ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਬਨਾਉਣ ਦੀ ਟ੍ਰੇਨਿੰਗ
ਰੂਪਨਗਰ, 13 ਸਤੰਬਰ:
ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਯੂਕੋ ਆਰਸੇਟੀ) ਜ਼ਿਲ੍ਹੇ ਦੇ ਲੀਡ ਯੂਕੋ ਬੈਂਕ ਰੋਪੜ ਵੱਲੋਂ ਸਪਾਂਸਰ ਕੀਤੀ ਗਈ ਹੈ। ਯੂਕੋ ਆਰਸੇਟੀ ਵੱਲੋਂ ਅਤਿ ਗਰੀਬ ਵਰਗ (ਬੀ.ਪੀ.ਐੱਲ) ਨਾਲ ਸਬੰਧਤ ਵਿਦਿਆਰਥੀਆਂ ਨੂੰ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਬਨਾਉਣ ਸਬੰਧੀ ਸਵੈ ਰੋਜ਼ਗਾਰ ਵਾਸਤੇ ਪਿੰਡ ਕਾਕਰੋਂ, ਸਨਾਣਾ, ਸਾਖਪੁਰ, ਲਹਿਰੀਆਂ, ਭਰਤਗੜ੍ਹ, ਦਾਉਦਪੁਰ, ਕਾਕਰੋਂ ਆਦਿ ਪਿੰਡਾਂ ਦੇ ਵਿਦਿਆਰਥੀਆਂ ਨੂੰ 01 ਸਤੰਬਰ ਤੋਂ 12 ਸਤੰਬਰ ਤੱਕ 10 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਰੂਪਨਗਰ ਦੇ 35 ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀ ਟ੍ਰੇਨਿੰਗ ਲਈ ਇਸ ਸੰਸਥਾ ਵਿਖੇ ਰਜਿਸਟਰ ਕੀਤੇ ਗਏ। ਟ੍ਰੇਨਿੰਗ ਦੇ ਦੌਰਾਨ ਸ੍ਰੀ ਕਰਨ ਭੰਡਾਰੀ ਪ੍ਰਿੰਸੀਪਲ ਟ੍ਰੇਨਰ ਨੇ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਤੇ ਨੈਤਿਕ ਸਿੱਖਿਆ ਬਾਰੇ ਜਾਣਕਾਰੀ ਦਿੱਤੀ।
ਡਾਇਰੈਕਟਰ ਯੂਕੋ ਆਰਸੇਟੀ ਸ. ਜਸਵੰਤ ਸਿੰਘ ਨੇ ਬੈਂਕਿੰਗ ਲਈ ਜਮ੍ਹਾਂ ਖਾਤੇ ਅਤੇ ਕਰਜ਼ੇ ਦੀਆਂ ਸਕੀਮਾਂ ਅਤੇ ਚੰਗਾ ਐਂਟਰਪਰਨਿਓਰ ਬਣਨ ਬਾਰੇ ਜਾਣਕਾਰੀ ਦਿੱਤੀ। ਟ੍ਰੇਨਿੰਗ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਚਾਹ ਅਤੇ ਦੁਪਹਿਰ ਦਾ ਖਾਣਾ ਮੁਫਤ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਆਉਣ ਜਾਣ ਦਾ ਬੱਸ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ।
18 ਤੋਂ 45 ਸਾਲ ਉਮਰ ਦੇ ਚਾਹਵਾਨ ਵਿਦਿਆਰਥੀ ਜੋ ਕਿ ਬੀ.ਪੀ.ਐੱਲ ਗਰੁੱਪ ਨਾਲ ਸਬੰਧਤ ਹੋਣ ਆਪਣੇ ਨਾਮ ਮੋਬਾਇਲ ਨੰਬਰ : 01881-295091, 9417231386 ‘ਤੇ ਦਰਜ ਕਰਵਾ ਸਕਦੇ ਹਨ ਜਾਂ ਦਫਤਰ ਵਿਖੇ ਖੁਦ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

हिंदी






