ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਸਮਾਜਸੇਵੀ ਆਗੂਆਂ ਵਲੋਂ ਬਣਾਏ ਗਏ ਮੁਕਾਨ ਦੀ ਚਾਬੀ ਲੋੜਵੰਦ ਪਰਿਵਾਰ ਨੂੰ ਸੌਂਪੀ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਸਮਾਜਸੇਵੀ ਆਗੂਆਂ ਵਲੋਂ ਬਣਾਏ ਗਏ ਮੁਕਾਨ ਦੀ ਚਾਬੀ ਲੋੜਵੰਦ ਪਰਿਵਾਰ ਨੂੰ ਸੌਂਪੀ
ਰੂਪਨਗਰ, 21 ਅਕਤੂਬਰ:
ਸਮਾਜਸੇਵੀ ਆਗੂਆਂ ਵੱਲੋਂ ਪਿੰਡ ਰੰਗੀਲਪੁਰ ਦੀ ਪਰਮਜੀਤ ਕੌਰ ਪਤਨੀ ਲੇਟ ਭਗਵਾਨਦਾਸ ਨੂੰ ਖਸਤਾ ਹਾਲ ਵਿਚ ਪਏ ਮਕਾਨ ਨੂੰ ਦੁਬਾਰਾ ਬਣਾ ਕੇ ਤਿਆਰ ਕੀਤਾ ਗਿਆ ਜਿਸ ਦੀਆਂ ਚਾਬੀਆ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਦੀ ਪਤਨੀ ਡਾਂ ਹਰਜੀਤ ਕੌਰ ਨੇ ਸੌਪੀਆ।
ਇਸੇ ਤਰਾਂ ਪਿੰਡ ਲਖਮੀਪੁਰ ਵਿਖੇ ਚੈਰੀਟੇਬਲ ਸੰਸਥਾ ਵੂਮੈਨ ਐਂਡ ਚਾਈਲਡ ਕੇਅਰ ਵੈਲਫੇਅਰ ਫਾਊਂਡੇਸ਼ਨ ਵਲੋਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜਾ ਨੂੰ ਸਮਰਪਿਤ ਅਸੀਵਨ ਦੌਰਾਨੀਆ ਦੇ ਨਾਮ ਦੋ ਇੱਕ ਸਿਲਾਈ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਕਿਹਾ ਕਿ ਸਮਾਜਸੇਵੀ ਆਗੂਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਨ੍ਹਾਂ ਇੱਕ ਗਰੀਬ ਪਰਿਵਾਰ ਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੈਰੀਟੇਬਲ ਸੰਸਥਾ ਵੂਮੈਨ ਐਂਡ ਚਾਈਲਡ ਕੇਅਰ ਵੈਲਫੇਅਰ ਫਾਊਂਡੇਸ਼ਨ ਨੇ ਵੀ ਲੋੜਵੰਦ ਲੜਕੀਆਂ ਲਈ ਸਿਲਾਈ ਸੈਂਟਰ ਖੋਲ ਉਨ੍ਹਾਂ ਨੂੰ ਪੈਰਾ ‘ਤੇ ਖੜਾ ਕਰਨ ਲਈ ਉਪਰਾਲਾ ਕੀਤਾ ਹੈ।
ਇਸ ਮੌਕੇ ਉੱਤੇ ਸਮਾਜ ਸੇਵੀ ਜਗਤਾਰ ਸਿੰਘ ਲੰਬੜਦਾਰ, ਬਲਵਿੰਦਰ ਸਿੰਘ ਲਖਮੀਪੁਰ, ਜਗਮੋਹਣ ਸਿੰਘ ਗੱਗੂ, ਕਮਲਜੀਤ ਸਿੰਘ, ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ, ਮੇਹਰ ਸਿੰਘ ਸਰਪੰਚ ਲਮਮੀਪੁਰ, ਕਿਸਾਨ ਆਗੂ ਭੁਪਿੰਦਰ ਸਿੰਘ ਬਿੰਦਰਖ, ਬਾਬਾ ਦੀਪ ਸਿੰਘ ਯੂਥ ਕਲੱਬ ਦੇ ਮੈਂਬਰ ਅਤੇ ਮੋਹਤਬਰ ਆਗੂ ਹਾਜਰ ਸਨ।