ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

Sorry, this news is not available in your requested language. Please see here.

ਵਿਸ਼ੇਸ਼ ਸਿੱਖਿਆ ਸ਼ਾਖਾ (ਚਿਲਡਰਨ ਵਿੱਦ ਸਪੈਸ਼ਲ ਨੀਡਸ) ਸਬੰਧੀ ਸਿੱਖਿਆ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਸਬੰਧ ਵਿੱਚ ਜਾਰੀ ਕੀਤਾ ਪੋਸਟਰ
 ਤਰਨ ਤਾਰਨ, 16 ਸਤੰਬਰ:
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਸਬੰਧੀ ਸਬੰਧਿਤ ਅਧਿਕਾਰੀਆਂ  ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿੱਚ ਵਿਭਾਗ ਦੂਆਰਾ ਚਲ ਰਹੇ ਵੱਖ-ਵੱਖ ਕੰਪੋਨੇਂਟਾਂ ਜਿਵੇਂ ਕਿ ਸਿਵਲ ਵਰਕਸ, ਰੈਂਜੀਡੇਂਸ਼ੀਅਲ ਹੋਸਟਲ, ਟੈਕਸਟ ਬੁੱਕਸ ਅਤੇ ਇਨਕਲੂਸਿਵ ਐਜੂਕੇਸ਼ਨ ਫਾੱਰ ਦ ਡਿਸਏਬਲਡ (ਈ. ਆਈ. ਡੀ.) ਆਦਿ ਸਬੰਧੀ ਜਾਣਕਾਰੀ ਹਾਸਿਕ।ਲ ਕੀਤੀ ਗਈ।।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਚਾਇਲਡ ਕੇਅਰ ਇਨਸਟੀਟਿਯੂਸ਼ਨ ਖੋਲਣ ਦਾ ਪ੍ਰੋਪੋਜਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਗਰੀਬ ਪਰਿਵਾਰਾਂ ਦੇ ਬੇਘਰੇ, ਲੋੜਵੰਦ ਬੱਚੇ ਅਤੇ ਵਿਅਕਤੀ ਜੋ ਮਾਨਸਿਕ ਤੌਰ ‘ਤੇ ਪੀੜਿਤ ਹਨ, ਉਹਨਾਂ ਲਈ ਕੰਮ ਅਤੇ ਰਹਿਣ ਆਦਿ ਦੀਆਂ ਸਹੂਲਤਾਂ ਦਾ ਪ੍ਰਬੰਧ ਹੋਵੇਗਾ, ਨਾਲ ਹੀ ਜਿਲੇ੍ਹ ਵਿੱਚ (ਡੀ. ਡੀ. ਆਰ. ਸੀ.) ਡਿਸਟ੍ਰਿਕਟ ਡਿਸਏਬਿਲਟੀ ਰੀਹੈੱਬਲੀਟੇਸ਼ਨ ਸੈਂਟਰ ਖੋਲਣ ਲਈ ਪ੍ਰਪੋਜਲ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ, ਤਾਂਕਿ ਲੋੜਵੰਦ ਲੋਕਾਂ ਨੂੰ ਹੋਰ ਸਹੂਲਤਾਂ ਦੇਣ ਲਈ ਸ਼ੂਰੂ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋ ਵਿਸ਼ੇਸ ਸਿੱਖਿਆ ਸ਼ਾਖਾ (ਚਿਲਡਰਨ ਵਿੱਦ ਸਪੈਸ਼ਲ ਨੀਡਸ) ਸਬੰਧੀ ਸਿੱਖਿਆ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਸਬੰਧ ਵਿੱਚ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ‘ਤੇ ਡਿਪਟੀ ਡੀ. ਈ. ਓ. ਸ੍ਰੀ. ਪਰਮਜੀਤ ਸਿੰਘ (ਐਲੀਮੈਂਟਰੀ ਸਿੱਖਿਆ) ਸ. ਹਰਪਾਲ ਸਿੰਘ (ਸੈਕੰਡਰੀ ਸਿੱਖਿਆ), ਜਿਲ੍ਹਾ ਸਪੈਸ਼ਲ ਐਜੂਕੇਟਰ ਸ਼੍ਰੀ ਅਨੁਜ ਚੌਧਰੀ, ਸ਼੍ਰੀਮਤੀ ਨਵਨੀਤ ਕੌਰ ( ਏ. ਪੀ. ਸੀ.-ਜੀ) ਸ਼੍ਰੀ ਹਰਪ੍ਰੀਤ ਸਿੰਘ ਅਤੇ ਸ਼੍ਰੀਮਤੀ ਮਾਲਤੀ ਗੁਪਤਾ ਆਦਿ ਹਾਜਿਰ ਸਨ।