ਅਣਗਹਿਲੀ ਵਰਤਣ ’ਤੇ ਡਿਜਾਸਟਰ ਮੈਨਜੈਮੈਂਟ ਐਕਟ ਤਹਿਤ ਹੋਵੇਗੀ ਕਾਰਵਾਈ
ਜ਼ਿਲੇ ਅੰਦਰ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਨੂੰ ਕਾਬੂ ਹੇਠ ਲਿਆਉਣ ਲਈ ਜ਼ਿਲਾ ਵਾਸੀਆਂ ਕੋਲੋ ਸਹਿਯੋਗ ਦੀ ਕੀਤੀ ਮੰਗ
ਗੁਰਦਾਸਪੁਰ, 14 ਅਪ੍ਰੈਲ ( ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਿਲੇ ਦੇ ਸਮੂਹ ਸਕੈਨ ਸੈਂਟਰ ਵਾਲਿਆਂਸ਼ ਮੈਡੀਕਲ ਡਾਕਟਰਾਂ, ਪ੍ਰਾਈਵੇਟ ਪ੍ਰਕੈਟਿਸ਼ਨਰ, ਆਰ.ਐਮ.ਪੀ ਡਾਕਟਰਾਂ ਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੂੰ ਸਖ਼ਤ ਸਬਦਾਂ ਵਿਚ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਕੋਰੋਨਾ ਬਿਮਾਰੀ ਨਾਲ ਪੀੜਤਾਂ ਦਾ ਇਲਾਜ ਕਰਦੇ ਹਨ ਪਰ ਉਸਦੀ ਜਾਣਕਾਰੀ ਸਿਹਤ ਵਿਭਾਗ ਦੇ ਅਧਿਕਾਰੀਆਂ, ਸਿਵਲ ਸਰਜਨ ਜਾਂ ਡਿਪਟੀ ਮੈਡੀਕਲ ਕਮਿਸ਼ਨਰ ਗੁਰਦਾਸਪੁਰ ਨੂੰ ਮੁਹੱਈਆ ਨਹੀਂ ਕਰਦੇ ਹਨ, ਜਿਸ ਨਾਲ ਬਿਮਾਰੀ ਦੇ ਵੱਧ ਜਾਣ ਨਾਲ ਪੀੜਤਾਂ ਦੀ ਹਾਲਤ ਨਾਜੁਕ ਹੋ ਜਾਂਦੀ ਹੈ ਤੇ ਕਈ ਕੇਸਾਂ ਵਿਚ ਪੀੜਤ ਦੀ ਮੋਤ ਹੋ ਜਾਂਦੀ ਹੈ, ਜੋ ਬਹੁਤ ਗੰਭੀਰ ਵਿਸ਼ਾ ਹੈ। ਡਿਪਟੀ ਕਮਿਸ਼ਨਰ ਵਲੋਂ ਇਹ ਪ੍ਰਗਟਾਵਾ ਅੱਜ ਲਾਈਵ ਫੇਸਬੁੱਕ ਸ਼ੈਸਨ ਰਾਹੀਂ ਜ਼ਿਲਾ ਵਾਸੀਆਂ ਨਾਲ ਮੁਖਾਤਿਬ ਹੋਣ ਦੋਰਾਨ ਕੀਤਾ ਗਿਆ।
ਉਨਾਂ ਅੱਗੇ ਕਿਹਾ ਕਿ ਬੀਤੇ 2-3 ਦਿਨਾਂ ਦੌਰਾਨ ਜ਼ਿਲੇ ਅੰਦਰ 8 ਮੌਤਾਂ ਹੋ ਚੁੱਕੀਆਂ ਹਨ ਅਤੇ ਹੁਣ ਤਕ ਜ਼ਿਲੇ ਅੰਦਰ 400 ਮੋਤਾਂ ਹੋ ਚੁੱਕੀਆਂ ਹਨ, ਜੋ ਬਹੁਤ ਦੁੱਖ ਦੀ ਗੱਲ ਹੈ। ਰੋਜਾਨਾ ਕਰੀਬ 3000 ਵਿਅਕਤੀਆਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਕਰੀਬ 5 ਫੀਸਦ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪੋਜ਼ਟਿਵ ਆ ਰਹੀ ਹੈ, ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜਿਲੇ ਅੰਦਰ ਕੋਰੋਨਾ ਬਿਮਾਰੀ ਦਾ ਫੈਲਾਅ ਹੋ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਮੋਤਾਂ ਦੇ ਕਾਰਨ ਸਬੰਧੀ ਪਹਿਲਾਂ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਹੁਣ ਵੀ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਪਾਇਆ ਗਿਆ ਕਿ ਮੋਤਾਂ ਦਾ ਕਾਰਨ ਬਿਮਾਰੀ ਨਾਲ ਪੀੜਤਾਂ ਵਲੋਂ ਸਮੇਂ ਸਿਰ ਬਿਮਾਰੀ ਦਾ ਇਲਾਜ ਨਾ ਕਰਵਾਉਣਾ ਹੈ। ਉਨਾਂ ਦੱਸਿਆ ਕਿ ਕੋਰੋਨਾ ਬਿਮਾਰੀ ਦੇ ਲੱਛਣ ਵਾਲੇ ਮਰੀਜ ਜਿਵੇਂ ਬੁਖਾਰ, ਜੁਕਾਮ, ਸਰੀਰ ਦਰਦ ਹੋਣਾ ਆਦਿ ਹੁੰਦਾ ਹੈ ਤਾਂ ਉਹ ਨੇੜਲੇ ਮੈਡੀਕਲ ਸਟੋਰ, ਡਾਕਟਰ ਆਦਿ ਕੋਲੋਂ ਦਵਾਈ ਲੈਂਦੇ ਹਨ। ਨਾਲ ਹੀ ਉਨਾਂ ਕਿਹਾ ਕਿ ਨੇੜਿਓ ਦਵਾਈ ਲੈਣਾ ਮਾੜੀ ਗੱਲ ਨਹੀਂ, ਪਰ ਮਾੜਾ ਹੈ ਕਿ ਦਵਾਈ ਦੇਣ ਵਾਲੇ ਵਲੋਂ ਪੀੜਤਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਮੁੱਹਈਆ ਨਹੀਂ ਕਰਵਾਉਂਦੇ ਤੇ ਬਿਮਾਰੀ ਦੇ ਵੱਧ ਜਾਣ ਨਾਲ ਪੀੜਤ ਦੀ ਮੋਤ ਹੋ ਜਾਂਦੀ ਹੈ। ਉਨਾਂ ਅੱਗੇ ਕਿਹਾ ਕਿ ਪਹਿਲਾਂ ਵੀ ਉਨਾਂ ਵਲੋਂ ਡਿਜਾਸਟਰ ਮੈਨਜਜੇਮੈਂਟ ਐਕਟ ਤਹਿਤ ਅਜਿਹੀ ਅਣਗਹਿਲੀ ਵਰਤਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਦੇ ਚੱਲਦਿਆਂ ਇਕ ਕੈਮਿਸਟ ਅਤੇ ਦੀਨਾਨਗਰ ਦੇ 3 ਡਾਕਟਰਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਮੁੱਢਲੀ ਜਾਂਚ ਵਿਚ ਪਾਇਆ ਗਿਆ ਕਿ ਇਨਾਂ ਵਲੋਂ ਸਮੇਂ ਸਿਰ ਸਿਹਤ ਵਿਭਾਗ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਲਈ ਇਨਾਂ ਡਾਕਟਰਾਂ ਵਿਰੁੱਧ ਜਾਂਤ-ਪੜਤਾਲ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਈ ਜਾਣ ਤੇ ਬਖਸ਼ਿਆ ਨਹੀ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ, ਉਹ ਕੱਲ੍ਹ ਵੀਰਵਾਰ ਤੋਂ ਸਕੈਨ ਸੈਂਟਰਾਂ ਆਦਿ ਦਾ ਸਰਵੈ ਕਰਨ ਤਾਂ ਜੋ ਕੋਰੋਨਾ ਬਿਮਾਰੀ ਨਾਲ ਪੀੜਤ ਦੇ ਲੱਛਣ ਵਾਲੇ ਮਰੀਜਾਂ ਦਾ ਪਤਾ ਲੱਗ ਸਕੇ ਅਤੇ ਜਿਨਾਂ ਵਲੋਂ ਸਿਹਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਨਹੀਂ ਪ੍ਰਦਾਨ ਕੀਤੀ ਗਈ ਹੋਵੇਗੀ, ਉਨਾਂ ਵਿਰੁੱਧ ਡਿਜਾਸਟਰ ਮੈਨਜੈਮੈਂਟ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਸਕੈਨ ਸੈਂਟਰ ਵਾਲੇ, ਮੈਡੀਕਲ ਪ੍ਰਕੈਟਿਸ ਕਰਨ ਵਾਲੇ ਤੇ ਆਰ.ਐਂਮ.ਪੀ ਆਦਿ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਰੋਜਾਨਾ ਉਨਾਂ ਕੋਲੋ ਕੋਰੋਨਾ ਬਿਮਾਰੀ ਦੇ ਲੱਛਣ ਵਾਲੇ ਵਿਅਕਤੀ ਦੀ ਜਾਣਕਾਰੀ ਜਿਵੇਂ ਉਨਾਂ ਦਾ ਨਾਂਅ, ਮੋਬਾਇਲ ਫੋਨ ਨੰਬਰ ਤੇ ਪਤਾ, ਦਿਨ ਵਿਚ ਇਕ ਵਾਰੀ ਜਰੂਰ ਮੁਹੱਈਆ ਕਰਵਾਉਣ। ਉਨਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਪੀੜਤ ਦਾ ਟੈਸਟ ਕਰਕੇ ਬਿਮਾਰੀ ਦਾ ਸਮੇਂ ਸਿਰ ਪਤਾ ਲੱਗਣ ਤੇ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ ਅਤੇ ਪੀੜਤ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਲੇ ਅੰਦਰ ਵੈਕਸੀਨ ਲਗਾਉਣ ਦੀ ਮੁਹਿੰਮ ਤਹਿਤ 1 ਲੱਖ 96 ਹਜ਼ਾਰ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਯੋਗ ਵਿਅਅਕਤੀਆਂ ਨੂੰ ਵੈਕਸੀਨ ਤੁਰੰਤ ਲਗਾਉਣੀ ਚਾਹੀਦੀ ਹੈ। ਉਨਾਂ ਅੱਗੇ ਕਿਹਾ ਕਿ ਅਗਲੇ 20 ਦਿਨ ਸਖਤੀ ਨਾਲ ਸਾਵਾਧਾਨੀਆਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਸ ਤਰਾਂ ਜਿਲੇ ਵਾਸੀਆਂ ਨੇ ਪਹਿਲਾਂ ਵੀ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਸੀ, ਓਸੇ ਤਰਾਂ ਹੁਣ ਵੀ ਕੋਰੋਨਾ ਬਿਮਾਰੀ ਵਿਰੁੱਧ ਸਾਥ ਦਿੱਤਾ ਜਾਵੇ, ਤਾਂ ਜੋ ਇਸ ਬਿਮਾਰੀ ਵਿਰੁੱਧ ਫਤਿਹ ਹਾਸਲ ਕੀਤੀ ਜਾ ਸਕੇ। ਨਾਲ ਹੀ ਉਨਾਂ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਲਾਜ਼ਮੀ ਕਰਨ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਹਿਨ ਕੇ ਰੱਖਣ। ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ।

हिंदी






