੰ ਫਿਲਾਟਲੀ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ “ਨਵੇਂ ਭਾਰਤ ਲਈ ਡਿਜੀਟਲ ਇੰਡੀਆ” ਵਿਸ਼ੇ ‘ਤੇ ਸਕੂਲਾਂ ਵਿੱਚ ਸੈਮੀਨਾਰ ਅਤੇ ਕਵਿਜ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। 12 ਅਕਤੂਬਰ ਨੂੰ ਮੇਲ ਅਤੇ ਪਾਰਸਲ ਦਿਵਸ ਵਜੋਂ ਮਨਾਇਆ ਜਾਵੇਗਾ। ਗਾਹਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਪਾਰਸਲ ਅਤੇ ਮੇਲ ਸੇਵਾਵਾਂ ਦੇ ਤਹਿਤ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਬਾਰੇ ਸੂਚਿਤ ਕੀਤਾ ਜਾਵੇਗਾ। ਇਸੇ ਤਰ੍ਹਾਂ 13 ਅਕਤੂਬਰ “ਅੰਤਯੋਦਿਆ ਦਿਵਸ” ਵਜੋਂ ਮਨਾਇਆ ਜਾਵੇਗਾ। ਆਧਾਰ ਨਾਮਾਂਕਣ ਅਤੇ ਅੱਪਡੇਟ ਕਰਨ ਲਈ ਪੇਂਡੂ/ਦੁਰਾਡੇ ਖੇਤਰਾਂ ਅਤੇ ਸ਼ਹਿਰੀ ਝੁੱਗੀਆਂ ਵਿੱਚ ਵੀ ਜਾਗਰੂਕਤਾ ਕੈਂਪ ਲਗਾਏ ਜਾਣਗੇ। ਲੋਕਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਜਿਵੇਂ ਕਿ ਜਨ ਸੁਰੱਖਿਆ ਸਕੀਮਾਂ, ਆਧਾਰ ਯੋਗ ਭੁਗਤਾਨ ਸੇਵਾ, ਸਮਾਜਿਕ ਸੁਰੱਖਿਆ ਪੈਨਸ਼ਨ, ਸਿੱਧੇ ਲਾਭ ਟ੍ਰਾਂਸਫਰ ਆਦਿ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।