ਡੀ.ਐਸ.ਆਰ ਡਰਾਫਟ ਵਿੱਚ ਪਾਏ ਗਏ ਰਕਬੇ ਨੂੰ ਲੈਕੇ ਇਤਰਾਜ ਤੇ ਸੁਝਾਅ ਮੰਗੇ

Sorry, this news is not available in your requested language. Please see here.

ਡੀ.ਐਸ.ਆਰ ਡਰਾਫਟ ਵਿੱਚ ਪਾਏ ਗਏ ਰਕਬੇ ਨੂੰ ਲੈਕੇ ਇਤਰਾਜ ਤੇ ਸੁਝਾਅ ਮੰਗੇ
ਰੂਪਨਗਰ, 6 ਸਤੰਬਰ:
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਹਰਜੌਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜੀਸਟ੍ਰੇਟ ਅਤੇ ਮਾਈਨਿੰਗ ਅਧਿਕਾਰੀਆਂ ਨਾਲ ਜ਼ਿਲ੍ਹਾ ਸਰਵੇ ਰਿਪੋਰਟ ਸਬੰਧੀ ਵੀਡਿਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਡਰਾਫਟ ਡੀ.ਐਸ.ਆਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਹਰਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਮੁੱਢਲੇ ਸਰਵੇ ਮੁਕੰਮਲ ਹੋਣ ਬਾਅਦ ਉਸਦਾ ਡਰਾਫਟ ਡੀ.ਐਸ.ਆਰ. ਰਿਪੋਰਟ ਤਿਆਰ ਕਰਨ ਉਪਰੰਤ ਉਸਨੂੰ ਜ਼ਿਲ੍ਹਾ ਰੂਪਨਗਰ ਦੀ ਵੈੱਬਸਾਈਟ https://rupnagar.nic.in ਉੱਤੇ 1 ਸਤੰਬਰ ਨੂੰ ਅਪਲੋਡ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਡਰਾਫਟ ਡੀ.ਐਸ.ਆਰ ਨੂੰ ਐਮ.ਓ.ਈ.ਐਫ ਅਤੇ ਸੀ.ਸੀ ਦੀਆਂ ਗਾਈਡਲਾਈਨਜ਼ ਅਨੁਸਾਰ ਇੱਕ ਮਹੀਨੇ ਲਈ ਪਬਲਿਕ ਡੋਮੇਨ ਉੱਤੇ ਰੱਖਿਆ ਗਿਆ ਹੈ। ਪਬਲਿਕ ਡੋਮੇਨ ਵਿੱਚ ਅਪਲੋਡ ਕੀਤੇ ਗਏ ਡਰਾਫਟ ਡੀ.ਐਸ.ਆਰ. ਸਬੰਧੀ ਸੁਝਾਅ ਜਾਂ ਇਤਰਾਜ ਕਰਨ ਲਈ ਕਾਰਜਕਾਰੀ ਇੰਜੀਨੀਅਰ, ਜਲ-ਨਿਕਾਸ-ਕਮ-ਮਾਈਨਿੰਗ ਮੰਡਲ, ਰੂਪਨਗਰ ਦੇ ਦਫਤਰੀ ਕਮਰਾ ਨੰ. 145 ਵਿਖੇ ਪਹੁੰਚ ਕਰਕੇ ਜਾਂ ਕਾਰਜਕਾਰੀ ਇੰਜੀਨੀਅਰ ਦੀ email id:-xenminingropar@gmail.com ਉੱਤੇ ਦਿੱਤੇ ਜਾ ਸਕਦੇ ਹਨ।