ਮਿਸ਼ਨ ਫਤਹਿ
ਮਾਸ ਮੀਡੀਆ ਵਿੰਗ ਨੇ ਲੋਕਾਂ ਨੂੰ ਕਰੋਨਾ ਵਿਰੁੱਧ ਇਹਤਿਆਤ ਵਰਤਣ ਲਈ ਕੀਤਾ ਪ੍ਰੇਰਿਤ
ਤਪਾ, 25 ਮਈ,2021 ਮਿਸ਼ਨ ਫਤਹਿ ਤਹਿਤ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਦੀ ਅਗਵਾਈ ਹੇਠ ਕਰੋਨਾ ਮਹਾਮਾਰੀ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।
ਇਸ ਤਹਿਤ ਅੱਜ ਮਾਸ ਮੀਡੀਆ ਵਿੰਗ, ਰੈੱਡ ਕ੍ਰਾਸ ਵਲੰਟੀਅਰਾਂ ਤੇ ਪੰਜਾਬ ਹੋਮਗਾਰਡਜ਼ ਦੇ ਜਵਾਨਾਂ ਵੱਲੋਂ ਤਪਾ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਮਾਸਕ ਵੰਡੇ।ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਬਰਨਾਲਾ ਕੁਲਦੀਪ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਕਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਦਾ ਮੁਕਾਬਲਾ ਕਰਨ ਲਈ ਸਭ ਤੋਂ ਵੱਡਾ ਹਥਿਆਰ ਮਾਸਕ ਹੈ। ਉਨਾਂ ਕਿਹਾ ਕਿ ਸਭ ਤੋਂ ਪਹਿਲੀ ਸਾਵਧਾਨੀ ਮਾਸਕ ਪਾਉਣਾ ਹੈ। ਇਸ ਲਈ ਦੁਕਾਨਦਾਰ ਆਪਣੇ ਅਤੇ ਗਾਹਕਾਂ ਦੇ ਮਾਸਕ ਪਾਇਆ ਹੋਣਾ ਅਤੇ ਭੀੜ ਨਾ ਕਰਨੀ ਯਕੀਨੀ ਬਣਾਉਣ।ਇਸ ਮੌਕੇ ਬੀਈਈ ਤਪਾ ਗੌਤਮ ਰਿਸ਼ੀ ਨੇ ਲੋਕਾਂ ਨੂੰ ਹੋਰ ਸਾਵਧਾਨੀਆਂ ਜਿਵੇਂ ਕਿ ਵਾਰ ਵਾਰ ਹੱਥ ਸਾਬਣ ਪਾਣੀ ਨਾਲ ਧੋਣ ਜਾਂ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਲਈ ਜ਼ਿਲਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01679-230032, 75280-34032 ਜਾਂ ਦਫਤਰ ਸਿਵਲ ਸਰਜਨ ਅਫਸਰ ਦੇ ਹੈਲਪਲਾਈਨ ਨੰਬਰ 01679-234777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਰੈਡ ਕ੍ਰਾਸ ਅਤੇ ਐਨਐਸਐਸ ਵਲੰਟੀਅਰਾਂ ਵੱਲੋਂ ਮਾਸਕ ਲਾਉਣ ਬਾਰੇ ਜਾਗਰੂਕਤਾ ਪੋਸਟਰ ਦੁਕਾਨਾਂ ਦੇ ਬਾਹਰ ਲਾਏ ਗਏ ਅਤੇ ਬਿਨਾਂ ਮਾਸਕ ਤੋਂ ਘੁੰਮਣ ਵਾਲਿਆਂ ਨੂੰ ਮਾਸਕ ਵੰਡੇ ਗਏ। ਇਸ ਮੌਕੇ ਪੰਜਾਬ ਹੋਮਗਾਰਡਜ਼ ਦੇ ਜਵਾਨ ਸੋਹਣ ਸਿੰਘ, ਵਲੰਟੀਅਰ ਅੰਮਿ੍ਰਤਪਾਲ ਸਿੰਘ, ਦਵਿੰਦਰਜੀਤ ਸਿੰਘ, ਵਿਪਲ ਸਿੰਗਲਾ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

हिंदी





