ਡਿਪਟੀ ਕਮਿਸ਼ਨਰ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਕਮੇਟੀ ਮੈਂਬਰਾਂ ਨਾਲ ਕੀਤੀ ਮੀਟਿੰਗ

Sorry, this news is not available in your requested language. Please see here.

ਵੱਖ-ਵੱਖ ਪਹਿਲੂਆਂ ਤੇ ਕੀਤੀ ਵਿਚਾਰ ਚਰਚਾ

ਫਾਜ਼ਿਲਕਾ 4 ਫਰਵਰੀ 2025

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਮੇਟੀ ਮੈਂਬਰਾਂ ਨਾਲ ਕੈਂਪਸ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਪਹਿਲੂਆਂ *ਤੇ ਵਿਚਾਰ-ਚਰਚਾ ਕੀਤੀ।
ਜਵਾਹਰ ਨਵੋਦਿਆ ਵਿਦਿਆਲਿਆ ਕਿਕਰ ਵਾਲਾ ਰੂਪਾ ਦੇ ਪ੍ਰਿੰਸੀਪਲ ਸ੍ਰੀ ਅਸੋਕ ਕੁਮਾਰ ਵਰਮਾ ਨੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਕਿ ਕੈਂਪਸ ਵਿਖੇ ਲਗਭਗ 350 ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੈਂਪਸ ਨੂੰ ਬਾਖੂਬੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵਿਦਿਆਲਿਆ ਵਿਖੇ ਹੋਰ ਲੋੜੀਂਦੀਆਂ ਸਹੂਲਤਾਂ ਬਾਰੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਜਿਸ ਦੀ ਪੂਰਤੀ ਸਬੰਧੀ ਸਕੂਲ ਪ੍ਰਿਸੀੰਪਲ ਨੂੰ ਵਿਸ਼ਵਾਸ ਦਵਾਇਆ ਗਿਆ।

ਇਸ ਮੌਕੇ ਡਿਪਟੀ ਡੀ.ਈ.ਓ ਪੰਕਜ ਅੰਗੀ, ਸਿਹਤ ਵਿਭਾਗ ਤੋਂ ਡਾ. ਪੰਕਜ ਚੌਹਾਨ, ਪਿੰਡ ਦੇ ਸਰਪੰਚ, ਪੀ.ਐਸ.ਪੀ.ਸੀ.ਐਲ ਤੋਂ ਕਾਰਜਕਾਰੀ ਇੰਜੀਨੀਅਰ, ਸਕੂਲ ਸਟਾਫ ਸ੍ਰੀ ਸੰਜੈ ਆਦਿ ਮੌਜੂਦ ਸਨ।

ਬਾਕਸ ਲਈ ਪ੍ਰਸਤਾਵਿਤ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8 ਫਰਵਰੀ 2025 ਨੂੰ
ਜਵਾਹਰ ਨਵੋਦਿਆ ਵਿਦਿਆਲਿਆ ਕਿਕਰ ਵਾਲਾ ਰੂਪਾ ਦੇ ਪ੍ਰਿੰਸੀਪਲ ਸ੍ਰੀ ਅਸੋਕ ਕੁਮਾਰ ਵਰਮਾ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ202526 ਦੌਰਾਨ ਨੌਵੀਂ ਅਤੇ ਗਿਆਰਵੀਂ ਜਮਾਤ ਪ੍ਰੀਖਿਆ 8 ਫਰਵਰੀ 2025 ਦਿਨ ਸ਼ਨੀਵਾਰ ਨੂੰ ਹੋਵੇਗੀ।

ਉਨ੍ਹਾਂ ਦੱਸਿਆ ਕਿ ਨੌਵੀਂ ਜਮਾਤ ਦਾ ਪ੍ਰੀਖਿਆ ਕੇਂਦਰ ਸਕੂਲ ਆਫ਼ ਐਮੀਨੈਂਸ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ) ਅਤੇ ਗਿਆਰਵੀਂ ਦਾ ਪ੍ਰੀਖਿਆ ਕੇਂਦਰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਹੋਵੇਗਾ। ਪ੍ਰਾਰਥੀ ਪ੍ਰੀਖਿਆ ਲਈ ਐਂਟਰੀ ਕਰਨ ਲਈ ਆਪਣਾ ਪ੍ਰਵੇਸ਼ ਪੱਤਰ ਵੈਬਸਾਈਟ www.navodaya.gov.in ਤੇ ਉਪਲੱਬਧ ਲਿੰਕ ਦੇ ਮਾਧਿਅਮ ਰਾਹੀਂ ਡਾਊਨਲੋਡ ਕਰ ਸਕਦੇ ਹਨ ਜਾਂ ਨਵੋਦਿਆਂ ਵਿਦਿਆਲਿਆ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।  ਵਧੇਰੇ ਜਾਣਕਾਰੀ ਲਈ ਹੈਲਪਲਾਈਨ ਮੋਬਾਇਲ ਨੰ: 93830-32160 ਤੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।