ਡੇਂਗੂ ਮਲੇਰੀਆ ਦੇ ਖਿਲਾਫ ਸਿਹਤ ਵਿਭਾਗ ਨੇ ਸ਼ੁਰੂ ਕੀਤਾ ਅਭਿਆਨ- ਸਿਵਲ ਸਰਜਨ

Sorry, this news is not available in your requested language. Please see here.

ਫ਼ਾਜ਼ਿਲਕਾ 7 ਅਗਸਤ 2021 ਸਿਹਤ ਵਿਭਾਗ ਦੇ NVBDCP ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਡਾ ਦਵਿੰਦਰ ਢਾਂਡਾ ਸਿਵਲ ਸਰਜਨ ਫਾਜਿਲਕਾ ਨੇ ਕਿਹਾ ਕਿ ਫਾਜ਼ਿਲਕਾ ਸ਼ਹਿਰ ਵਿਚ ਪਹਿਲਾਂ ਹੀ ਐਂਟੀ ਲਾਰਵਾ ਗਤੀਵਿਧੀਆਂ ਚਲਾਈਆਂ ਜਾ ਰਹੀਆ ਹਨ। ਸਲੇਮ ਸ਼ਾਹ ਰੋਡ,ਨਵਜੀਵਨ ਹਸਪਤਾਲ ਅਤੇ ਸਾਧੂ ਆਸ਼ਰਮ ਇਲਾਕੇ ਵਿਚ ਵਿਕਾਸ ਕੁਮਾਰ,ਇੰਦਰਜੀਤ, ਇਨਸੇਕੱਟ ਕੁਲੈਕਟਰ ਮਨਜੋਤ ਅਪਣੀ ਬਰੀਡੀਂਗ ਚੈਕਿੰਗ ਟੀਮ ਨਾਲ ਘਰ ਘਰ ਜਾ ਕੇ ਸੇਵਾਵਾਂ ਦੇ ਰਹੇ ਹਨ। ਇਸੇ ਤਰਾਂ ਬਾਕੀ ਏਰੀਏ ਵਿਚ ਵੀ ਟੀਮਾ ਵਿਜ਼ਿਟ ਕਰਨ ਗੀਆਂ। ਇਸ ਮੌਕੇ ਤੇ ਡਾ. ਅਮਿਤ ਗੁਗਲਾਨੀ ਨੇ ਕਿਹਾ ਕਿ NVBDCP ਦੇ ਕਰਮਚਾਰੀ ਘਰ-ਘਰ ਜਾ ਕੇ ਲੋਕਾ ਨੂੰ ਜਾਗਰੂਕ ਵੀ ਕਰ ਰਹੇ ਹਨ ਤਾਂ ਜੋ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾ ਸਕੇ। ਇਸ ਲਈ ਲੋਕ ਅਪਣੇ ਅਪਣੇ ਘਰਾਂ ਵਿਚ ਤੇ ਆਲੇ-ਦੁਆਲੇ ਪਾਣੀ ਨਾ ਖੜ੍ਹਾ ਹੋਣ ਦੇਣ। ਨਾਲ ਹੀ ਘਰ ਵਿਚ ਕੂਲਰ, ਗਮਲੇ, ਫਰਿਜ਼ ਦੇ ਪਿਛਲੇ ਪਾਸੇ ਪਾਣੀ ਵਾਲੀ ਟ੍ਰੇ ਨੂੰ ਹਫਤੇ ਵਿਚ ਇਕ ਵਾਰ ਜਰੂਰ ਸਾਫ਼ ਕਰ ਦੇਣ। ਪਾਣੀ ਦੀਆਂ ਟੈਂਕੀਆਂ ਆਦਿ ਢੱਕ ਕੇ ਰੱਖੀਆਂ ਜਾਣ। ਲੋਕਾਂ ਦੇ ਸਹਿਯੋਗ ਨਾਲ ਹੀ ਡੇਂਗੂ ਮਲੇਰੀਆ ਤੇ ਕਾਬੂ ਪਾਇਆ ਜਾ ਸਕਦਾ ਹੈ। ਸਿਹਤ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਅਪਣੇ ਮੀਡੀਆ ਦੇ ਸਾਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਇਹੀ ਕਰਮਚਾਰੀ ਪਿਛਲੇ 2 ਸਾਲਾਂ ਤੋਂ ਕੋਵਿਡ ਵਿਚ ਮੂਹਰਲੀ ਕਤਾਰ ਵਿਚ ਖੜ੍ਹੇ ਹੋ ਕੇ ਤਨਦੇਹੀ ਨਾਲ ਸੇਵਾਵਾਂ ਦੇ ਰਹੇ ਹਨ ਤੇ ਨਾਲ ਹੀ ਮਲੇਰੀਆ ਡੇਂਗੂ ਅਤੇ ਹੋਰ ਵਿਭਾਗੀ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਹਨ। ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ ਤਾਂ ਜੋ ਏਹ ਹੋਰ ਜੋਸ਼ ਨਾਲ ਲੋਕਾਂ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣ।
ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਕਵਿਤਾ, ਡਾ. ਸੁਨੀਤਾ, ਰਾਜੇਸ਼ ਕੁਮਾਰ ਡੀ. ਪੀ. ਏਮ, ਸੁਖਜਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।