ਡੇਅਰੀ ਵਿਕਾਸ ਵਿਭਾਗ ਵੱਲੋ ਸਵੈ-ਰੋਜ਼ਗਾਰ ਸਬੰਧੀ ਆਨਲਾਈਨ ਟ੍ਰੇਨਿੰਗ ਸ਼ੁਰੂ

punjab govt logo

Sorry, this news is not available in your requested language. Please see here.

ਤਰਨ ਤਾਰਨ 15 ਸਤੰਬਰ :
ਡੇਅਰੀ ਵਿਕਾਸ ਵਿਭਾਗ ਜੋ ਪਹਿਲਾ ਬੇਰੋਜ਼ਗਾਰ ਲੜਕੇ ਅਤੇ ਲੜਕੀਆ ਨੂੰ ਸਿਖਲਾਈ ਕੇਦਰਾਂ ਤੇ ਦੋ ਹਫ਼ਤੇ ਦੀ ਸਵੈ-ਰੋਜਗਾਰ ਸਿਖਲਾਈ ਦਿੰਦਾ ਆ ਰਿਹਾ ਸੀ। ਲਾੱਕਡਾਊਨ ਕਰਕੇ ਮਾਰਚ ਮਹੀਨੇ ਤੋ ਲੈ ਕੇ ਅਗਸਤ ਤੱਕ ਸਿਖਲਾਈਆਂ ਬੰਦ ਪਈਆਂ ਸਨ।ਹੁਣ ਵਿਭਾਗ ਵੱਲੋ ਨਵੀਂ ਤਕਨੀਕ ਦਾ ਇਸਤੇਮਾਲ ਕਰਦਿਆ ਸਤੰਬਰ ਮਹੀਨੇ ਤੋਂ ਆਨਲਾਈਨ ਸਿਖਲਾਈ ਦੀ ਸ਼ੁਰੂਆਤ ਕਰ ਦਿੱਤੀ ਹੈ।ਇਹ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਿਸ ਦਾ ਅਗਲਾ ਬੈਚ 21 ਸਤੰਬਰ, 2020 ਤੋ ਸ਼ੁਰੂ ਹੋ ਰਿਹਾ ਹੈ।
ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ, ਘੱਟੋ-ਘੱਟ 05 ਪਾਸ ਹੋਵੇ ਉਮਰ 18 ਤੋ 50 ਸਾਲ ਦੇ ਦਰਮਿਆਨ ਹੋਵੇ ਅਤੇ ਹਰੇ ਚਾਰੇ ਦੀ ਬਿਜਾਈ ਲਈ ਪਰਿਵਾਰ ਕੋਲ ਇੱਕ ਏਕੜ ਤੋਂ ਦੋ ਏਕੜ ਜ਼ਮੀਨ ਮੌਜੂਦ ਹੋਵੇ ਟ੍ਰੇਨਿੰਗ ਵਿੱਚ ਭਾਗ ਲੈ ਸਕਦੇ ਹਨ। ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੋਜ਼ਗਾਰਾਂ ਨੂੰ 2 ਤੋਂ 20 ਪਸੂਆ ਦੀ ਖਰੀਦ ਲਈ ਬੈਂਕਾਂ ਤੋਂ ਕਰਜ਼ਾ ਅਤੇ ਵਿਭਾਗ ਵੱਲੋ 25% ਸਬਸਿਡੀ ਦਾ ਪ੍ਰਬੰਧ ਕੀਤਾ ਜਾਵੇਗਾ।
ਡਿਪਟੀ ਡਾਇਰੈਕਟਰ ਡੇਅਰੀ ਨੇ ਦਿੰਦਿਆ ਦੱਸਿਆ ਕਿ ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਨੇੜੇ ਮਾਲ ਮੰਡੀ ਅੰਮ੍ਰਿਤਸਰ ਰੋਡ, ਤਰਨ ਤਾਰਨ ਜਾਂ ਦਫਤਰ ਦੇ ਟੈਲੀਫੋਨ ਨੰਬਰ 01852-385150 ਤੇ ਸਪੰਰਕ ਕਰ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ।