ਰੂਪਨਗਰ, 5 ਨਵੰਬਰ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਕਾਲਜ ਰੂਪਨਗਰ ਅਤੇ ਸਰਕਾਰੀ ਆਈ.ਟੀ.ਆਈ (ਲੜਕੀਆਂ) ਰੂਪਨਗਰ ਵਿਖੇ ਲਗਾਏ ਗਏ ਕੈਂਪਾਂ ਦੀ ਚੈਕਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੈਂਪਾ ਵਿੱਚ ਬੂਥ ਪੱਧਰ ਤੇ ਜਿੰਨਾਂ ਨਾਗਰਿਕਾ ਦੀ ਉਮਰ 1 ਜਨਵਰੀ 2024 ਨੂੰ 18 ਸਾਲ ਜਾਂ ਇਸ ਤੋਂ ਜਿਆਦਾ ਹੋ ਗਈ ਹੈ ਅਤੇ ਉਹਨਾਂ ਨੇ ਅਜੇ ਤੱਕ ਵੋਟ ਬਣਵਾਉਣ ਦਾ ਫਾਰਮ ਨਹੀਂ ਭਰਿਆ, ਉਹ ਲੋਕ ਆਪਣੇ ਫਾਰਮ ਸਬੰਧਿਤ ਬੂਥ ਲੇਵਲ ਅਫਸਰ ਕੋਲ ਦਸਤੀ ਜਮ੍ਹਾਂ ਕਰਵਾ ਸਕਦੇ ਹਨ ਜਾਂ ਆਪ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਅਗਲਾ ਕੈਂਪ ਮਿਤੀ 2 ਅਤੇ 3 ਦਸੰਬਰ 2023 ਨੂੰ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 49- ਅਨੰਦਪੁਰ ਸਾਹਿਬ, 50- ਰੂਪਨਗਰ ਅਤੇ 51- ਚਮਕੌਰ ਸਾਹਿਬ (ਅ.ਜ) ਬੂਥ ਲੈਵਲ ਅਫਸਰਾਂ ਦੁਆਰਾ ਸਾਰੇ ਪੋਲਿੰਗ ਸਟੇਸ਼ਨਾ ਤੇ ਲਗਾਏ ਜਾਣਗੇ।
ਉਹਨਾਂ ਦੱਸਿਆ ਕਿ ਵੋਟ ਬਣਵਾਉਣ ਲਈ ਮੋਬਾਇਲ ਐਪ ( nvsp.in and Votersportal.eci.gov.in) ਤੇ ਜਾ ਕੇ ਆਨਲਾਇਨ ਫਾਰਮ ਨੰ. 6 ਨਵੀ ਵੋਟ ਬਣਾਉਣ ਲਈ, ਫਾਰਮ ਨੰ. 7 ਵੋਟ ਕਟਵਾਉਣ ਲਈ ਅਤੇ ਫਾਰਮ ਨੰ. 8 ਪਹਿਲਾ ਬਣੀ ਹੋਈ ਵੋਟ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੋਧ/ਡੁਪਲੀਕੇਟ ਵੋਟਰ ਕਾਰਡ ਲੈਣ ਲਈ, ਪਤਾ ਬਦਲਣ ਲਈ ਅਤੇ ਪੀ.ਡਬਲਿਊ.ਡੀ. ਮਾਰਕ ਕਰਵਾਉਣ ਲਈ ਭਰ ਸਕਦੇ ਹਨ ਜਾਂ ਦਸਤੀ ਬੂਥ ਲੈਵਲ ਅਫਸਰ, ਚੌਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ 27 ਅਕਤੂਬਰ ਤੋਂ ਲੈ ਕੇ 9 ਦਸੰਬਰ ਤੱਕ ਚੱਲਣ ਵਾਲੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ ਤਹਿਤ ਜ਼ਿਲ੍ਹੇ ‘ਚ ਨਵੀਆ ਵੋਟਾਂ ਬਣਾਉਣ, ਮੌਜੂਦਾ ਵੋਟਾਂ ‘ਚ ਦਰੁਸਤੀ ਕਰਵਾਉਣ ਜਾਂ ਕਟਵਾਉਣ ਲਈ ਆਪਣੇ ਬੀ.ਐਲ.ਓ/ ਐੱਸ.ਡੀ..ਐੱਮ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਸ਼੍ਰੀ ਅਮਨਦੀਪ ਸਿੰਘ, , ਸੁਪਰਵਾਈਜਰ ਸ਼੍ਰੀ ਪਰਮਿੰਦਰ ਸਿੰਘ, ਚੋਣ ਕਾਨੂੰਗੋ ਸ਼੍ਰੀ ਰਾਜੇਸ਼ ਕੁਮਾਰ, ਚੋਣ ਕਾਨੂੰਗੋ ਸ਼੍ਰੀ ਅਮਨਦੀਪ ਸਿੰਘ ਅਤੇ ਸਬੰਧਿਤ ਬੂਥਾਂ ਦੇ ਬੀ.ਐਲ.ਓਜ਼ ਹਾਜ਼ਰ ਸਨ।

हिंदी






