ਡੇਂਗੂ ਦਾ ਲਾਰਵਾ ਮਿਲਣ `ਤੇ ਨਗਰ ਕੌਂਸਲ ਨੇ ਕੱਟੇ 2 ਚਲਾਨ

Sorry, this news is not available in your requested language. Please see here.

ਨਗਰ ਕੋਂਸਲ ਅਤੇ ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਫਰਾਈ-ਡੇ ਇਜ ਡਰਾਈ-ਡੇ
ਫਾਜ਼ਿਲਕਾ, 27 ਅਗਸਤ 2021
ਨਗਰ ਕੋਂਸਲ ਫਾਜਿਲਕਾ ਅਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ `ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਰਾਈ-ਡੇ ਨੂੰ ਡਰਾਈ-ਡੇ ਵਜੋਂ ਮਨਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆ ਨਗਰ ਕੋਂਸਲ ਅਤੇ ਹੈਲਥ ਵਿਭਾਗ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ `ਤੇ ਡੇਂਗੂ ਮਲੇਰੀਆਂ ਦੇ ਲਾਰਵਾ ਦੀ ਚੈਂਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਮਲੋਟ ਚੋਂਕ ਵਿਖੇ ਟਾਇਰਾਂ ਵਾਲੀਆਂ, ਕਬਾੜ ਦੀਆਂ ਦੁਕਾਨਾ ਅਤੇ ਖਾਣਾ ਸਦਰ ਫਾਜਿਲਕਾ ਵਿਖੇ ਚੈਕਿੰਗ ਕੀਤੀ ਗਈ।ਸ਼ਹਿਰ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ ਨਗਰ ਕੋਂਸਲ ਵੱਲੋ 2 ਚਲਾਨ ਵੀ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਹਨਾਂ ਖਤਰਨਾਕ ਮੱਛਰਾਂ ਦੀ ਰੋਕਥਾਮ ਲਈ ਆਪਣੇ ਘਰਾਂ ਦੇ ਫਰਿਜਾਂ ਦੇ ਪਿਛੇ ਲਗੀਆਂ ਪਾਣੀ ਵਾਲੀਆਂ ਟ੍ਰੇਆਂ, ਗਮਲਿਆਂ, ਕੂਲਰਾਂ ਦੀ ਹਫਤੇ ਵਿੱਚ ਹਰ ਸ਼ੁੱਕਰਵਾਰ ਨੂੰ ਸਫਾਈ ਕਰਨ ਅਤੇ ਘਰਾਂ ਦੀਆਂ ਪਾਣੀ ਵਾਲੀ ਟੈਂਕੀਆਂ ਅਤੇ ਛੱਤਾ `ਤੇ ਪਏ ਪੁਰਾਣੇ ਸਮਾਨ ਨੂੰ ਢੱਕ ਕੇ ਰੱਖਣ ਦੀ ਅਪੀਲ ਕੀਤੀ ਤਾਂ ਜ਼ੋ ਡੇਂਗੂ/ਮਲੇਰੀਆ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਿਆ ਜਾ ਸਕੇ।
ਇਸ ਦੌਰਾਨ ਨਗਰ ਕੋਂਸਲ ਵੱਲੋ ਲਗਭਗ 200 ਦੇ ਕਰੀਬ ਪੰਫਲੇਟ ਵੰਡੇ ਗਏ। ਇਸ ਮੋਕੇ ਸ਼੍ਰੀ ਨਰੇਸ਼ ਖੇੜਾ ਸੈਨੇਟਰੀ ਇੰਸਪੈਕਟਰ, ਸ਼੍ਰੀ ਮੰਨਜੋਤ ਸਿੰਘ ਇਨਸੈਕਟ ਕਲੇਕਟਰ, ਗੁਰਜੀਤ ਸਿੰਘ, ਗੁਰਜੰਟ ਸਿੰਘ ਅਤੇ ਬਰਿਡਿੰਗ ਚੈਕਰ ਟੀਮ ਹਾਜਰ ਰਹੀ।