ਡਿਪਟੀ ਕਮਿਸ਼ਨਰ ਵੱਲੋਂ ਖਾਦ ਨਾਲ ਬੇਲੋੜੀ ਟੈਗਿੰਗ ਤੇ ਪੂਰਨ ਰੋਕ ਸਬੰਧੀ ਸਖ਼ਤ ਹਦਾਇਤਾਂ ਜਾਰੀ

Sorry, this news is not available in your requested language. Please see here.

ਰੂਪਨਗਰ, 9 ਨਵੰਬਰ 2024 
ਕਿਸਾਨਾ ਨੂੰ ਡੀ.ਏ.ਪੀ. ਅਤੇ ਹੋਰ ਫੋਸਫ਼ੇਟਿਕ ਖਾਦਾਂ ਵਾਜਿਬ ਰੇਟ ਤੇ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ/ ਹੋਲਸੇਲ/ ਰੇਟੇਲ ਵਿਕ੍ਰੇਤਾਵਾਂ ਨੂੰ ਡੀ.ਏ.ਪੀ. ਖਾਦ ਨਾਲ ਬੇਲੋੜੀ ਟੈਗਿੰਗ ਤੇ ਪੂਰਨ ਰੋਕ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਸ਼੍ਰੀ ਹਿਮਾਂਸ਼ੂ ਜੈਨ ਨੇ ਹਦਾਇਤ ਕੀਤੀ ਕਿ ਖਾਦ ਵਿਕਰੇਤਾਵਾਂ ਵਲੋਂ ਫਿਜ਼ੀਕਲ ਸਟਾਕ ਰੋਜ਼ਾਨਾ ਡਿਸਪਲੇਅ ਬੋਰਡ ਤੇ ਦਰਸਾਉਣਾ, ਬਿੱਲ ਬੁੱਕ ਅਤੇ ਸਟਾਕ ਰਜਿਸਟਰ ਦੁਕਾਨ/ਗੋਦਾਮ ਤੇ ਰੱਖਣਾ ਯਕੀਨੀ ਬਣਾਇਆ ਜਾਵੇ, ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਦੁਕਾਨਾਂ  ਦੀ ਨਿਰੰਤਰ ਚੈਕਿੰਗ ਕਰਨ ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਅਤੇ ਸੁਚੱਜੀ ਸਪਲਾਈ ਕਾਰਵਾਈ ਜਾ ਸਕੇ ।
ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਖੇਤੀ ਸਮੱਗਰੀ ਖਰੀਦ ਕਰਦੇ ਸਮੇਂ ਪੱਕਾ ਬਿੱਲ ਜਰੂਰ ਲਿਆ ਜਾਵੇ। ਜੇਕਰ ਕੋਈ ਦੁਕਾਨਦਾਰ ਜਾਰੀ ਹਦਾਇਤਾਂ ਦੀ ਅਣਗਹਿਲੀ ਕਰਦਾ ਪਾਇਆ ਗਿਆ ਤਾਂ ਉਸ ਦੀ ਸ਼ਿਕਾਇਤ ਖੇਤੀਬਾੜੀ ਦਫ਼ਤਰ ਨੂੰ ਦੇਵੇ ਤਾਂ ਜ਼ੋ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਕਾਰਵਾਈ ਕੀਤੀ ਜਾ ਸਕੇ। ਕਿਸਾਨ ਡੀ ਏ ਪੀ ਦੇ ਬਦਲ ਵਜੋਂ ਟ੍ਰਿਪਲ ਸੁਪਰ ਫਾਸਫੇਟ, ਸਿੰਗਲ ਸੁਪਰ ਫਾਸਫੇਟ, ਐਨ.ਪੀ.ਕੇ. 12:32:16 ਵੀ ਵਰਤ ਸਕਦੇ ਹਨ।