ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਦੀ ਜਾਂਚ ਲਈ ਔਚਕ ਨਿਰੀਖਣ

Sorry, this news is not available in your requested language. Please see here.

ਜਲਾਲਾਬਾਦ, 29 ਨਵੰਬਰ:

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜਲਾਲਾਬਾਦ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦਾ ਦੌਰਾ ਕਰਕੇ ਇੱਥੇ ਸਫਾਈ ਵਿਵਸਥਾ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਜਲਾਲਾਬਾਦ ਦੇ ਮੇਨ ਸੜਕ ਵਿਖੇ ਬੈਂਕਾਂ ਦੇ ਬਾਹਰ ਲੋਕਾਂ ਦੇ ਵਹੀਕਲਾਂ ਕਾਰਨ ਵਧ ਰਹੇ ਟ੍ਰੈਫਿਕ ਦੀ ਸਮਸਿਆ ਲਈ ਬੈਕ ਦੇ ਮੈਨੇਜਰ ਨੂੰ ਹਦਾਇਤ ਕੀਤੀ ਕਿ ਬੈਕਾਂ ਦੇ ਬਾਹਰ ਵਹੀਕਲਾਂ ਦੇ ਲਈ ਪਾਰਕਿੰਗ ਕੀਤੀ ਜਾਵੇ ਤਾ ਜੋ ਆਮ ਲੋਕਾਂ ਨੂੰ ਟ੍ਰੈਫਿਕ ਦੀ ਸਮਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੁਲਿਸ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਤਾਂ ਜੋ ਟ੍ਰੈਫਿਕ ਕਾਰਨ ਹੋ ਰਹੇ ਹਾਦਸਿਆ ਤੋਂ ਬਚਿਆ ਜਾ ਸਕੇ।

ਉਨ੍ਹਾਂ ਜਲਾਲਾਬਾਦ ਦੇ ਬਜਾਰਾਂ ਦਾ ਦੌਰਾ ਕੀਤਾ ਦੌਰੇ ਦੌਰਾਨ ਉਨ੍ਹਾਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਕਬਜੇ ਕੀਤੀ ਜਗ੍ਹਾਂ ਨੂੰ ਹਟਾਇਆ ਲਈ ਕਿਹਾ ਤਾਂ ਜੋ ਬਾਜਾਰਾਂ ਵਿਖੇ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਸਟਾਫ ਨੂੰ ਸਖਤ ਹਦਾਇਤ ਕੀਤੀ ਕਿ ਸਫਾਈ ਵਿਵਸਥਾ ਨੂੰ ਹੋਰ ਦਰੁਸਤ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਕੂੜਾ ਨਾਲੋਂ ਨਾਲ ਚੁੱਕਿਆ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਦੇਣ ਅਤੇ ਕੁੜਾ ਨਿਰਧਾਰਤ ਥਾਵਾਂ ਤੇ ਹੀ ਸੁੱਟਿਆ ਜਾਵੇ।