ਡਾ. ਤਰਸੇਮ ਸਿੰਘ ਨੇ ਬਤੌਰ ਸਿਵਲ ਸਰਜਨ ਰੂਪਨਗਰ ਅਹੁਦਾ ਸੰਭਾਲਿਆ

Sorry, this news is not available in your requested language. Please see here.

ਰੂਪਨਗਰ, 17 ਅਗਸਤ 2024
ਡਾ. ਤਰਸੇਮ ਸਿੰਘ ਨੇ ਬਤੌਰ ਸਿਵਲ ਸਰਜਨ ਰੂਪਨਗਰ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਸਾਲ 1993 ’ਚ ਬਤੌਰ ਮੈਡੀਕਲ ਅਫ਼ਸਰ   ਆਪਣੀ ਸਰਵਿਸ ਦੀ ਸ਼ੁਰੂਆਤ ਜਿਲਾ ਰੂਪਨਗਰ ਤੋਂ ਹੀ ਕੀਤੀ ਸੀ ਉਹਨਾਂ ਦੀ ਪਹਿਲੀ ਜੁਆਇਨਿੰਗ ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਹੈ।
ਬਤੌਰ ਹੱਡੀਆਂ ਦੇ ਮਾਹਰ ਡਾਕਟਰ ਵਜੋਂ ਉਹਨਾਂ ਨੇ ਪਹਿਲਾਂ ਵੀ ਇਸ ਜਿਲ੍ਹੇ ਵਿੱਚ ਸੇਵਾਵਾਂ ਤਨ ਦੇਹੀ ਨਾਲ ਨਿਭਾਈਆਂ ਹਨ ਅਤੇ 2018 ’ਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਪਦਉੱਨਤ ਹੋਣ ਉਪਰੰਤ ਲਗਭਗ ਛੇ ਸਾਲ ਉਹਨਾਂ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਸਿਵਲ਼ ਹਸਪਤਾਲ ਰੂਪਨਗਰ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ।
ਇਸ ਤੋਂ ਬਾਅਦ 6 ਮਈ 2024 ਨੂੰ ਡਿਪਟੀ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਵਜੋਂ ਪ੍ਰਮੋਟ ਹੋਏ ਅਤੇ 16 ਅਗਸਤ ਨੂੰ ਉਹਨਾਂ ਨੇ ਸਿਵਲ ਸਰਜਨ ਰੂਪਨਗਰ ਵਿਖੇ ਅਹੁਦਾ ਸੰਭਾਲਦੇ ਹੀ ਉਹਨਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਦੇ ਚਲ ਰਹੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ, ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਦੇ ਸਹਿਯੋਗ ਸਦਕਾ ਉਹ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ  ਸਿਵਲ ਸਰਜਨ ਦਫਤਰ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਉਹਨਾਂ ਨੂੰ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਡਾਕਟਰ ਨਵਰੂਪ ਕੌਰ, ਜਿਲਾ ਟੀਕਾਕਰਨ ਅਫਸਰ, ਡਾਕਟਰ ਅਮਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ, ਰਾਜ ਰਾਣੀ ਮਾਸ ਮੀਡੀਆ ਅਫਸਰ ਰੀਤੂ ਤੇ ਰਵਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਰਵੀ ਚੰਦਨ ਤੇ ਮਨਿੰਦਰ ਸਿੰਘ ਅਕਾਊਂਟ ਅਫਸਰ, ਹਰਜਿੰਦਰ ਸਿੰਘ ਪੀ.ਏ ਬਲਜੀਤ ਕੌਰ, ਅਰਵਿੰਦ ਕੌਰ, ਸੁਦੇਸ਼ ਕੁਮਾਰ ਅਜੇ ਕੁਮਾਰ, ਅਮਨ ਬਲੱਡ ਬੈਂਕ ਤੋਂ ਅਤੇ ਹੋਰ ਦਫਤਰੀ ਅਮਲਾ ਹਾਜ਼ਰ ਸਨ।